ਜ਼ਿੰਦਗੀ ਚ ਸਕੂਨ | zindagi ch skoon

ਅੱਜ ਬੈਠੀ ਸੋਚ ਰਹੀ ਸੀ ਕਿ ਜ਼ਿੰਦਗੀ ਚ “ਸਕੂਨ” ਕਿਉਂ ਨਈ ਹੈਗਾ ? ਪਰ ਇਹ “ਸਕੂਨ” ਹੈਗਾ ਕੀ ਆ ? ਕਿੱਥੋਂ ਮਿਲਦਾ ? ਜਿਸ ਦੇ ਵੱਲ ਦੇਖੋ ਸਕੂਨ ਈ ਲੱਭਦਾ ਫਿਰਦਾ …
ਕੀ ਆ ਏ “ਸਕੂਨ” ?
ਸੋਚਦੀ -ਸੋਚਦੀ ਮੈਂ ਯਾਦਾਂ ਚ ਖੋ ਗਈ ।ਅੱਖ ਖੁੱਲੀ ਮੈਂ ਆਪਣੇ ਘਰ ਤੇ ਮਾਂ ਸਿਰ ਤੇ ਤੇਲ ਲਾ ਰਹੀ ਆ ਵਿਹੜੇ ਚ ਬੈਠੀ । ਇਹ ਮੇਰੇ ਬਚਪਨ ਦੀ ਯਾਦ ਆ….
ਸਵੇਰ ਦਾ ਸਮਾਂ ਚਿੜੀਆਂ ਚਿਹ -ਚਹਾ ਰਹੀਆਂ … ਮਿੱਟੀ ਦੀ ਖੁਸ਼ਬੂ , ਸੂਰਜ ਦੀ ਧੁੱਪ ਮੂੰਹ ਤੇ ਪਈ ਜਾ ਰਹੀ ਤੇ ਮਾਂ ਤੇਲ ਲਾ ਰਹੀ ਸਿਰ ‘ਚ ਤੇ ਸਕੂਲ ਜਾਣੀ ਲਈ ਤਿਆਰ ਰ ਰਹੀ ਮੈਨੂੰ , ਕੋਈ ਫ਼ਿਕਰ ਨਾ ਫਾਕਾ …. ਮਾਂ ਕਹਿ ਰਹੀ ਟਿਫ਼ਨ ਪਾਤਾ
ਪੁੱਤ ਬੈਗ ਚ ਤੇ ਧਿਆਨ ਨਾਲ ਸਕੂਲ ਜਾਈ ਤੇ ਮਨ ਲਾ ਕੇ ਪੜ੍ਹੀ ਮੇਰਾ ਪੁੱਤ …ਘਰ ਆਕੇ ਪੜ੍ਹ ਕੇ ਟੀ. ਵੀ ਖ਼ੂਬ ਦੇਖਣਾ, ਤੇ ਫਿਰ ਸ਼ਾਮ ਨੂੰ ਖੇਡਣਾ ਵਿਹੜੇ ਚ …ਫਿਰ ਮਾਂ ਦੀ ਆਵਾਜ਼ ਪੈ ਜਾਣੀ ਬਸ ਕਰ ਪੁੱਤ ਰੋਟੀ ਖਾਂ ਲੈ ਹੁਣ …ਐਨੇ ਨੂੰ ਮੇਰਾ ਫੋਨ ਖਿੜਕਿਆਂ … ਤੇ ਮੈਂ ਜਿਵੇਂ ਸੁਪਨੇ ਚੋ ਬਾਹਰ ਆਗੀ … ਫੋਨ ਤੇ ਨਿਗ੍ਹਾ ਪਈ ਤੇ ਦੇਖਿਆ ਕਿ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਸੀ । ਸੋਚਿਆ ਕਿ ਜ਼ਿੰਦਗੀ ਬਣੀ ਕੀ ਪਈ ਆ ਕੰਮ -ਕੰਮ ਬਸ ਕੰਮ … 24 ਘੰਟੇ ਦਿਮਾਗ਼ ਚ’ ਕੁਝ ਨਾ ਕੁਝ ਚੱਲੀ ਜਾਂਦਾ ਰਹਿੰਦਾ …. ਜਿਵੇਂ ਸਾਰੀ ਦੁਨੀਆ ਦਾ ਭਾਰ ਅਸੀਂ ਆਪਣੇ ਮੋਢਿਆਂ ਤੇ ਚੱਕਿਆਂ ਹੋਵੇਂ … ਸੱਚ ਪੁੱਛੋ ਤਾਂ ਇਹ ਵੀ ਨੀ ਪਤਾ ਕਿ ਦਿਮਾਗ ਚ’ ਚੱਲਦਾ ਕੀ ਰਹਿੰਦਾ … ਬਸ ਚੱਲ ਰਿਹਾ ਕੁਝ ਨਾ ਕੁਝ ਤਾਂ … ਲੋਕ ਜਿਵੇਂ ਸਮਜਾਉਤਾ ਜਿਹਾ ਕਰ ਬੈਠ ਜਜ਼ਬਾਤਾਂ ਨਾਲ ਤੇ ਪਰੇਸ਼ਾਨੀਆਂ ਹੀ ਸਾਡੀ ਜ਼ਿੰਦਗੀ ਬਣ ਚੱਕਿਆਂ … ਲੋਕਾਂ ਨੇ ਮਜ਼ਬੂਤ ਤਾਂ ਕਰ ਲਿਆ ਆਪਣੇ ਆਪ ਨੂੰ ਇਹਨ੍ਹਾਂ ਪਰੇਸ਼ਾਨੀਆਂ ਨਾਲ ਲੜਨ ਲਈ … ਪਰ ਅਸੀਂ ਐਨੇ ਮਜ਼ਬੂਤ ਨਈ ਆ ਕਿ ਰੋਜ਼-ਰੋਜ਼ ਆਪਣੇ ਆਪ ਨਾਲ ਲੜ੍ਹ ਸਕੀਏ … ਸਾਡੇ ਅੰਦਰਲਾ ਬੱਚਾ ਅੱਜ ਵੀ ਸਕੂਨ ਹੀ ਲੱਬ ਰਿਹਾ … ਕਦੇ -ਕਦੇ ਸੋਚਦੀ ਆ ਜਿਸ ਪਰੇਸ਼ਾਨੀਆਂ ਚੋਂ ਨਿਕਲ ਰਹੇ ਆ ਸਾਡੇ ਮਾਂ -ਪਿਓ ਵੀ ਇਹਨਾਂ ਹਾਲਾਤਾਂ ਚੋਂ ਨਿਕਲੇ ਨੇ… ਪਰ ਉਹਨਾਂ ਨੇ ਸਾਨੂੰ ਕਦੇ ਜਾਹਿਰ ਨਹੀਂ ਹੋਣ ਦਿੱਤਾ …. ਇੱਥੇ ਅਸੀਂ ਰੋ ਰਹੇ ਆ ਕੁਰਲਾ ਰਹੇ… ਜੇ ਕਹੀਏ ਤਾਂ ਇਹ ਸਭ ਕੁਝ ਵੀ ਨਈ ਆ .. ਪਰ ਜੇ ਦੇਖੀਏ ਤਾਂ ਇਹੀ ਗੱਲਾਂ ਇਨਸਾਨ ਅੰਦਰੋਂ ਹੀ ਅੰਦਰੋਂ ਖਾ ਜਾਂਦੀਆਂ … ਤੇ “ਸਕੂਨ” ਤਾਂ ਕਿਤੇ ਮਿਲਦਾ ਹੀ ਨੀ… ਹਰ ਕੋਈ ਅੰਦਰ ਹੀ ਅੰਦਰ ਇੱਕ ਲੜਾਈ ਲੜ੍ਹ ਰਿਹਾ ਆ….।
‘ਸੀਨੇ ‘ਚ ਉੱਠਦੀ ਤਬਾਹੀ
ਦੇਖੀ -ਦੇਖੀ ਮੈਂ ਕਿੱਦਾਂ ਮੁਸਕੁਰਾਈ”
ਦੁਨੀਆ ਦੀ ਭੱਜ ਦੌੜ ਚ’ ਅਸੀਂ ਆਪਣਾ ਆਪ ਭੁੱਲਗੇ
ਕਿਉਂ ਨਾ ਆਪਣੇ ਆਪ ਲਈ ਥੋੜਾ ਸਮਾਂ ਕੱਢੀਏ
ਸ਼ਾਇਦ ਸਾਨੂੰ ਸਾਡਾ ਗਵਾਚਾ ਹੋਇਆ “ਸਕੂਨ” ਹੀ ਮਿਲਜੇ..॥
ਹਰਪ੍ਰੀਤ ਗਰੇਵਾਲ਼

One comment

Leave a Reply

Your email address will not be published. Required fields are marked *