ਕੁਦਰਤ | kudrat

ਬੱਤੀ ਵਾਲ ਕੇ ਬਨੇਰੇ ਉੱਤੇ ਰੱਖਦੀ ਹਾਂ ਗਲੀ ਭੁੱਲ ਨਾ ਜਾਏ ਚੰਨ ਮੇਰਾ ਬੂਹਾ ਖੋਲ ਕੇ ਮੈਂ ਵਾਰ ਵਾਰ ਤੱਕਦੀ ੁਹਾਂ ਹਾਂ ਜੀ ਸਭ ਨੇ ਸੁਣਿਆ ਹੈ ਇਹ ਪਿਆਰਾ ਜਿਹਾ ਗੀਤ। ਉੰਜ ਇਹ ਗੀਤ ਨਹੀਂ ਹੈ ਇਕ ਪੂਰਾ ਯੁਗ ਹੈ, ਇੱਕ ਪੀੜੀ ਹੈ ਅਤੇ ੳੇੁਸ ਪੀੜੀ ਦਾ ਮਿੱਠੀਆ ਯਾਦਾਂ ਦਾ ਸਰਮਾਇਆ ਹੈ। ਬਨੇਰੇ ਤੇ ਕਾਂ ਬੋਲਦਾ ਸੀ ਤਾਂ ਕਿਸੇ ਪਰਾਹੁਣੇ ਦੀ ਉਡੀਕ ਹੁੰਦੀ ਸੀ। ਪਰਾਹੁਣਾ ਵੀ ਤਾਂ ਕਦੇ ਕਦੇ ਆਉਦਾ ਸੀ ਵਰ੍ਹੇ ਛਿਮਾਹੀ। ਕਾਲੀ ਤਾਰਿਆ ਭਰੀ ਰਾਤ, ਕੋਠੇ ਦੀ ਕੱਚੀ ਛੱਤ ਅਤੇ ਤਾਿਰਆ ਨਾਲ ਉਡਦੀਆ ਸੱਧਰਾ। ਇਹੋ ਜਿਹੇ ਸਮੇ ਜਦ ਕੋਈ ਦਿਲ ਵੀ ਕਿਸੇ ਨਾਲ ਸਾਂਝਾ ਨਹੀਂ ਕਰ ਸਕਦਾ ਸੀ ਅਤੇ ਦਿਲ ਦੀ ਗੱਲ ਸੁਣਨ ਵਾਲਾ ਮਾਹੀ ਪ੍ਰਦੇਸ਼ ਹੁੰਦਾ ਸੀ ਤਦ ਬੇਸਬਰੇ ਅਤੇ ਮੂੰਹ ਜ਼ੋਰ ਮੁਟਿਆਰ ਦੇ ਦਿਲ ਅਤੇ ਜੱਜਬਿਆ ਦੀ ਉਡੀਕ ਕੁਝ ਇਸੇ ਤਰਾ ਹੁੰਦੀ ਸੀ। ਨਾ ਮੋਬਾਇਲ, ਚਿੱਠੀ ਵੀ ਮਹੀਨੇ ਦੋ ਮਹੀਨੇ ਜਾ ਵਰੀ ਛਿਮਾਹੀ ਆਉਣੀ, ਫਿਰ ਮਾਹੀ ਦੀ ਉਡੀਕ ਇਸੇ ਤਰਾ ਹੀ ਹੋ ਸਕਦੀ ਸੀ। ਹਾਂ ਜੀ ਕੱਚੇ ਕੋਠੇ ਸਨ ਅਤੇ ਮਿੱਟੀ ਦੇ ਬਾਨੇਰੇ। ਉੰਜ ਘਰਾਂ ਦੇ ਦਰਵਾਜ਼ੇ ਕਦੇ ਬੰਦ ਨਹੀ ਸਨ ਹੁੰਦੇ, ਦਰਵੇਸ਼ਾ ਲਈ, ਯੋਗੀਆ ਲਈ ਅਤੇ ਪਰਾਹੁਣਿਆ ਲਈ ਵੀ। ਦਰਵਾਜਾ ਖੱਟਖਟਾਣ ਦੀ ਜ਼ਰੂਰਤ ਨਹੀ ਸੀ ਹੁੰਦੀ। ਮਹਿਮਾਨ ਲਈ ਘਰ ਵਿੱਚ ਮਿੱਠਾ ਘੀ ਕਦੇ ਨਹੀਂ ਸੀ ਮੁੱਕਦਾ ਤੇ ਨਾ ਹੀ ਦਿਲ ਵਿੱਚ ਕਦੇ ਥਾਂ ਘੱਟ ਹੁੰਦੀ। ਲੋਕਾ ਦੇ ਦਿਲ ਵੱਡੇ ਸਨ। ਕੱਚੇ ਮਕਾਨਾਂ ਵਿੱਚ ਜਿਊਦਾਦਿਲ ਇਨਸਾਨ ਵਸਦੇ ਸਨ। ਰਿਸ਼ਤੇ ਨਿੱਘੇ ਸਨ ਅਤੇ ਪਿਆਰ ਠਾਠਾ ਮਾਰਦਾ ਸੀ। ਦੁੱਧ ਸੀ, ਮੱਖਣ ਸੀ ਅਤੇ ਕਾਂਸੀ ਦਾ ਛੰਨਾ ਅਤੇ ਥਾਲ ਸੀ, ਪਿੱਤਲ਼ ਦੇ ਗਿਲਾਸ ਸੀ ਅਤੇ ਦਿਲਾਂ ਵਿੱਚ ਅਵੱਲੀ ਥਾਂ ਸੀ। ਇਹੋ ਹੀ ਜ਼ਿੰਦਗੀ ਦੀ ਸ਼ਾਨ ਸੀ। ਕੱਚੇ ਕੋਠਿਆਂ ਦੀਆ ਛੱਤਾ ਟੋਭੇ ਤੋਂ ਚਿੱਕ ਲਿਆ ਕੇ ਬਰਸਾਤ ਤੌ ਪਹਿਲਾ ਪੱਕੀਆ ਕੀਤੀਆ ਜਾਂਦੀਆ ਅਤੇ ਕੱਚੀਆਂ ਕੰਧਾ ਚੀਕਣੀ ਮਿੱਟੀ ਨਾਲ ਲੀਪੀਆ ਜਾਂਦੀਆ ਅਤੇ ਗੋਲੂ ਫੇਰ ਕੇ ਸ਼ਿੰਗਾਰਿਆ ਜਾਂਦੀਆ। ਮਿੱਟੀ ਹੀ ਸੀਮੈਂਟ ਸੀ ਅਤੇ ਮਿੱਟੀ ਹੀ ਰੰਗ ਰੋਗਣ ਅਤੇ ਪੇਟ ਸੀ। ਸੱਚਮੁੱਚ ਕਿੰਨਾ ਗਹਿਰਾ ਰਿਸ਼ਤਾ ਸੀ ਮਿੱਟੀ ਦਾ ਮਿੱਟੀ ਨਾਲ ਬਿਲਕੁਲ ਸਿੱਧਾਸਾਦਾ ਅਤੇ ਸੱਚਾ-ਸੁੱਚਾ। ਕਿੰਨਾ ਨਿੱਘਾ ਇੰਤਜਾਰ ਹੁੰਦਾ ਸੀ ਬੰਦੇ ਨੂੰ ਬੰਦੇ ਦਾ ਅਤੇ ਕਿਸੇ ਮੁਟਿਆਰ ਨੂੰ ਦੂਰ ਗਏ ਮਾਹੀ ਦਾ। ਘਰ ਬੰਦੇ ਦੀ ਜ਼ਿੰਦਗੀ ਹੈ, ਦੀਵਾ ਘਰ ਦੀ, ਬੱਤੀ ਦੀਵੇ ਦੀ, ਅਤੇ ਤੇਲ ਮਿੱਟੀ ਜਾਂ ਸਰੋ ਦਾ ਬੱਤੀ ਦੀ ਜਿੰਦਗੀਹੈ। ਜਿੰਦਗੀ ਹੈ ਰਿਸ਼ਤੇ ਹਨ ਰਿਸ਼ਤੇ ਹਨ ਨਿੱਘ ਹੈ, ਨਿੱਘ ਹੈ ਤਾਂ ਪਿਆਰ ਹੈ, ਪਿਆਰ ਹੈ ਤਾਂ ਇੰਤਜਾਰ ਹੈ, ਇੰਤਜਾਰ ਹੈ ਤਾਂ ਕਦੇ ਦਰਵਾਜ਼ੇ ਦੀ ਝਾਕ ਹੈ ਅਤੇ ਬਾਨੇਰੇ ਤੇ ਬਲਦੀ ਬੱਤੀ ਹੈ। ਇਹੋ ਤਾਂ ਜ਼ਿੰਦਗੀ ਹੈ। ਦੀਵਾ ਹੈ ਤਾਂ ਘੁਮਿਆਰ ਹੈ ੳੇਸਦਾ ਚੱਕ ਹੈ, ਲਾਵਾ ਹੈ, ਖੱਚਰ ਹੈ, ਮਿੱਟੀ ਹੈ, ਮਿੱਟੀ ਦੇ ਭਾਂਡੇ ਹਨ, ਕਲਾਕਾਰੀ ਹੈ, ਖਾਣ ਪੀਣ ਹੈ, ਰਿਸ਼ਤੇ ਹਨ ਅਤੇ ਰਿਸ਼ਤਿਆਂ ਦਾ ਨਿੱਘ ਹੈ। ਇਸ ਲਈ ਬਨੇਰੇ ਤੇ ਇਕੱਲਾ ਦੀਵਾ ਹੀ ਨਹੀਂ ਬਲਦਾਂ ਪੂਰੀ ਪੂਰੀ ਜ਼ਿੰਦਗੀ ਬਲਦੀ ਹੈ। ਅੱਜ ਬਿਜਲੀ ਹੈ, ਬਿਜਲੀ ਦੀ ਬੱਤੀ ਹੈ, ਪੱਕੇ ਮਕਾਨ ਹਨ, ਮਾਇਆ ਨਗਰੀ ਹੈ, ਮਾਇਆ ਜਾਲ ਹੈ, ਮਾਇਆ ਹੀ ਮਾਇਆ ਹੈ, ਥੋਥੇ ਰਿਸ਼ਤੇ ਹਨ, ਮਤਲਬੀ ਪਿਆਰ ਹੈ, ਥੋਥੀ ਉਪਚਾਰਕਤਾ ਹੈ। ਜਿਨਾਂ ਚਿਰ ਬੰਦਾ ਕੁਦਰਤ ਦੇ ਨਾਲ ਰਹਿੰਦਾ ਹੈ ਉਸ ਅੰਦਰ ਜ਼ਿੰਦਗੀ ਦੀ ਖੁਸ਼ਬੂ ਵੀ ਰਹਿੰਦੀ ਹੈ। ਜਿਉ ਜਿਉ ਬੰਦਾ ਕੁਦਰਤ ਤੋਂ ਦੂਰ ਹੁੰਦਾ ਹੈ ਉਸ ਵਿੱਚ ਰਿਸ਼ਤਿਆ ਦੀ ਨਿਘਤਾ ਖਤਮ ਹੁੰਦੀ ਜਾਂਦੀ ਹੈ ਅਤੇ ਜਿਸ ਮਿੱਟੀ ਦਾ ਉਹ ਬਣਿਆ ਹੈ ਉਸ ਮਿੱਟੀ ਨਾਲ ਨਾਤਾ ਖਤਮ ਹੁੰਦਾ ਜਾਂਦਾ ਹੈ। ਇਸ ਲਈ ਦੋਸਤੋ ਉਠੋ ਸਾਵੇਰਾ ਹੋ ਗਿਆ ਹੈ ਆਓ ਕੁਦਰਤ ਵੱਲ ਚੱਲੀਏ, ਕੁਦਰਤ, ਮਿੱਟੀ ਅਤੇ ਅਸਲੀਅਤ ਨਾਲ ਰਿਸ਼ਤਾ ਜੋੜ ਜ਼ਿੰਦਗੀ ਨੂੰ ਭਾਵਨਾਵਾਂ ਨਾਲ ਮਾਲਾ-ਮਾਲ ਕਰੀਏ। ਹਾਮੇਸ਼ਾ ਤੁਹਾਡੀ ਜ਼ਿੰਦਗੀ ਦ ੀ ਖੁਸ਼ਬੂ ਦੀ ਕਾਮਨਾ ਕਰਦਾ। ਤੁਹਾਡਾ ਦੋਸਤ ਰੇਸ਼ਮ

Leave a Reply

Your email address will not be published. Required fields are marked *