ਇਨਕਾਰ | inkaar

ਅੱਜ ਨੰਨੀ ਪੱਚੀਆਂ ਵਰਿਆਂ ਦੀ ਹੋ ਗਈ ਸੀ।ਮਾਂ ਬਾਪ ਨੇ ਬੜੇ ਚਾਹਵਾਂ ਨਾਲ ਇਹ ਜਨਮਦਿਨ ਮਨਾਇਆ। ਨੰਨੀ ਬਹੁਤ ਖੁਸ਼ ਸੀ ਤੇ ਅਪਣੇ ਤੋਹਫ਼ੇ ਸੰਭਾਲ ਰਹੀ ਸੀ।ਸਾਰੇ ਆਏ ਹੋਏ ਮਹਿਮਾਨਾਂ ਨੇ ਖਾਣੇ ਦਾ ਆਨੰਦ ਮਾਣਿਆ ਤੇ ਨੰਨੀ ਨੂੰ ਤੋਹਫ਼ੇ ਦੇਕੇ ਖੁਸ਼ੀ ਖੁਸ਼ੀ ਵਾਪਿਸ ਚਲੇ ਗਏ।ਪਰ ਨੰਨੀ ਦੇ ਪਾਪਾ ਦੇ ਇੱਕ ਦੋਸਤ ਵਖਸ਼ੀ ਸਾਹਿਬ ਰੁਕੇ ਰਹੇ।ਨੰਨੀ ਦੇ ਪਾਪਾ ਉਨ੍ਹਾਂ ਨਾਲ ਗੱਲਾ ਬਾਤਾਂ ਕਰਕੇ ਉਨ੍ਹਾਂ ਦੇ ਰੁਕਣ ਦਾ ਮਕੱਸਦ ਘੋਖੱਣ ਦੀ ਕੋਸ਼ਿਸ਼ ਕਰ ਰਹੇ ਸੀ ।ਨੰਨੀ ਮਾਪਿਆਂ ਦੀ ਇੱਕੋ ਇੱਕ ਧੀ ਸੀ ,ਲਾਡਲੀ ਤਾਂ ਹੋਣੀ ਹੀ ਸੀ। ਬੀ.ਏ.ਬੀ.ਐਡ.ਕਰਕੇ ਸਰਕਾਰੀ ਸਕੂਲ ਵਿੱਚ ਟੀਚਰ ਲੱਗੀ ਹੋਈ ਸੀ। ਬਖਸ਼ੀ ਸਾਹਿਬ ਦਾ ਮੁੰਡਾ ਵੀ ਸਰਕਾਰੀ ਦਫ਼ਤਰ ਵਿੱਚ ਅਫ਼ਸਰ ਲੱਗਿਆ ਹੋਇਆ ਸੀ।
ਬਖਸ਼ੀ ਸਾਹਿਬ ਕੋਈ ਨਾਂ ਕੋਈ ਤਿਕੜਮ ਲੜਾਓਣਾ ਚਾਹੁੰਦੇ ਸੀ।ਉਨ੍ਹਾਂ ਨੂੰ ਨੰਨੀ ਬਹੁਤ ਪਸੰਦ ਆ ਗਈ ਸੀ।ਕੁੜੀ ਦੀ ਸਰਕਾਰੀ ਨੌਕਰੀ ਤੇ ਮਾਪਿਆਂ ਦੀ ਇਕੱਲੀ ਇਕੱਲੀ ਧੀ ਤੇ ਮੁੰਡਾ ਸਰਕਾਰੀ ਅਫ਼ਸਰ ।ਹੋਰ ਕੀ ਚਾਹੀਦਾ?ਬਖਸ਼ੀ ਸਾਹਿਬ ਅਪਣੇ ਆਪ ਵਿੱਚ ਤਸੱਲੀ ਜਹੀ ਕਰੀ ਜਾ ਰਹੇ ਸੀ। ਨੰਨੀ ਦੇ ਪਾਪਾ ਨੇ ਗੱਲੀਂ ਬਾਤੀਂ ਪੁੱਛ ਹੀ ਲਿਆ ਕਿ ਬਖਸ਼ੀ ਸਾਹਿਬ ਅਪਣਾ ਬੇਟਾ ਅੱਜਕਲ ਕਿੱਥੇ ਹੁੰਦਾ?ਬਖਸ਼ੀ ਸਾਹਿਬ ਦੀ ਘਰਵਾਲੀ ਜੋ ਨੰਨੀ ਦੀ ਮਾਂ ਨਾਲ ਗੱਲਾ ਕਰ ਰਹੀ ਸੀ,ਨੇ ਅਪਣੇ ਕੰਨ ਇਨ੍ਹਾਂ ਵੱਲ ਹੀ ਲਾਏ ਹੋਏ ਸਨ। ਬਖਸ਼ੀ ਸਾਹਿਬ ਨੇ ਨੰਨੀ ਦੇ ਪਾਪਾ ਨੂੰ ਦੱਸਿਆ ਕਿ ਬੇਟਾ ਵਿਕਾਸ ਅਫ਼ਸਰ ਬਣ ਗਿਆ ਹੈ ਤੇ ਇੱਥੇ ਲੋਕਲ ਅਪਣੇ ਹੀ ਸ਼ਹਿਰ ਵਿੱਚ ਆ ਗਿਆ ਹੈ।ਕਿੱਧਰੇ ਲੈਕੇ ਆਓ ਨੰਨੀ ਨੂੰ ,ਇਕੱਠੇ ਬੈਠ ਕੇ ਚਾਹ ਪਾਣੀ ਪੀਂਵਾਗੇ।ਨੰਨੀ ਦੇ ਪਾਪਾ ਨੂੰ ਵੀ ਹੁਣ ਗੱਲ ਜੱਚਣ ਲੱਗ ਪਈ ਸੀ ਤੇ ਬਖਸ਼ੀ ਸਾਹਿਬ ਦੇ ਰੁਕਣ ਦਾ ਮਕੱਸਦ ਸੱਮਝ ਆ ਰਿਹਾ ਸੀ।ਆਖਿਰ ਗੱਲ ਖੁੱਲ ਗਈ ਤੇ ਬਖਸ਼ੀ ਸਾਹਿਬ ਨੇ ਨੰਨੀ ਦਾ ਹੱਥ ਮੰਗ ਲਿਆ। ਨੰਨੀ ਦੇ ਪਾਪਾ ਨੇ ਖੁਸ਼ੀ ਖੁਸ਼ੀ ਹਾਂ ਕਰ ਦਿੱਤੀ। ਲੜਕੇ ਲੜਕੀ ਦੀ ਮੁਲਾਕਾਤ ਕਰਵਾਈ ਗਈ।ਨੰਨੀ ਤੇ ਵਿਕਾਸ ਬਾਹਰ ਮਿਲਣ ਜੁਲਣ ਲੱਗੇ। ਮੌਕਾ ਪਾਕੇ ਵਿਕਾਸ ਨੇ ਨੰਨੀ ਨੂੰ ਦੱਸਿਆ ਕਿ ਉਹ ਅਪਣੀ ਇੱਕ ਕੁੱਲੀਗ ਨਾਲ ਕਮਿੱਟਮੈਂਟ ਕਰ ਚੁੱਕਿਆ ਹੈ ਤੇ ਪਾਪਾ ਨੂੰ ਦੱਸਣ ਦੀ ਹਿੰਮਤ ਜੁੱਟਾ ਰਿਹਾ ਸੀ ਕਿ ਪਾਪਾ ਨੇ ਤੈਨੂੰ ਪਸੰਦ ਕਰ ਲਿਆ। ਮੈਂ ਤੈਨੂੰ ਧੋੱਖਾ ਨਹੀਂ ਦੇ ਸਕਦਾ। ਨੰਨੀ ਇਕ ਸੱਮਝਦਾਰ ਪੜੀ ਲਿਖੀ ਕੁੜੀ ਸੀ ,ਕਹਿੰਦੀ ਕੋਈ ਨਹੀਂ, ਕੁੱਝ ਨਾ ਕੁੱਝ ਕਰਦੇ ਹਾਂ ।ਤੂੰ ਵੀ ਕੋਈ ਤਰਕੀਬ ਲੜਾਈਂ।ਫਿਕਰ ਨਾਂ ਕਰੀਂ।
ਦੋਵੇਂ ਪਰਿਵਾਰ ਇਕੱਠੇ ਹੋਏ ਤੇ ਰੱਲ ਮਿੱਲ ਸਲਾਹਾਂ ਹੋਣ ਲੱਗੀਆਂ। ਨੰਨੀ ਦੇ ਪਾਪਾ ਨੇ ਬਖਸ਼ੀ ਸਾਹਿਬ ਨੂੰ ਕਿਹਾ ਕਿ ਨੰਨੀ ਸਾਦੇ ਵਿਆਹ ਦੇ ਹੱਕ ਵਿੱਚ ਹੈ ਤੇ ਦਾਜ਼ ਦਹੇਜ਼ ਦੇ ਖਿਲਾਫ਼ ਹੈ। ਮੈਂ ਵੀ ਜਿਆਦਾ ਧੂਮ ਧੜੱਕੇ ਦੇ ਹੱਕ ਵਿੱਚ ਨਹੀਂ। ਬਖਸ਼ੀ ਸਾਹਿਬ ਤਾਂ ਕੁੱਝ ਨਹੀਂ ਬੋਲੇ ਪਰ ਉਨ੍ਹਾਂ ਦੀ ਘਰ ਵਾਲੀ ਬੋਲੀ “ਭਾਈ ਸਾਹਿਬ ਤੁਹਾਡੀ ਧੀ ਵੀ ਇਕੱਲੀ ਇਕੱਲੀ ਤੇ ਸਾਡਾ ਪੁੱਤ ਵੀ ਇਕੱਲਾ ਇਕੱਲਾ,ਸ਼ਗਣ ਵਿਹਾਰ ਤਾਂ ਕਰੋਗੇ।ਮਿਲਣੀਆਂ ਵਿੱਚ ਟੁੰਬਾ ਦਾ ਬਣਦੀਆ ਹੀ ਹਨ।ਅਸੀਂ ਅਪਣੀ ਕੁੜੀ ਦੇ ਵਿਆਹ ਤੇ ਨੌਂ ਮੁੰਦਰੀਆਂ ਪਾਈਆਂ ਸੀ ਕੁੜੀ ਨੂੰ ਜੋ ਗਹਿਣਾ ਪਾਇਆ ,ਉਹ ਵੱਖ।ਸਾਡੇ ਕੁੜਮਾ ਨੇ ਕਿਹੜਾ ਮੰਗਿਆ ਸੀ ,ਨਾਲੇ ਅਸੀਂ ਜੋ ਕੁੱਝ ਕੀਤਾ ਸੀ ਅਪਣੇ ਨੱਕ ਨੂੰ ਤੇ ਮੁੰਡੇ ਦੇ ਸਟੇਟਸ ਦੇ ਹਿਸਾਬ ਨਾਲ ਕੀਤਾ ਸੀ।
ਨੰਨੀ ਦੇ ਪਾਪਾ ਨੇ ਕਿਹਾ “ਕਿਉਂ ਵਿਕਾਸ ਪੁੱਤ ਤੂੰ ਵੀ ਕੁੱਝ ਬੋਲ ?”
ਵਿਕਾਸ ਬੋਲਿਆ “ਅੰਕਲ ਨੰਨੀ ਵੀ ਕਮਾਉਂਦੀ ਤੇ ਮੈਂ ਵੀ ਕਮਾਉਂਦਾ ,ਮੇਰੇ ਪਾਪਾ ਕਮਾਉਂਦੇ ਤੇ ਅੰਕਲ ਤੁਸੀਂ ਵੀ ਕਮਾਉਂਦੇ, ਨਾਲੇ ਇੱਕ ਵਾਰ ਵਿਆਹ ਕਰਵਾਉਣਾ ਹੁੰਦਾ। ਮੇਰੇ ਦੋਸਤਾਂ ਵਿੱਚ ਭੀ ਮੇਰੀ ਇੱਜਤ ਰਹਿਣੀ ਚਾਹੀਦੀ ਹੈ ਕਿ ਨਹੀਂ? ਕਾਰ ਨਾਂ ਸਹੀ ਮੋਟਰ ਸਾਈਕਲ ਜਿੰਨੀ ਔਕਾਤ ਤਾਂ ਮੇਰੀ ਹੈ ਹੀ।ਬਾਕੀ ਦਾਜ਼ ਦਹੇਜ਼ ਦੇ ਤਾਂ ਮੈਂ ਵੀ ਖਿਲਾਫ਼ ਹਾਂ।
ਨੰਨੀ ਨੂੰ ਗੁੱਸਾ ਚੜ੍ਹ ਗਿਆ। ਨੰਨੀ ਬੋਲੀ “ਹੋਰ ਦਾਜ਼ ਦਹੇਜ਼ ਕਿਸ ਨੂੰ ਕਹਿੰਦੇ ਆ ?ਬਖਸ਼ੀ ਅੰਕਲ ਅਪਣੇ ਬੇਟੇ ਨੂੰ ਕਹੋ ਅਫ਼ਸਰੀ ਛੱਡਕੇ ਭੀਖ ਮੰਗਣ ਦਾ ਰੁਜ਼ਗਾਰ ਸ਼ੁਰੂ ਕਰ ਲਵੇ ਦਾਜ਼ ਮੰਗਣ ਦੀ ਲੋੜ ਨਹੀਂ ਪਵੇਗੀ। ਵਖਸ਼ੀ ਸਾਹਿਬ ਕਹਿੰਦੇ ਨੰਨੀ ਬੇਟਾ ਮੈਂ ਸ਼ਰਮਿੰਦਾ ਹਾਂ।
ਨੰਨੀ ਨੇ ਕਿਹਾ ਅੰਕਲ ਵਿਕਾਸ ਨੂੰ ਤਾਂ ਨਾਂਹ ਕਰਨੀ ਨਹੀਂ ਆਈ।ਮੈਂ ਸਿੱਧੇ ਸਿੱਧੇ ਤੇ ਸਾਫ਼ ਸਾਫ਼ ਇਸ ਰਿਸ਼ਤੇ ਤੋਂ ਇੱਨਕਾਰ ਕਰਦੀ ਹਾਂ। ਵਿਕਾਸ ਅੱਖਾਂ ਅੱਖਾਂ ਵਿੱਚ ਨੰਨੀ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ।
ਧੰਨਵਾਦ
ਬਲਰਾਜ ਚੰਦੇਲ ਜੰਲਧਰ।

Leave a Reply

Your email address will not be published. Required fields are marked *