ਸੱਸ ਖੇਤਾਂ ਚੋ ਮੁੜੀ ਤਾਂ ਅੱਗਿਓਂ ਗਵਾਂਢਣ ਟੱਕਰ ਗਈ..ਪੁੱਛਿਆ ਕਿਧਰੋਂ ਆਈਂ..ਆਖਣ ਲੱਗੀ ਤੇਰੇ ਦਹੀਂ ਲੈਣ ਗਈ ਸਾਂ..ਤੇਰੀ ਨੂੰਹ ਨੇ ਖਾਲੀ ਟੋਰਤੀ..ਅਖ਼ੇ ਸਾਡੇ ਹੈਨੀ..!
ਆਪੇ ਤੋਂ ਬਾਹਰ ਹੋ ਗਈ..ਭਲਾ ਉਹ ਕੌਣ ਹੁੰਦੀ ਨਾਂਹ ਕਰਨ ਵਾਲੀ..ਚੱਲ ਆ ਤੁਰ ਮੇਰੇ ਨਾਲ..ਵੇਖਦੀ ਹਾਂ ਉਸ ਨੂੰ..!
ਦੋਵੇਂ ਘਰੇ ਅੱਪੜ ਗਈਆਂ..ਸੱਸ ਘੜੀ ਕੂ ਮਗਰੋਂ ਫੇਰ ਖਾਲੀ ਤੁਰੀ ਆਵੇ..ਅਖ਼ੇ ਅੜੀਏ ਦਹੀਂ ਤਾਂ ਵਾਕਿਆ ਹੀ ਹੈਨੀ..!
ਗਵਾਂਢਣ ਹੈਰਾਨ..ਅਖ਼ੇ ਤੱਤੜੀਏ ਜੇ ਨਾਂਹ ਹੀ ਕਰਨੀ ਤੀ ਤਾਂ ਮੈਨੂੰ ਕਾਤੋਂ ਮੋੜ ਲਿਆਈ..!
ਆਖਣ ਲੱਗੀ ਨੀ ਮੈਂ ਘਰ ਦੀ ਮਾਲਕਣ..ਮੇਰੇ ਬਿਨਾਂ ਪੱਤਾ ਨਾ ਹਿੱਲੇ..ਭਲਾ ਉਹ ਕੌਣ ਹੁੰਦੀ ਨਾਂਹ ਕਰਨ ਵਾਲੀ..ਜੇ ਨਾਂਹ ਕਰਨੀ ਵੀ ਹੈ ਤਾਂ ਮੇਰੇ ਮੂਹੋਂ ਹੀ ਹੋਊ!
ਕੱਲ ਹਜਾਰਾਂ ਦੇ ਹਿਸਾਬ ਬਸੰਤੀ ਦਸਤਾਰਾਂ ਸਜਾ ਨਸ਼ੇ ਨੂੰ ਖਤਮ ਕਰਨ ਲਈ ਕੀਤੀ ਗਈ ਸੰਗਤੀ ਅਰਦਾਸ ਵੀ ਤੇ ਓਸੇ ਵਰਤਾਰੇ ਦਾ ਹੀ ਇੱਕ ਰੂਪ ਜੋ ਡਿਬ੍ਰੂਗੜ ਡੱਕਿਆ ਕਿਸੇ ਵੇਲੇ ਸੱਚੇ ਦਿਲੋਂ ਕਰਨਾ ਚਾਉਂਦਾ ਸੀ..ਪਰ ਸਾਡੇ ਨੱਕ ਥੱਲੇ ਕਰੈਡਿਟ ਕੋਈ ਹੋਰ ਲੈ ਜਾਵੇ..ਕਿੱਦਾਂ ਹੋ ਸਕਦਾ..ਤਾਂ ਵੀ ਚਲੋ ਉਮੀਦ ਕਰਦੇ ਹਾਂ ਕੋਈ ਫਰਕ ਪੈ ਜਾਵੇ..ਪਰ ਪੈਣਾ ਹੈ ਨਹੀਂ..ਕਿਓੰਕੇ ਮੂਹੋਂ ਨਿੱਕਲੀ ਅਤੇ ਦਿਲੋਂ ਨਿੱਕਲੀ ਵਿਚ ਬਹੁਤ ਫਰਕ ਹੁੰਦਾ ਏ!