ਖੂਨ ਦਾਨ | khoondaan

29 ਅਕਤੂਬਰ 2004 ਦੀ ਗੱਲ ਹੈ। ਪਾਪਾ ਜੀ ਦੀ ਪਹਿਲੀ ਬਰਸੀ ਸੀ। ਇਸ ਬਰਸੀ ਨੂੰ ਮਾਨਵਤਾ ਭਲਾਈ ਦੇ ਨਾਮ ਤੇ ਮਨਾਉਣ ਦਾ ਵਿਚਾਰ ਸੀ। ਦੋਸਤਾਂ ਤੇ ਪਰਿਵਾਰ ਨਾਲ ਰਾਇ ਮਸ਼ਵਰਾ ਕਰਕੇ ਖੂਨਦਾਨ ਕੈਂਪ ਲਗਾਉਣ ਦੀ ਸਲਾਹ ਕੀਤੀ। ਨੇਤਰ ਜੋਤੀ ਸੰਸਥਾਨ ਅਤੇ ਯੁਵਾ ਰਕਤਦਾਨ ਸੁਸਾਇਟੀ ਨੇ ਪੂਰੀ ਜਿੰਮੇਦਾਰੀ ਆਪਣੇ ਸਿਰ ਲੈ ਲਈ। ਡਾਕਟਰ Mahesh Bansal ਅਤੇ Surinder Singla ਸਾਰਾ ਪ੍ਰਬੰਧ ਦੇਖ ਰਹੇ ਸੀ। ਪਰਵਾਰਿਕ ਮੈਂਬਰਾਂ ਤੋਂ ਇਲਾਵਾ ਕੁਝ ਕ਼ੁ ਯਾਰ ਦੋਸਤ ਰਿਸ਼ਤੇਦਾਰ ਤੇ ਮੇਰੇ ਸਕੂਲ ਸਟਾਫ ਮੈਂਬਰ ਖੂਨ ਦਾਨ ਕਰਨ ਲਈ ਪਹੁੰਚੇ। ਕਿਉਂਕਿ ਸਰਸਾ ਬਲੱਡ ਬੈੰਕ ਦੀ ਇੱਕ ਹੀ ਟੀਮ ਬੁਲਾਈ ਗਈ ਸੀ ਤੇ ਉਹ ਸਿਰਫ 51 ਯੂਨਿਟ ਖੂਨ ਹੀ ਲੈ ਸਕੀ। ਬਹੁਤ ਸਾਰੇ ਇਸ ਦਿਨ ਤੇ ਖੂਨਦਾਨ ਕਰਨ ਦਾ ਆਪਣਾ ਸੁਫਨਾ ਪੂਰਾ ਨਾ ਕਰ ਸਕੇ। ਓਹਨਾ ਦੇ ਨਿਰਾਸ਼ਾ ਹੀ ਹੱਥ ਲੱਗੀ। ਮੇਰੀ ਹਮਸਫਰ ਨੇ ਵੀ ਆਪਣੀਆਂ ਦੇਵਰਾਣੀਆਂ ਜੇਠਾਣੀਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਖੂਨਦਾਨ ਕੀਤਾ। ਉਸਦਿਨ ਮੈਂ ਮੇਰੇ ਕਜ਼ਨ ਸੁਰਿੰਦਰ ਦੀ ਪਤਨੀ ਸ਼ਸ਼ੀ ਨੂੰ ਰੋਂਦਾ ਵੇਖਿਆ। ਉਸਦੇ ਰੋਣ ਦਾ ਕਾਰਣ ਮੈਨੂੰ ਸਮਝ ਨਾ ਆਇਆ। ਤੇ ਮੈਂ ਕੁਝ ਪ੍ਰੇਸ਼ਾਨ ਜਿਹਾ ਹੋ ਗਿਆ। ਇਸ ਬਾਰੇ ਮੈਂ ਮੇਰੀ ਹਮਸਫਰ ਤੋਂ ਕਨਸੋ ਲੈਣ ਦੀ ਕੋਸ਼ਿਸ਼ ਕੀਤੀ।
ਉਹ ਹੱਸ ਕੇ ਕਹਿੰਦੀ ਸ਼ਸ਼ੀ ਤਾਂ ਕਮਲੀ ਹੈ। ਕਿਉਂਕਿ ਅਸੀਂ ਸਾਰੀਆਂ ਨੇ ਖੂਨ ਦਾਨ ਕਰ ਦਿੱਤਾ ਪਰ ਟੀਮ ਨੇ ਸ਼ਸ਼ੀ ਦਾ ਖੂਨ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਦਾ ਵਜ਼ਨ 45 ਕਿੱਲੋ ਤੋਂ ਘੱਟ ਹੈ। ਤੇ ਘੱਟ ਵਜ਼ਨ ਵਾਲਿਆਂ ਦਾ ਉਹ ਖੂਨ ਨਹੀਂ ਲੈਂਦੇ। ਗੱਲ ਮੇਰੀ ਸਮਝ ਆ ਗਈ। ਮੈਨੂੰ ਉਸਦੀ ਭਾਵਨਾ ਵੇਖਕੇ ਉਸਦੀ ਮਜਬੂਰੀ ਤੇ ਤਰਸ ਆਇਆ।
ਉਸਦੀ ਖੂਨਦਾਨ ਪ੍ਰਤੀ ਪ੍ਰਬਲ ਇੱਛਾ ਤੇ ਪਾਪਾ ਜੀ ਪ੍ਰਤੀ ਸੱਚੀ ਸ਼ਰਧਾ ਵੇਖ ਕੇ ਲੱਗਿਆ ਕਿ ਸਿਰਫ ਇਸਨੇ ਹੀ ਖੂਨ ਦਿੱਤਾ ਹੈ। ਫਿਰ ਉਸਨੂੰ ਹੌਸਲਾ ਦਿੱਤਾ। ਮੇਰੀ ਮਾਤਾ ਜੀ ਨੇ ਉਸਨੂੰ ਘੁੱਟ ਕੇ ਗੋਦੀ ਵਿਚ ਲੈ ਲਿਆ।
#ਰਮੇਸਸੇਠੀਬਾਦਲ

Leave a Reply

Your email address will not be published. Required fields are marked *