ਕਰਵਾ ਚੌਥ | karwa chauth

ਮੈਨੂੰ ਲਗਦਾ ਹੈ ਜੇ ਕਰਵਾ ਚੋਥ ਦੇ ਤਿਉਹਾਰ ਤੇ ਸੱਜਣਾ ਸੰਵਰਨਾ ਨਵੇਂ ਸੂਟ ਪਾਉਣਾ ਮਹਿੰਦੀ ਲਗਵਾਉਣਾ ਅਤੇ ਹਾਰ ਸਿੰਗਾਰ ਕਰਨਾ ਵਰਗੇ ਔਰਤਾਂ ਦੇ ਮਨਪਸੰਦ ਕੰਮ ਨਾ ਹੋਣ ਤਾਂ 95 ਪ੍ਰਤੀਸ਼ਤ ਔਰਤਾਂ ਕਰਵਾ ਚੋਥ ਤੇ ਭੁੱਖੀਆਂ ਮਰਨ ਨਾਲੋਂ ਰੂਟੀਨ ਦੇ ਖਾਣ ਪਾਣ ਨੂੰ ਪਹਿਲ ਦੇਣ। ਪਰ ਸ਼ਰਧਾ ਤੇ ਆਸਥਾ ਨੂੰ ਮਨੋਰੰਜਨ ਅਤੇ ਖੁਸ਼ੀਆਂ ਨਾਲ ਜੋੜ ਕੇ ਇਸ ਤਿਉਹਾਰ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਔਰਤ ਨੂੰ ਸ਼ੁਰੂ ਤੋਂ ਹੀ ਤਿਆਗ ਤੇ ਸਬਰ ਦੀ ਮੂਰਤੀ ਮੰਨਿਆ ਗਿਆ ਹੈ।ਇਹ ਵਰਤ ਉਸੇ ਤਿਆਗ ਅਤੇ ਬਲੀਦਾਨ ਦਾ ਹਿੱਸਾ ਹੈ। ਜੇ ਉਹ ਪਤੀ ਦੀ ਲੰਬੀ ਉਮਰ ਦਾ ਸੰਕਲਪ ਲੈ ਕੇ ਵਰਤ ਰੱਖਦੀ ਹੈ ਤਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੀ ਵਰਤ ਰੱਖਦੀ ਹੈ। ਜੇ ਉਹ ਪੇਕਿਆਂ ਦੀ ਸੁੱਖ ਭਾਲਦੀ ਹੈ ਤਾਂ ਸੋਹਰਿਆਂ ਦੇ ਸੁੱਖ ਲਈ ਮਿੱਟੀ ਨਾਲ ਮਿੱਟੀ ਹੁੰਦੀ ਹੈ। ਰੱਬ ਨੇ ਔਰਤ ਵਿਚ ਹਰ ਤਰਾਂ ਦੇ ਗੁਣ ਭਰੇ ਹਨ। ਪਰ ਅੱਜ ਦੇ ਯੁੱਗ ਵਿਚ ਕੁਝ ਕ਼ੁ ਔਰਤਾਂ ਵਿਚ ਵਾਇਰਸ ਆਉਣ ਕਰਕੇ ਉਹ ਮਾਂ ਤੋਂ ਕੁੱਖ ਦੀ ਕਾਤਿਲ ਬਣ ਚੁੱਕੀ ਹੈ।ਉਹ ਦਾਜ ਵਰਗੇ ਮਸਲਿਆਂ ਨੂੰ ਉਲਝਾ ਰਹੀ ਹੈ। ਆਪਣੀ ਵਿਆਹੁਤਾ ਜਿੰਦਗੀ ਦੇ ਮਸਲਿਆਂ ਨੂੰ ਬੇਂ ਤੁੱਕੇ ਇਲਜ਼ਾਮ ਲਗਾ ਕੇ ਬਦਲਾ ਲੈਣ ਦੀ ਫ਼ਿਰਾਕ ਵਿਚ ਰਹਿੰਦੀ ਹੈ। ਦਾਜ ਮੰਗਣ ਜਿਸਮਾਨੀ ਛੇੜਛਾੜ ਸੈਕਸ ਹਰਾਸਮੇੰਟ ਵਰਗੇ ਸੰਗੀਨ ਹਥਿਆਰਾਂ ਨਾਲ ਔਰਤ ਤੋਂ ਵਹਿਸ਼ੀ ਪੁਣੇ ਵੱਲ ਵਧ ਰਹੀ ਹੈ। ਕੋਮਲ ਵਿਚਾਰਾਂ ਦੀ ਕੜੀ ਮਮਤਾ ਦੀ ਮੂਰਤ ਤਿਆਗੀ ਭੈਣ ਸਤੀ ਸਵਿਤਰੀ ਪਤਨੀ ਉਮੀਦਾਂ ਦੀ ਕਿਰਨ ਇੱਕ ਧੀ ਵਜੋਂ ਜਾਣੀ ਜਾਂਦੀ ਔਰਤ ਦਾ ਇਹ ਬਦਲਵਾਂ ਰੂਪ ਇੱਕ ਗਲਤ ਰਸਤੇ ਵੱਲ ਵਧਦੇ ਹੋਏ ਇੰਜਨ ਵਾਂਗੂ ਹੈ ਜਿਸ ਨੇ ਆਖਿਰ ਨੁਕਸਾਨ ਹੀ ਕਰਨਾ ਹੁੰਦਾ ਹੈ। ਉਹ ਰੂਪ ਔਰਤ ਦੇ ਸਤੀ ਸਵਿਤਰੀ ਤੇ ਦੇਵੀ ਦੇ ਰੂਪ ਨੂੰ ਕਲੰਕਿਤ ਕਰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *