ਪ੍ਰਿੰਸੀਪਲ ਜਗਰੂਪ ਸਿੰਘ | principal jagroop singh

ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲਿਆਵਾਲੀ ਵਿੱਚ ਦਾਖਿਲਾ ਲਿਆ ਅਤੇ ਬੀਂ ਕਾਮ ਕੀਤੀ ਕਾਲਜ ਦੀ ਵਾਗਡੋਰ ਸਰਦਾਰ ਜਗਰੂਪ ਸਿੰਘ ਸਿੱਧੂ ਦੇ ਹੱਥ ਸੀ। ਪੜ੍ਹਾਈ ਦੌਰਾਨ ਬਹੁਤ ਵਾਰੀ ਹੜਤਾਲਾਂ ਵੀ ਕੀਤੀਆਂ। ਆਗੂਆਂ ਦੇ ਮਗਰ ਲੱਗਕੇ ਪ੍ਰਿੰਸੀਪਲ ਖਿਲਾਫ ਨਾਅਰੇ ਵੀ ਲਗਾਏ ਹੋਣਗੇ। ਬਹੁਤ ਵਾਰੀ ਸਾਥੀਆਂ ਦੀ ਮੰਗਾਂ ਲ਼ੈ ਕੇ ਇਹਨਾਂ ਨੂੰ ਮਿਲੇ। ਇਹ ਬਹੁਤ ਹੀ ਮਿੱਠੀ ਬੋਲ਼ੀ ਨਾਲ ਪੇਸ਼ ਆਉਂਦੇ। ਕਦੇ ਉੱਚੀ ਨਹੀਂ ਸੀ ਬੋਲਦੇ ਇਹੀ ਖਾਸੀਅਤ ਸੀ ਇਹਨਾਂ ਦੀ। ਗਰੈਜੂਏਸ਼ਨ ਤੋਂ ਬਾਅਦ ਕਈ ਵਾਰੀ ਉਚੇਚਾ ਮਿਲਣ ਵੀ ਗਿਆ। 1982 ਵਿੱਚ ਮੇਰੀ ਬਾਦਲ ਸਕੂਲ ਲਈ ਇੰਟਰਵਿਊ ਸੀ। ਚੋਣ ਕਮੇਟੀ ਵਿੱਚ ਫਰੀਦਕੋਟ ਦੇ ਡੀਸੀ ਸਰਦਾਰ ਭਗਤ ਸਿੰਘ, ਐਸ ਡੀ ਐਮ ਮੁਕਤਸਰ, ਸਿੱਧੂ ਸਾਹਿਬ ਤੇ ਇੱਕ ਦੋ ਮੈਂਬਰ ਹੋਰ ਵੀ ਸਨ। ਮੈਂਬਰ ਹੋਣ ਦੇ ਬਾਵਜੂਦ ਵੀ ਸਿੱਧੂ ਸਾਹਿਬ ਨੇ ਮੇਰੀ ਕੋਈਂ ਸਿਫਾਰਸ਼ ਨਾ ਕੀਤੀ। ਬਾਅਦ ਵਿੱਚ ਮੈਂ ਇਹਨਾਂ ਕੋਲ੍ਹ ਗਿਲਾ ਕੀਤਾ।
“ਕਾਕਾ ਮੈਨੂੰ ਪਤਾ ਸੀ ਕਿ ਚੋਣ ਨਿਰੋਲ ਮੈਰਿਟ ਤੇ ਹੋਣੀ ਹੈ। ਤੇਰੀ ਮੈਰਿਟ ਜਿਆਦਾ ਸੀ। ਫਿਰ ਮੈਂ ਤੇਰੀ ਸਿਫਾਰਸ਼ ਕਰਕੇ ਸਾਰੀ ਉਮਰ ਲਈ ਤੇਰੇ ਤੇ ਸ਼ਿਫਾਰਸ਼ੀ ਦਾ ਟੈਗ ਨਹੀਂ ਸੀ ਲਗਵਾਉਣਾ ਚਾਹੁੰਦਾ।” ਜਦੋਂ ਸਿੱਧੂ ਸਾਹਿਬ ਨੇ ਮੈਨੂੰ ਕਿਹਾ ਤਾਂ ਮੈਨੂੰ ਇਹਨਾਂ ਦੀ ਸੋਚ ਤੇ ਮਾਣ ਹੋਇਆ।
ਡੱਬਵਾਲੀ ਅਗਨੀ ਕਾਂਡ ਤੋਂ ਬਾਅਦ ਮੈਨੂੰ ਸਿੱਧੂ ਸਾਹਿਬ ਬਜ਼ਾਰ ਵਿੱਚ ਮਿਲੇ ਤੇ ਮੇਰੇ ਨਾਲ ਹਮਦਰਦੀ ਕਰਦੇ ਹੋਏ ਕੋਈਂ ਸੇਵਾ ਪੁੱਛੀ। ਮੈਂ ਇਹਨਾਂ ਨੂੰ ਮੇਰੀ ਸਪੈਸ਼ਲ ਲੀਵ ਦੇ ਕੇਸ ਦੀ ਪੈਰਵੀ ਕਰਨ ਲਈ ਬੇਨਤੀ ਕੀਤੀ। ਪ੍ਰਬੰਧਕ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਇਹਨਾਂ ਨੇ ਪੂਰਾ ਜੋਰ ਲਗਾਇਆ ਤੇ ਸਾਨੂੰ ਕਾਮਜਾਬੀ ਮਿਲੀ।
ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਇਹਨਾਂ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਸਿੱਧੂ ਸਾਹਿਬ ਉਮਰ ਦੇ ਦਸਵੇਂ ਦਹਾਕੇ ਨੂੰ ਉਪੜਨ ਵਾਲੇ ਹਨ। ਵਧੀਆ ਜਿੰਦਗੀ ਬਸਰ ਕਰ ਰਹੇ ਹਨ।
ਅੱਜ ਇਹਨਾਂ ਦਾ ਜਨਮ ਦਿਨ ਹੈ। ਤੰਦਰੁਸਤੀ ਅਤੇ ਮਨਚਾਹੀ ਉਮਰ ਦੀ ਪ੍ਰਾਥਨਾ ਕਰਦੇ ਹੋਏ ਇਹਨਾਂ ਤੋਂ ਅਸ਼ੀਰਵਾਦ ਮੰਗਦੇ ਹਾਂ।
#ਰਮੇਸ਼ਸੇਠੀਬਾਦਲ

One comment

  1. Please email me if possible. I was at Navodaya Bring Khera as a principal.Great stories!👍🌹🙏

Leave a Reply

Your email address will not be published. Required fields are marked *