ਕੁਦਰਤੀ ਵਰਤਾਰਾ | kudrati vartara

ਅੱਜ ਸਵੇਰੇ ਸਵੇਰੇ ਤਰੋਤਾਜ਼ਾ ਚਿੱਤ ਹੋਏ Avtar Singh Gujarat ਨੇ ਉੱਤਮ ਵਿਚਾਰ ਦਿੱਤੇ ਹਨ। ਉਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਮੈਨੂੰ ਵੀ ਖਿਆਲ ਆਇਆ ਕਿ ਸੱਭਿਅਕ ਸਮਾਜ ਹੋਣ ਕਰਕੇ ਕਪੜੇ ਪਾਉਣੇ ਤੇ ਨੰਗੇਜ ਕੱਜਣਾ ਇੱਕ ਬੰਧਣ ਹੋ ਗਿਆ ਹੈ। ਮਨੁੱਖ ਸਭਿਅਤਾ ਦੇ ਨਾਮ ਤੇ ਜਕੜਿਆ ਹੋਇਆ ਹੈ। ਜਿੰਨ੍ਹਾਂ ਕੁਦਰਤੀ ਕਿਰਿਆਵਾਂ ਨੂੰ ਰੋਕਣ ਲਈ ਸ਼ਰਮ ਮਰਿਆਦਾ ਦਾ ਜਾਲ ਵਿਛਾਇਆ ਗਿਆ ਸੀ ਉਹ ਆਮ ਕਿਰਿਆਵਾਂ ਹੀ ਜਬਰ ਜਨਾਹ, ਬਦਫੈਲੀ ਗੁਨਾਹ ਨੂੰ ਜਨਮ ਦੇਣ ਲੱਗੀਆਂ ਹਨ। ਸੱਭਿਅਕ ਸਮਾਜ ਦੀ ਆੜ ਵਿੱਚ ਘਿਨੌਣੀਆਂ ਹਰਕਤਾਂ ਵਿੱਚ ਇਜ਼ਾਫਾ ਹੋਇਆ ਹੈ। ਦੂਸਰੀਆਂ ਕੁਦਰਤੀ ਕਿਰਿਆਵਾਂ ਵੀ ਮਰਿਆਦਾ ਦੀਆਂ ਮੁਥਾਜ ਹੋ ਗਈਆਂ। ਇਥੋਂ ਤੱਕ ਕਿ ਰਫ਼ਾਹਾਜਤ, ਮੂਤਰ ਵਿਸਰਜਨ ਚ ਵੀ ਇਹਨਾਂ ਬੰਧਨਾਂ ਕਰਕੇ ਦੇਰੀ ਤੇ ਘੁੱਟਣ ਹੁੰਦੀ ਹੈ। ਕਾਫੀ ਸਮੇਂ ਤੱਕ ਇਹਨਾਂ ਨੂੰ ਵੀ ਰੋਕੇ ਰੱਖਣਾ ਪੈਂਦਾ ਹੈ। ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸ਼ਾਇਦ ਇਹ ਤਾਂ ਮੋਦੀ ਦੇ ਵਿਕਾਸ ਆਲੀ ਗੱਲ ਹੋ ਗਈ। ਉੱਤਮ ਦਿਮਾਗ ਰੱਖਣ ਵਾਲਾ ਮਨੁੱਖ ਆਪਣੇ ਵਿਛਾਏ ਜਾਲ ਵਿੱਚ ਹੀ ਉਲਝਕੇ ਰਹਿ ਗਿਆ ਹੈ। ਹੋਰ ਤਾਂ ਹੋਰ ਇਸਨੇ ਔਰਤਾਂ ਦੇ ਮਾਸਿਕ ਧਰਮ ਨੂੰ ਵੀ ਹਊਆ ਬਣਾ ਦਿੱਤਾ। ਇਸ ਨਾਰਮਲ ਤੇ ਕੁਦਰਤੀਂ ਪ੍ਰੋਸੈਸ ਨੂੰ ਗੁੰਝਲਦਾਰ ਤੇ ਪਰਦੇ ਵਾਲੀ ਕਿਰਿਆ ਬਣਾਕੇ ਕਰੋੜਾਂ ਬੀਬੀਆਂ ਭੈਣਾਂ ਦੀ ਜਿੰਦਗੀ ਨੂੰ ਨਰਕ ਬਣਾ ਦਿੱਤਾ। ਹੁਣ ਤਾਂ ਜਣੇਪੇ ਨੂੰ ਵੀ ਇਸ ਮਨੁੱਖ ਨੇ ਆਪਣੇ ਵੱਸ ਵਿੱਚ ਕਰ ਲਿਆ ਹੈ। ਹੁਣ ਇਹ ਆਪਣੀ ਮਨਚਾਹੀ ਤਾਰੀਖ ਤੇ ਸਮੇਂ ਤੇ ਬੱਚੇ ਨੂੰ ਜਨਮ ਦੇ ਸਕਦਾ ਹੈ। ਕੁਦਰਤੀ ਜਨਮ ਦੇਣ ਦੀ ਪ੍ਰਕਿਰਿਆ ਲਗਭਗ ਅਲੋਪ ਹੋਣ ਦੇ ਕਿਨਾਰੇ ਹੈ। ਤੇ ਸ਼ਾਇਦ ਇਸੇ ਲਈ ਮੋਹ ਮਮਤਾ ਵੀ ਖਤਮ ਹੋ ਰਹੀ ਹੈ। ਦਰਦਰਹਿਤ ਜਣੇਪੇ ਇਹ ਭਾਵਨਾਵਾਂ ਦੇਣ ਵਿੱਚ ਅਸਫਲ ਹੁੰਦੇ ਹਨ ਜਿੰਨਾਂ ਦੀ ਔਲਾਦ ਹੱਕਦਾਰ ਹੁੰਦੀ ਹੈ। ਇਸ ਸੱਭਿਆਕ ਜਾਲ ਵਿੱਚ ਫਸਣ ਵਾਲੀ ਅਗਲੀ ਕੁਦਰਤੀ ਕਿਰਿਆ ਮਾਂ ਦੁਆਰਾ ਬੱਚੇ ਨੂੰ ਦੁੱਧ ਪਿਲਾਉਣਾ ਹੈ ਇਹ ਵੀ ਲੁਪਤ ਹੋਣ ਦੀ ਕਗਾਰ ਤੇ ਹੈ। ਉਹ ਮਾਂ ਦੀ ਛਾਤੀ ਦੇ ਛੱਤੀ ਮੁਸਾਮਾਂ ਵਾਲੀ ਗੱਲ ਇੱਕ ਸੁਪਨਾ ਹੋਣ ਜਾ ਰਹੀ ਹੈ। ਮਮਤਾ ਵੱਸ ਦੁੱਧ ਦੀਆਂ ਧਾਰਾਂ ਦਾ ਵੱਗਣਾ ਕਿਸੇ ਕਿਸੇ ਨੂੰ ਯਾਦ ਹੋਵੇਗਾ। ਉਹ ਸਾਡੀ ਪੀੜ੍ਹੀ ਹੀ ਸੀ ਜਿਹੜੀ ਪੰਜ ਸੱਤ ਸਾਲ ਦੀ ਉਮਰ ਤੱਕ ਮਾਂ ਦਾ ਦੁੱਧ ਚੁੰਘਦੀ ਰਹੀ। ਹੁਣ ਹੁਣ ਤਾਂ ਬਾਬਾ ਜੀ ਕਾ ਠੂੱਲੂ ਹੀ ਮਿਲਦਾ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ

Leave a Reply

Your email address will not be published. Required fields are marked *