ਖੂਨਦਾਨ ਕੈਂਪ | khoondan camp

#ਨਾਮਚਰਚਾ ਘਰ ਡੱਬਵਾਲੀ(ਸੱਚ ਕੰਟੀਨ) ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਬਾਪੂ ਮੱਘਰ ਸਿੰਘ ਇੰਟਰਨੈਸ਼ਨਲ ਬਲੱਡ ਸੈਂਟਰ ਵੱਲੋਂ ਲਗਾਏ ਗਏ ਇਸ ਕੈਂਪ ਦਾ ਪ੍ਰਬੰਧ ਬਲਾਕ ਡੱਬਵਾਲੀ ਦੀ ਸਾਧ ਸੰਗਤ ਦੁਆਰਾ ਕੀਤਾ ਗਿਆ। ਖੂਨਦਾਨੀਆਂ ਦੀ ਲੰਬੀ ਲਾਈਨ ਵੇਖਕੇ ਲਗਦਾ ਹੈ ਕਿ ਅੰਕੜਾ ਸੋ ਤੋਂ ਪਾਰ ਜਾਵੇਗਾ। ਇਸ ਕੈਂਪ ਨੂੰ ਸਾਧ ਸੰਗਤ ਤੋਂ ਇਲਾਵਾ ਲੋਕਲ ਸਮਾਜ ਸੇਵਕਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਹੈ। ਜੋ ਕਾਬਿਲ ਏ ਤਾਰੀਫ ਹੈ।
ਬੀਤੇ ਦਿਨੀ ਮੈਂ ਮੇਰੇ ਚਚੇਰੇ ਭਰਾ Bhupinder Sethi ਦਾ ਪਤਾ ਲੈਣ #ਸ਼ਾਹ_ਸਤਨਾਮ_ਜੀ_ਸੁਪਰ_ਸਪੈਸਲਿਟੀ_ਹਸਪਤਾਲ ਗਿਆ। ਉਹ ਡੇਂਗੂ ਪੀੜਤ ਸੀ ਤੇ ਉਸਦੇ ਸੈੱਲ ਲਗਾਤਾਰ ਘੱਟ ਰਹੇ ਸਨ। ਉਥੇ ਮੈਨੂੰ ਮੇਰੇ ਇੱਕ ਜਾਣਕਾਰ ਨੇ ਦੱਸਿਆ ਕਿ ਇਥੇ ਡੱਬਵਾਲੀ ਦੇ ਸੋ ਤੋਂ ਵੱਧ ਮਰੀਜ਼ ਦਾਖਲ ਹਨ। ਬਹੁਤ ਸਾਰੇ ਜਾਣਕਾਰ ਮਿਲੇ ਜੋ ਆਪਣੇ ਸੀਰੀਅਸ ਮਰੀਜ ਨੂੰ ਲੈਕੇ ਆਏ ਸਨ ਤੇ ਹੁਣ ਮਰੀਜ ਦੀ ਹਾਲਤ ਵਿਚ ਸੁਧਾਰ, ਹਸਪਤਾਲ ਦੇ ਪ੍ਰਬੰਧ ਤੇ ਮਿਲ ਰਹੀਆਂ ਸਹੂਲਤਾਂ ਤੋਂ ਪੂਰਨ ਰੂਪ ਵਿੱਚ ਸੰਤੁਸ਼ਟ ਸਨ। ਰੂਹ ਨੂੰ ਖੁਸ਼ੀ ਹੋਈ ਕਿ ਆਮ ਲੋਕਾਂ ਲਈ ਬਣੇ ਇਸ ਹਸਪਤਾਲ ਨੇ ਮੱਧ ਵਰਗੀ ਪਰਿਵਾਰਾਂ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ। ਕਰੋਨਾ ਕਾਲ ਦੇ ਸਮੇਂ ਅਤੇ ਡੇਂਗੂ ਦੇ ਇਸ ਪ੍ਰਕੋਪ ਦੇ ਸਮੇਂ ਇਸ ਹਸਪਤਾਲ ਦੇ ਡਾਕਟਰ ਆਮ ਲੋਕਾਂ ਲਈ ਫਰਿਸ਼ਤੇ ਬਣ ਬਹੁੜੇ ਹਨ। ਇਹਨਾਂ ਖੂਨ ਦਾਨ ਕੈਂਪਾਂ ਲਈ ਦਾਨ ਕੀਤਾ ਗਿਆ ਖੂਨ ਇਸ ਹਸਪਤਾਲ ਵਿੱਚ ਦਾਖਿਲ ਆਮ ਮਰੀਜਾਂ ਦੀ ਜਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ।
ਉਂਜ ਅਮੀਰਾਂ ਲਈ ਸੰਜੀਵਨੀ, ਮੈਕਸ,ਆਦੇਸ਼, ਫੋਰਟਿਸ ਤੇ ਮੈਦਾਂਤਾ ਵਰਗੇ ਫਾਈਵ ਸਟਾਰ ਹਸਪਤਾਲ ਹਨ ਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *