ਨਵਪਰੀ | navpari

#ਪੋਤੀ_ਨਵਪਰੀ_ਦਾ_ਨਵਗੀਤ_ਨਿਵਾਸ_ਵਿੱਚ_ਆਗਮਨ।
ਪੰਜ ਦਸੰਬਰ ਨੂੰ ਬਠਿੰਡੇ ਦੇ ਗਰਗ ਮਲਟੀ ਸਪੈਸਲਿਟੀ ਹਸਪਤਾਲ ਵਿੱਚ ਜਨਮ ਲੈਣ ਤੋਂ ਬਾਦ ਕੋਈਂ ਸਵਾ ਕੁ ਮਹੀਨਾ #114 ਸ਼ੀਸ਼ ਮਹਿਲ ਵਿੱਚ ਗੁਜਾਰਨ ਤੋਂ ਬਾਅਦ ਮੇਰੀ ਪੋਤੀ ਨਵਪਰੀ ਰੌਣਕ 14 ਜਨਵਰੀ ਨੂੰ ਡੱਬਵਾਲੀ ਦੇ 14 ਨੰਬਰ ਵਾਰਡ ਵਿੱਚ ਸਥਿਤ ਮੇਰੇ ਆਸ਼ਰਮ ਅਤੇ ਆਪਣੇ ਦਾਦਕੇ ਘਰੇ ਕੋਈਂ ਸਵਾ ਕੁ ਬਾਰਾਂ ਵਜੇ ਪਹੁੰਚੀ। ਮੇਰੇ ਭਤੀਜੇ ਸੰਗੀਤ ਨੇ ਆਸ਼ਰਮ ਨੂੰ ਰੰਗ ਬਿਰੰਗੇ ਗੁਬਾਰਿਆਂ ਅਤੇ ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ ਨਾਲ ਸਜਾ ਰੱਖਿਆ ਸੀ। ਗੇਟ ਤੇ ਢੋਲ ਵਾਲਾ ਬੜੇ ਉਤਸ਼ਾਹ ਨਾਲ ਢੋਲ ਵਜਾਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਰਿਹਾ ਸੀ। ਭਾਵੇ ਲਵਗੀਤ ਗਗਨ ਤੇ ਸੌਗਾਤ ਇਥੇ ਨਹੀਂ ਹਨ ਪਰ ਓਹ ਆਨਲਾਈਨ ਸ਼ਾਮਿਲ ਹੋ ਗਏ ਸਨ।
“ਇਹੋ ਜਿਹੀਆਂ ਖੁਸ਼ੀਆਂ ਲਿਆਈਂ ਬਾਬਾ ਨਾਨਕਾ।
ਇਹੋ ਜਿਹੀਆਂ।”
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *