ਸੁਰਿੰਦਰ ਕੌਰ ਗਾਇਕ | surinder kaur gaik

*ਕੋਇਲ ਗਾਇਕ ਸੁਰਿੰਦਰ ਕੌਰ* ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਚ ਹੋਇਆ।ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ,ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਸਨ।ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਦਸਵੀਂ ਹੀ ਕਰ ਸਕੀ।14 ਵਰਿਆਂ ਦੀ ਉਮਰ ਵਿੱਚ 1942 ਨੂੰ ਪਹਿਲੀ ਵਾਰ ਸੁਰਿੰਦਰ ਕੌਰ ਨੇ ਰੇਡੀਉ ਸਟੇਸ਼ਨ ਲਾਹੌਰ ਤੋਂ ਆਪਣੀ ਹਾਜ਼ਰੀ ਲੁਆਈ।ਉਸ ਨੇ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਕੋਈ ਪੰਜ ਸੌ ਤੋ ਵੀ ਵੱਧ ਗੀਤ ਇੱਕਠਿਆਂ ਮਿਲ ਕੇ ਗਾਏ।ਜਿੰਨ੍ਹਾਂ ਵਿੱਚ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਨੀ ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦਿਉ,ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ,ਚੰਨ ਵੇ ਕਿ ਸ਼ੌਕਣ ਮੇਲੇ ਦੀ, ਬਾਜਰੇ ਦਾ ਸਿੱਟਾ ਤੇ ਹੋਰ ਗੀਤ ਹਨ।ਉਸ ਦਾ ਵਿਆਹ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ।ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਫਿਰੋਜਪੁਰ ਫਿਰ ਬੰਬਈ ਚਲੀ ਗਈ,ਬੰਬਈ ਵਿੱਚ ਕਈ ਹਿੰਦੀ ਫਿਲਮਾਂ ਜਿਵੇਂ ਨਦੀਆਂ ਕੇ ਪਾਰ ਤੇ ਆਂਧੀਆਂ ਲਈ ਕਈ ਗੀਤ ਗਾਏ।ਸੁਰਿੰਦਰ ਕੌਰ ਦੀਆਂ ਤਿੰਨ ਧੀਆਂ ਵਿੱਚੋਂ ਡੋਲੀ ਗੁਲੇਰੀਆਂ ਹੀ ਉਸਦੀ ਗਾਇਕੀ ਦੀ ਵਾਰਸ ਬਣੀ ਹੈ।ਸੁਰਿੰਦਰ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਡੀ ਲਿਟ’ ਦੀ ਡਿਗਰੀ ਤੇ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਨਾਲ ਨਵਾਜਿਆ।15 ਜੂਨ 2006 ਨੂੰ ਉਸਨੇ ਅਮਰੀਕਾ ‘ਚ ਆਪਣੇ ਆਖਰੀ ਸਾਹ ਪੂਰੇ ਕੀਤੇ।

ਬਲਵਿੰਦਰ ਸਿੰਘ ਮੁਸਾਫਿਰ

Leave a Reply

Your email address will not be published. Required fields are marked *