ਨੂੰਹ ਸੱਸ | nuh sass

ਹਰ ਇੱਕ ਮਾਂ ਪਿਉ ਦਾ ਸੁਪਣਾ ਹੁੰਦਾ ਸਾਡੇ ਬੱਚੇ ਪੜ ਲਿਖ ਕੇ ਇੱਕ ਕਾਮਯਾਬ ਇਨਸਾਨ ਬਣਨ ਤੇ ਆਪਣੇ ਪੈਰਾਂ ਤੇ ਖੜੇ ਹੋ ਜਾਣ। ਸਾਡੇ ਬੁਢਾਪੇ ਦਾ ਸਹਾਰਾ ਬਣਨ। ਪਰ ਕਹਿੰਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ।ਪਰ ਜਦੋਂ ਮਾਂ ਪਿਉ ਥੋੜੇ ਥੋੜੇ ਪੈਸੇ ਜੋੜ ਕੇ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਦਾ ਆ। ਤੇ ਵਧੀਆ ਘਰ ਵਾਰ ਬਣਾ ਦਿੰਦਾ ਆ। ਪਰ ਅਫਸੋਸ ਜਦੋਂ ਉਹੀ ਪੁੱਤਰ ਵੱਡੇ ਹੋਕੇ ਕਹਿ ਦਿੰਦਾ ਤੂੰ ਸਾਡੇ ਲਈ ਕੀ ਕੀਤਾ ਉਦੋ ਮਾਂ ਪਿਉ ਦਾ ਜਿਊਣ ਦਾ ਸਹਾਰਾ ਬਿੱਲਕੁਲ ਖ਼ਤਮ ਹੋ ਜਾਂਦਾ ਹੈਂ। ਇੱਕ ਮਾਂ ਪਿਉ ਆਪਣੇ ਪੰਜ ਪੰਜ ਪੁੱਤਰਾਂ ਨੂੰ ਪਾਲ ਕੇ ਵੱਡੇ ਕਰ ਦਿੰਦਾ ਹੈ ਪਰ ਉਹਨਾ ਪੰਜ ਪੁੱਤਰਾਂ ਨੂੰ ਆਪਣਾ ਮਾਂ ਪਿਉ ਸਾਂਭਣਾ ਔਖਾ ਲੱਗ ਦਾ ਹੈ। ਗੱਲ ਕੁਝ ਇਸ ਤਰਾਂ ਦੀ ਆ ਕੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਤੇ ਉਸ ਪਰਿਵਾਰ ਵਿੱਚ ਇੱਕ ਬੁੱਢੀ ਮਾਂ ਤੇ ਬਜ਼ੁਰਗ ਸੀ ਤੇ ਉਹਨੇ ਦੇ ਪੰਜ ਪੁੱਤਰ ਸਨ। ਤਿੰਨ ਸਰਕਾਰੀ ਤੇ ਦੋ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਪੰਜੇ ਵਿਆਹੇ ਸਨ। ਤੇ ਕਹਿੰਦੇ ਮਾਂ ਪਿਉ ਆਸ ਹੁੰਦੀ ਆ ਕੇ ਸਾਡੀਆਂ ਨੂੰਹਾਂ ਆਉਣਗੀਆ ਤੇ ਸਾਨੂੰ ਸਾਂਭਣ ਗਈਆ।ਪਰ ਇੱਕ ਦਿਨ ਉਹਨਾ ਦੇ ਘਰ ਰੌਲਾ ਪੈਂਦਾ ਦੇਖ ਮੈਂ ਆਪਣੇ ਕੋਠੇ ਤੇ ਖੜ ਗਿਆ ਵੀ ਗੱਲ ਹੋ ਗਈ। ਪਰ ਮੈਂ ਜਦੋਂ ਦੇਖਿਆ ਤਾ ਉਹਨਾਂ ਦੀ ਵੱਡੀ ਨੂੰਹ ਨੇਂ ਆਪਣੀ ਸੱਸ ਦੇ ਵਾਲ ਫੜ ਕੇ ਉਸ ਦੇ ਥੱਪੜ ਮਾਰੇ ਉਹਨਾ ਦਾ ਵੱਡਾ ਪੁੱਤਰ ਕੋਲ਼ ਖੜਾ ਸੀ ੳਸਨੇ ਇੱਕ ਵਾਰੀ ਵੀ ਨੀ ਆਪਣੀ ਘਰਵਾਲੀ ਕਹਿ ਤੂੰ ਕਰਦੀ ਆ। ਇਹਨਾਂ ਨੂੰ ਵਾਰੋ ਬਜ਼ੁਰਗ ਆ ਗਿਆ ਉਹ ਆਪਣੀ ਨੂੰਹ ਦੇ ਮਗਰ ਪਿਆ ਗਿਆ ਕਹਿੰਦਾ ਕੀ ਕਰਦੀ ਤੂੰ ਹੁਣ ਹੱਥ ਲਾਕੇ ਦਖਾ ਤੇ ਅੱਗੇ ਹੋਕੇ ਉਹਨਾ ਦਾ ਪੁੱਤਰ ਕਹਿੰਦਾ ਬਾਪੂ ਸਾਥੋਂ ਨੀ ਥੋਨੂੰ ਸਾਂਭਾ ਜਾਂਦਾ ਜਿੱਥੇ ਮਰਜੀ ਜਾਉ। ਉਹ ਬਾਪੂ ਅੱਖ ਭਰ ਕੇ ਕਹਿੰਦਾ ਬੱਸ ਆਹੀ ਕੁਝ ਦੇਖਣਾ ਬਾਕੀ ਸੀ। ਫਿਰ ਬਜ਼ੁਰਗ ਨੇ ਪੰਚਾਇਤ ਬੁਲਾਈ ਆਪਣੇ ਪੰਜੇ ਪੁੱਤਰ ਨੂੰ ਵੀ ਇਕੱਠੇ ਕਰ ਲੈ। ਬਜ਼ੁਰਗ ਨੇ ਸਰਪੰਚ ਨੂੰ ਸਾਰੀ ਗੱਲ ਦੱਸੀ ਜੋ ਹੋਈ ਸੀ। ਸਰਪੰਚ ਨੇ ਪੰਜੇ ਪੁੱਤਰ ਨੂੰ ਪੁੱਛਿਆ ਤੁਸੀ ਕੀ ਚਾਉਨੇ ਕਿਸੇ ਕੋਈ ਜਵਾਬ ਨਹੀਂ ਦਿੱਤਾ। ਫਿਰ ਸਰਪੰਚ ਨੇ ਬਜ਼ੁਰਗ ਤੋਂ ਪੁੱਛਿਆ ਬਾਪੂ ਤੇਰੀ ਜ਼ਮੀਨ ਤੇਰੇ ਨਾਂ ਕਹਿੰਦਾ ਨੀ ਸਰਪੰਚ ਸਾਬ ਆਪਣੇ ਪੁੱਤਰ ਦੇ ਨਾਂ ਕਰਵਾਤੀ। ਫਿਰ ਸਰਪੰਚ ਨੇ ਸਭ ਤੋਂ ਛੋਟਾ ਪੁੱਤਰ ਨੂੰ ਪੁੱਛਿਆ ਕੇ ਪੁੱਤ ਤੂੰ ਆਪਣੇ ਮਾਂ ਪਿਉ ਨੂੰ ਸਾਂਭੇ ਗਿਆ ਉਹ ਕਹਿੰਦਾ ਆਪਣੀ ਘਰਵਾਲੀ ਨਾਲ ਗੱਲ ਕਰ ਕੇ ਆਉਨਾ ਸਰਪੰਚ ਕਹਿੰਦਾ ਠੀਕ ਤੇ ਥੋੜੇ ਚਿਰ ਪਿੱਛੋਂ ਉਸ ਨੇ ਵੀ ਜਵਾਬ ਦੇ ਦਿੱਤਾ ਕਹਿੰਦਾ ਨੀ। ਫਿਰ ਉਹ ਬਜ਼ੁਰਗ ਬੋਲਿਆ ਕਹਿੰਦਾ ਪੁੱਤਰੋ ਮੈਂ ਆਪਣੀ ਜ਼ਮੀਨ ਵੀ ਥੋਨੂੰ ਦੇ ਦਿੱਤੀ ਤੇ ਮੈਂ ਬੜੇ ਚਾਵਾਂ ਨਾਲ ਥੋਨੂੰ ਪਾਲਿਆ ਸੀ ਥੋਡੇ ਤੋਂ ਇਹ ਉਮੀਦ ਨੀ ਸੀ। ਤੇ ਉਹਨਾ ਬਜ਼ੁਰਗ ਨੇ ਫੈਸਲਾ ਕੀਤਾ ਕੇ ਹੁਣ ਇਹ ਘਰ ਵਿੱਚ ਨੀ ਰਹਿਣਗੇ ਕਿਸੇ ਬਿਰਧ ਆਸ਼ਰਮ ਵਿੱਚ ਚਲੇ ਜਾਣ ਗੇ। ਮੁੱਕ ਦੀ ਗੱਲ ਜਦੋਂ ਬਜ਼ੁਰਗ ਜਾਣ ਲੱਗੇ ਤਾਂ ਬਹੁਤ ਰੋਏ ਕਿਸੇ ਇੱਕ ਪੁੱਤਰ ਨੇਂ ਇੱਕ ਵਾਰੀ ਵੀ ਨੀ ਕਹਿ ਕੇ ਤੁਸੀ ਕਿੱਥੇ ਜਾਨੇ ਉ। ਆਪਣੀਆ ਘਰਵਾਲੀ ਦੇ ਮਗਰ ਲੱਗ ਕੇ ਆਪਣੇ ਮਾਂ ਪਿਉ ਨੂੰ ਠੋਕਰ ਮਾਰ ਤੀ। ਪੁੱਤ ਕਪੁੱਤ ਹੋ ਸਕਦੇ ਆ ਕਦੇ ਸੋਚਿਆ ਨੀ ਸੀ

One comment

  1. The Parents Could Get Their Property back Because It’s The law Now, When Your Kids don’t Want Look After Their Parents

Leave a Reply

Your email address will not be published. Required fields are marked *