ਕਹਾਣੀ | kahani

ਪਿਛਲੇ ਕਈ ਸਾਲਾਂ ਤੋਂ ਦਫਤਰ ਵਿੱਚ ਮੇਰਾ ਦਸ ਕੁ ਵਜੇ ਕੌਫ਼ੀ ਪੀਣ ਦਾ ਰੂਟੀਨ ਹੈ। ਮੈਂ ਦਿਨ ਵਿੱਚ ਸਿਰਫ ਇੱਕ ਵਾਰੀ ਹੀ ਕੌਫ਼ੀ ਪੀਂਦਾ ਹਾਂ। ਇਸ ਮਕਸਦ ਲਈ ਕੰਟੀਨ ਵਾਲਿਆਂ ਨੇ ਮੇਰੇ ਲਈ ਇੱਕ ਮਿਲਕ ਮੱਗ ਟਾਈਪ ਕੱਪ ਉਚੇਚਾ ਲਿਆ ਕਿ ਰੱਖਿਆ ਹੋਇਆ ਹੈ। ਦੂਸਰੀ ਵਾਰੀ ਕੌਫ਼ੀ ਪੀਣ ਤੋਂ ਮੈਂ ਕਾਫੀ ਗੁਰੇਜ਼ ਕਰਦਾ ਹਾਂ। ਕਈ ਵਾਰੀ ਜਿਆਦਾ ਠੰਡ ਹੋਵੇ ਯ ਕੋਈ ਬਹੁਤ ਹੀ ਖਾਸ ਯ ਨਜ਼ਦੀਕੀ ਆ ਜਾਵੇ ਤਾਂ ਇਹ ਨਿਯਮ ਟੁੱਟ ਵੀ ਜਾਂਦਾ ਹੈ। ਕੰਟੀਨ ਵਾਲੇ ਵੀ ਇੰਨੇ ਪੱਕੇ ਹਨ ਕਿ ਕੌਫ਼ੀ ਠੀਕ ਦਸ ਵਜੇ ਮੇਰੇ ਦਫਤਰ ਪਹੁੰਚ ਜਾਂਦੀ ਹੈ। ਭਾਵੇਂ ਤੁਸੀਂ ਘੜੀ ਮਿਲਾ ਲਵੋ। ਆਮਤੌਰ ਤੇ ਮੈਨੂੰ ਕੌਫ਼ੀ ਆਰਡਰ ਕਰਨ ਲਈ ਇੰਟਰਕਾਮ ਵੀ ਨਹੀਂ ਕਰਨਾ ਪੈਂਦਾ। ਮੇਰੇ ਪਸੰਦ ਦੀ ਕੌਫ਼ੀ ਬਸ ਇੱਕ ਦੋ ਜਣੇ ਹੀ ਬਣਾਉਂਦੇ ਹਨ। ਕਿਸੇ ਹੋਰ ਹੱਥ ਦੀ ਬਣੀ ਕੌਫ਼ੀ ਮੈਂ ਅਕਸਰ ਪਹਿਚਾਣ ਲੈਂਦਾ ਹਾਂ ਤੇ ਅਮੂਮਨ ਵਾਪਿਸ ਕਰ ਦਿੰਦਾ ਹਾਂ। ਕਦੇ ਕੋਈ ਖਾਸ ਮਜਬੂਰੀ ਹੋਵੇ ਤਾਂ ਕੰਟੀਨ ਠੇਕੇਦਾਰ Seema Arora rishi chugh ਖੁਦ ਹੀ ਆਪਣੀ ਮਜਬੂਰੀ ਦੱਸ ਹੀ ਦਿੰਦੇ ਹਨ। ਪਹਿਲਾਂ ਸ੍ਰੀ ਅਮਰਜੀਤ ਸਿੰਘ ਮੋਂਗਾ ਕੰਟੀਨ ਚਲਾਉਂਦਾ ਸੀ ਉਦੋਂ ਵੀ ਆਹੀ ਰੂਟੀਨ ਸੀ। ਇਨਸਾਨੀ ਫਿਤਰਤ ਹੀ ਐਸੀ ਹੈ ਕਿ ਉਸ ਦੇ ਆਪਣੇ ਸਵਾਦ ਰੁਚੀ ਟੇਸਟ ਹੁੰਦੇ ਹਨ। ਇਹਨਾਂ ਦੇ ਬਦਲਣ ਨਾਲ ਮਨੁੱਖੀ ਦਿਮਾਗ ਇਸ ਤਬਦੀਲੀ ਨੂੰ ਝੱਟ ਪਹਿਚਾਣ ਲੈਂਦਾ ਹੈ। ਭਰਨਾ ਤਾਂ ਢਿੱਡ ਹੀ ਹੈ। ਬਹੁਤੇ ਲੋਕ ਅਕਸਰ ਹੀ ਕਹਿ ਦਿੰਦੇ ਹਨ। ਪਰ ਢਿੱਡ ਹੀ ਸਵਾਦ ਮੰਗਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *