ਮਾਂ ਦੇ ਕਾਤਲ | maa de katal

ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ ਟਾਈਮ ਵਧੀਆ ਨਿਕਲਿਆ , ਬਸ ਫਿਰ ਹੋਈ ਗੱਲਾਂ ਪਤੀ ਦੀਆਂ ਝਿੜਕਾਂ ਮਾਰ ਕੁਟਾਈ ,ਸੱਸ ਦੇ ਮੈਹਣੇ ਤਾਹਨੇ ਸੁਰੂ ਹੋ ਗਏ । ਸਾਲ ਮਗਰੋਂ ਖੁਸ਼ੀਆਂ ਪਰਤੀਆਂ ਪੰਮੀ ਨੇ ਇੱਕੋ ਟਾਈਮ ਦੋ ਬੱਚਿਆਂ ਨੂੰ ਜਨਮ ਦਿੱਤਾ ਜੋ ਕਿ ਇਕ ਮੁੰਡਾ, ਤੇ ਇਕ ਕੁੜੀ ਸੀ । ਹੁਣ ਪਤੀ ਦਾ ਨਸ਼ਾ ਹੋਰ ਵੱਧ ਚੁੱਕਿਆ ਸੀ । ਪਰ ਉਸਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ ਸਾਰੇ ਪ੍ਰੀਵਾਰ ਵਾਲੇ ਨਸ਼ਾ ਰੋਕਣ ਦੀ ਬਜਾਏ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਸੀ । ਘਰ ਦੀ ਆਰਥਿਕ ਸਥਿਤੀ ਵੇਖਦਿਆਂ ਪੰਮੀ ਘਰਾਂ ਵਿੱਚ ਕੰਮ ਕਰਨ ਲੱਗ ਪਈ । ਜੋ ਵੀ ਕਮਾਕੇ ਲੈ ਆਉਂਦੀ ਕੁੱਟ ਮਾਰ ਕਰਕੇ ਸਾਰੇ ਪੈਸੇ ਲੈ ਜਾਂਦਾ ਨਸ਼ਾ ਖਾਕੇ ਘਰ ਆ ਵੜਦਾ , ਇਕ ਦਿਨ ਪੰਮੀ ਨੂੰ ਉਸਦਾ ਪੁੱਤਰ ਪੁੱਛਣ ਲੱਗਿਆ, ਤੁਸੀਂ ਇੰਨਾ ਕੰਮ ਕਰਦੇ ਹੋ , ਅਸੀਂ ਦੋਵੇਂ ਭੈਣ ਭਾਈ ਤੈਨੂੰ ਕਦੇ ਤੰਗ ਨਹੀਂ ਕਰਦੇ , ” ਕਦੇ ਲੋਕਾਂ ਦੇ ਬੱਚਿਆਂ ਵਾਂਗ ਕਦੇ ਚੀਜ਼ਾ ਦੀ ਮੰਗ ਨੀ ਕੀਤੀ । ” ਸਾਨੂੰ ਪਤਾ ਕਿ ਪਾਪਾ ਤਾਂ ਹਰ ਟਾਈਮ ਨਸ਼ੇ ਚ ਫੁੱਲ ਰਹਿੰਦਾ ਉਹਨੂੰ ਘਰ ਦਾ ਤੇ ਸਾਡਾ ਕੋਈ ਫਿਕਰ ਨਹੀਂ, ਸਾਡੀ ਮਾਂ ਤਾਂ ਫਿਰ ਵੀ ਸਾਨੂੰ ਆਪਣੀ ਹਿੱਕ ਨਾਲ ਲਾਕੇ ਰੋਟੀ ਖਵਾਉਂਦੀ , ਅਤੇ ਆਪਣੇ ਪ੍ਰਾ ਥੱਲੇ ਰੱਖਦੀ ਹੈ । ਮਾਂ ਫਿਰ ਵੀ ਤੈਨੂੰ ਪਾਪਾ ਮਾਰਦਾ, ਦਾਦੀ ਮਾਂ ਹਮੇਸ਼ਾ ਤੈਨੂੰ ਗਾਲ੍ਹਾਂ ਕੱਢਦੀ ਤੇ ਕੋਸ ਦੀ ਰਹਿੰਦੀ ਹੈ ,” ਪਰ ਤੂੰ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ? ” ਕਿਉ ” ਬਸ ਪੁੱਤਰ ਮੇਰੀ ਕਿਸਮਤ ਵਿੱਚ ਲਿਖਿਆ ਪਾਣੀ ਭਰੀਆਂ ਅੱਖਾਂ ਨਾਲ ਕਿਹਾ । ਅਜੇ ਗੱਲਾਂ ਹੀ ਕਰਦੇ ਸੀ ਮੀਤ ਘਰ ਆਇਆ ਤੇ ਪੈਸੇ ਮੰਗਣੇ ਸੁਰੂ ਕਰ ਦਿੱਤੇ । ਉਸ ਕੋਲ ਕੋਈ ਪੈਸਾ ਵੀ ਨਹੀਂ ਸੀ ਉਸ ਨੂੰ ਦੇ ਦਿੰਦੀ ਮਾਰ ਤੋਂ ਬਚ ਜਾਂਦੀ । ਬੂਰੀ ਤਰ੍ਹਾਂ ਮਾਰ ਕੁੱਟ ਕਰਕੇ ਘਰੋਂ ਨਿਕਲਣ ਲੱਗਿਆ ਕਹਿ ਰਿਹਾ ਸੀ , ਅੱਜ ਤੋਂ ਬਾਅਦ ਮੈ ਘਰ ਨਹੀਂ ਆਵਾਂਗਾ ਹੁਣ ਮੈ ਤੈਨੂੰ ਮਰ ਕੇ ਦਿਖਾਵਾਂਗਾ ।
ਜਦੋਂ ਇਸ ਗੱਲ ਦਾ ਪਤਾ ਮੀਤ ਦੀ ਮਾਂ ਸਿੰਦੋ ਨੂੰ ਲੱਗਿਆ ਉਹ ਅੱਗ ਦਾ ਭਾਂਬੜ ਵਲ ਉੱਠੀ ਪੰਮੀ ਨੂੰ ਬੋਲ ਕਬੋਲ ਬੋਲਣ ਲੱਗੀ । ਜੇ ਮੇਰਾ ਪੁੱਤ ਕਿਧਰੇ ਮਰ ਮੁੱਕ ਗਿਆ , ” ਮੈ ਤੈਨੂੰ ਵੀ ਜਿਉਂਦੀ ਨਹੀਂ ਰਹਿਣ ਦਿੰਦੀ , ਤੂੰ ਹੀ ਮੇਰੇ ਪੁੱਤ ਦੀ ਕਾਤਲ ਹੋਵੇਗੀ । ਨੀ ਕਾਲੇ ਮੂੰਹ ਵਾਲੀਏ ਉਹ ਤਾ ਤੇਰੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ । ਸਾਰਾ ਘਰ ਉਹਦੇ ਸਿਰ ਤੇ ਚੱਲਦਾ ਸੀ । ” ਤੂੰ ਆਪ ਹੀ ਮਰ ਜਾਂਦੀ ” ਹੁਣ ਤੈਨੂੰ ਪਤਾ ਲੱਗੂ ਜਦੋਂ ਸਾਰੀ ਉਮਰ ਜੇਲ ਵਿੱਚ ਚੱਕੀ ਪੀਸੇ ਗੀ । ਪੰਮੀ ਬਹੁਤ ਡਰ ਚੁੱਕੀ ਸੀ , ਆਪਣੇ ਦੋਂਹਨੇ ਬੱਚਿਆਂ ਨੂੰ ਹਿੱਕ ਲਾਈ ਦਰਵਾਜ਼ੇ ਨਾਲ ਬੈਠੀ ਭੁੱਬਾਂ ਮਾਰਕੇ ਰੋਂਦੀ ਹੋਈ ਲੰਮੇ-ਲੰਮੇ ਹੌਉਂਕੇ ਭਰ ਰਹੀ ਸੀ । ਆਪਣੇ ਪੁੱਤ ਦੀ ਕਹੀ ਹੋਈ ਗੱਲ ਯਾਦ ਆਈ ,” ਮਾਂ ਤੂੰ ਜਵਾਬ ਕਿਉਂ ਨਹੀਂ ਦਿੰਦੀ ?” ਹਾਂ ਮੈ ਹਾਂ ਦੋਸ਼ੀ , ਮੈ ਆਪਣੇ ਪਤੀ ਦੀ ਕਾਤਲ ਹਾਂ ,ਹੁਣ ਮੈਨੂ ਦੁਨੀਆਂ ਤੇ ਜੀਣ ਦਾ ਕੋਈ ਹੱਕ ਨਹੀਂ , ” ਮੈ ਵੀ ਮਰ ਜਾਂਨੀ ਹਾਂ ।” ਨੀ ਹੁਣ ਤੱਕ ਤਾਂ ਮਰ ਗਈ ਹੁੰਦੀ ਦੇਰ ਕਾਹਦੀ ? ਕੁੜੀ ਨੂੰ ਗੋਦੀ ਚੱਕ ਕੇ ਆਪਣੇ ਪੁੱਤ ਨੂੰ ਰੋੰਦੀ ਹੋਈ ਕਹਿਣ ਲੱਗੀ ਮੈਨੂੰ ਮੁਆਫ ਕਰੀ ਮੈ ਸਦਾ ਲਈ ਤੇਰੇ ਤੋਂ ਦੂਰ ਜਾ ਰਹੀ ਹਾਂ , ਮਾਂ ਮੈਨੂੰ ਇਕੱਲਿਆਂ ਛੱਡਕੇ ਨਾਂ ਜਾਹ ਉੱਚੀ -ਉੱਚੀ ਰੋਂਦਾ ਕਹਿ ਸੀ ,ਪਾਪਾ ਤਾਂ ਪਹਿਲਾ ਹੀ ਨਹੀਂ ਪੁੱਛਦਾ ਤੂੰ ਵੀ ਜਾ ਰਹੀ ਹੈ ” ਤੂੰ ਮਾਂ ਦੇ ਚੁੰਗੇ ਦੁੱਧ ਦੀ ਲਾਜ ਰੱਖ ਲਵੀ , ” ਦੋਸ਼ੀਆਂ ਨੂੰ ਸਜਾ ਜਰੂਰ ਕਰਵਾ ਦੇਵੀਂ , ਮੇਰੀ ਆਤਮਾ ਨੂੰ ਸਕੂਨ ਮਿਲਜੂ ਨਹੀਂ ਤਾਂ ਮੇਰੀ ਆਤਮਾ ਵੀ ਤੜਫ ਦੀ ਰਹੂਗੀ ?” ਨੀ ਮੈਨੂੰ ਮਰਣ ਦੀਆਂ ਧਮਕੀਆਂ ਨਾਂ ਦੇਹ ਮੁੜਕੇ ਇੱਥੇ ਹੀ ਆਵੇਗੀ । ਕੁੜੀ ਗੋਦੀ ਚੱਕ ਕੇ ਮੁੰਡੇ ਨੂੰ ਪਿਆਰ ਦੇਕੇ ਘਰੋਂ ਨਿਕਲ ਲੱਗੀ , ਪਰ ਰੋਕਣ ਬਜਾਏ ਸੋਨੂ ਨੂੰ ਜ਼ਬਰਦਸਤੀ ਮਾਂ ਗੋਦ ਚੋ ਖਿੱਚਕੇ ਬਾਂਹ ਫੜਕੇ ਕਹਿ ਰਹੀ ਸੀ ਜੇ ਅਸਲੇ ਦੀ ਆ ਮੁੜਕੇ ਮੂੰਹ ਨਾ ਦਿਖਾਈ ? ਸੋਨੂ ਦਾਦੀ ਅੱਗੇ ਆਪਣੀ ਮਾਂ ਨੂੰ ਰੋਕਣ ਦੇ ਤਰਲੇ ਪਾ ਰਿਹਾ ਸੀ , ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ ।” ਗੂੱਸਾ ਨਾ ਕੰਟਰੋਲ ਕਰਦੀ ਹੋਈ ਨੇ ਨਾਲ ਲੱਗਦੇ ਖੂਹ ਵਿੱਚ ਮਾਂ ਧੀ ਨੇ ਛਾਲ ਮਾਰ ਦਿੱਤੀ । ਸਦਾ ਲਈ ਰੱਬ ਨੂੰ ਪਿਆਰੀਆਂ ਹੋ ਗਈ । ਸਾਰੇ ਪਿੰਡ ਵਿੱਚ ਪੰਮੀ ਦੇ ਮਰਣ ਦੀ ਖਬਰ ਅੱਗ ਵਾਂਗ ਫੈਲ ਗਈ । ਕੁਝ ਚਿਰ ਬਆਦ ਹੀ ਮੀਤ ਨਸ਼ੇ ਨਾਲ ਫੁੱਲ ਹੋਇਆ ਘਰ ਆਕੇ ਮੰਜੇ ਉੱਤੇ ਪੈ ਗਿਆ । ਪੁਲਿਸ ਨੂੰ ਤਲਾਹ ਕਰ ਦਿੱਤੀ , ਪੁਲਿਸ ਦੇ ਪੁੱਛਣ ਤੇ ਸਿੰਦੋ ਆਪਣੇ ਬਚਾਓ ਵਿੱਚ ਸਫਾਈ ਪੇਸ਼ ਕਰ ਰਹੀ ਸੀ । ਹਰ ਗੱਲ ਵਿੱਚ ਪੰਮੀ ਨੂੰ ਹੀ ਦੋਸ਼ੀ ਪਾ ਰਹੀ ਸੀ । ਆਪਣੇ ਗੁਨਾਹਾਂ ਤੇ ਮਿੱਟੀ ਪਾਉਂਦੀ ਹੋਈ ਕਹਿਣ ਲੱਗੀ , ਬਾਕੀ ਮੇਰੇ ਪੋਤੇ ਨੂੰ ਪੁੱਛ ਲਵੋਂ ਜਿਸ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ । ਸੋਨੂੰ ਮਸਾ ਕੁ ਪੰਜ ਸਾਲਾਂ ਦਾ ਸੀ ਰੋਂਦਾ ਹੋਇਆ ਆਪਣੀ ਤੱਤਲੀ ਜਿਹੀ ਅਵਾਜ਼ ਵਿੱਚ ਕਹਿਣ ਲੱਗਿਆ । ” ਦਾਦੀ ਪੋਤੇ ਦਾ ਅਤੇ ਮਾਂ ਪੁੱਤ ਦਾ ਪਿਆਰ ਬਹੁਤ ਹੁੰਦਾ ਹੈ ” ਪਰ ਇੱਥੇ ਕੁੱਝ ਹੋਰ ਹੈ ਇੱਕ ਮਾਂ ਜਿਸ ਦਾ ਪਤੀ ਨਸ਼ੀਈ ਹੋਵੇ ਉਹ ਬੱਚਿਆਂ ਦਾ ਢਿੱਡ ਘਰਾਂ ਚ ਕੰਮ ਕਰਕੇ ਭਰਦੀ ਹੋਵੇ ਕੁੱਟ ਮਾਰ ਕਰਕੇ ਨਸ਼ੀਈ ਪਤੀ ਹਰ ਰੋਜ਼ ਉਸਦੇ ਕਮਾਏ ਹੋਏ ਪੈਸੇ ਲੈ ਜਾਵੇ । ” ਨਸ਼ਾ ਫੁੱਲ ਕਰਕੇ ਘਰ ਆਵੇ । ਕੀ ਉਹ ਚੰਗੀ ਗੱਲ ਹੈ ? ਇਕ ਮਾਂ ਆਪਣੇ ਨਸ਼ੀਈ ਪੁੱਤ ਨੂੰ ਪਤਨੀ ਵੱਲੋਂ ਕਮਾਏ ਗਏ ਪੈਸੇ ਨਾ ਦਿੱਤੇ ਗਏ ਤੇ ਪੁੱਤ ਘਰੋਂ ਬਾਹਰ ਚਲੇ ਜਾਵੇ ਤੇ ਨੂੰਹ ਤੇ ਝੂਠੇ ਇਲਜਾਮ ਲਾਏ ਜਾਣ ਆਪਣੇ ਪੋਤੇ ਪੋਤੀ ਦੀ ਵੀ ਨਾ ਪਰਵਾਹ ਕਰਦੀ ਹੋਈ ਨੇ ਨੂੰਹ ਨੂੰ ਮਜਬੂਰ ਕਰਕੇ ਮੌਤ ਦੇ ਮੂੰਹ ਵਿੱਚ ਧੱਕੇਲਿਆਂ ਹੋਵੇ । ਕੀ ਉਹ ਸਹੀ ਹੈ ? ਪਰ ਦਾਦੀ ਪੋਤੇ ਦੇ ਪਿਆਰ ਨੂੰ ਦੇਖਕੇ ਕਹਿਣ ਜੀਅ ਤਾਂ ਨਹੀਂ ਕਰਦਾ । ਪਰ ਜੇ ਮੈ ਅੱਜ ਵੀ ਚੁੱਪ ਰਿਹਾ, ਪਤਾ ਨੀ ਕਿੰਨੀਆਂ ਕੁ ਮਾਵਾਂ ਇਸ ਤਰ੍ਹਾਂ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਜਾਣਗੀਆਂ ਕਿੰਨੇ ਬੱਚੇ ਮੇਰੇ ਵਾਂਗ ਅਨਾਥ ਹੋ ਜਾਣਗੇ। ਥਾਣੇਦਾਰ ਸਾਬ ਮੇਰੀ ਮਾਂ ਦੇ ਕਾਤਲ ਮੇਰੀ ਦਾਦੀ ਤੇ ਮੇਰੇ ਪਾਪਾ ਨੇ । ਮੈ ਇਹੋ ਜਿਹੇ ਕਾਤਲ ਬੰਦਿਆਂ ਨਾਲ ਨਹੀਂ ਰਹਿ ਸਕਦਾ । ਮੈ ਕਿਸੇ ਅਨਾਥ ਆਸ਼ਰਮ ਚ ਚਲੇ ਜਾਵਾਂਗਾ । ਪਰ ਇਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ । ਮੇਰੀ ਮਾਂ ਦੀ ਆਤਮਾ ਸਕੂਨ ਮਿਲ ਜਾਵੇਗਾ , ਦਾਦੀ ਪੋਤੇ ਦੇ ਮੂੰਹ ਵੱਲ ਇੰਜ ਤੱਕ ਰਹੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆ ਗਈ ਹੋਵੇ। ਉਸ ਕੋਲ ਸੋਨੂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀ ਸੀ ।ਅੱਜ ਬੇਸੱਕ ਅਨਾਥ ਆਸ਼ਰਮ ਚ ਰਹਿਕੇ ਪੜ ਲਿਖਕੇ ਸਰਕਾਰੀ ਨੌਕਰੀ ਤੇ ਲੱਗ ਚੁੱਕਿਆ ਸੀ , ” ਪਰ ਅੱਜ ਵੀ ਮਾਂ ਉੱਪਰ ਹੋਏ ਅੱਤਿਆਚਾਰ ਦੀ ਕਹਾਣੀ ਤੇ ਖੂਹ ਭੁੱਲਿਆ ਨਹੀ ਜੋ ਕਿ ਇੱਕ ਬੇਗੁਨਾਹੀ ਦਾ ਸਬੂਤ ਦੇ ਰਹੇ ਸੀ।” ਮਾਂ ਪੁੱਤ ਨੂੰ ਅੱਜ ਵੀ ਜੇਲ੍ਹ ਵਿੱਚ ਮੰਮੀ ਨਾਲ ਕੀਤੀ ਗਈ ਨਜਾਇਜ਼ ਕੁੱਟ ਮਾਰ ਤੇ ਮਰਣ ਲਈ ਮਜਬੂਰ ਕੀਤਾ ਉਸ ਉੱਪਰ ਕੀਤੇ ਗਏ ਅੱਤਿਆਚਾਰ ਯਾਦ ਆ ਰਹੇ ਸੀ , ” ਹੁਣ ਆਪਣੀ ਕਰਨੀ ਤੇ ਦੋਵੇਂ ਜੇਲ ਵਿੱਚ ਬੈਠੇ ਪਛਤਾ ਰਹੇ ਅਤੇ ਚੱਕੀ ਪੀਸ ਰਹੇ ਸੀ ।”

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

Leave a Reply

Your email address will not be published. Required fields are marked *