ਮਦਰ ਡੇ | mother day

{[ਮਦਰ ਡੇ }]ਰਿੰਕੂ ਆਪਣੇ ਦੋਸਤਾਂ ਨਾਲ ਆਪਣੇ ਕਮਰੇ ਵਿਚ ਬੈਠਾ ਕੰਨਾਂ ਨੂੰ ਹੈਡਫੋਨ ਲਾਕੇ ਗੇਮ ਵਿਚ ਮਸਤ ਸੀ | ਨਾਲ ਦੇ ਕਮਰੇ ਵਿਚ ਉਸ ਦੀ ਮਾਂ ਬਿਮਾਰ ਪਈ ਸੀ |ਉਸ ਦੇ ਸਿਰ ਦਾ ਸਾਈਂ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ | ਉਸ ਦਾ ਇਕੋ ਇਕ ਜਿਗਰ ਦਾ ਟੁਕੜਾ ਸੀ ਰਿੰਕੂ ,ਜੋ ਵੱਡਾ ਹੋ ਗਿਆ ਸੀ ਜਿਸ ਦੇ ਸਹਾਰੇ ਨਾਲ ਹੀ ਉਹ ਦਿਨ ਕਟ ਰਹੀ ਸੀ |ਬਿਰਧ ਮਾਂ ਨੂੰ ਭੁੱਖ ਲੱਗੀ ਸੀ | ਓਹਨੇ ਨਾਲ ਪਏ ਮੇਜ ਉਪਰ ਪਈ ਪਲੇਟ ਵਿਚ ਡਬਰ ਰੋਟੀ ਚੁਕ ਕੇ , ਇਕ ਟੁਕੜਾ ਤੋੜ ਕੇ ਮੂਹ ਵਿਚ ਹੀ ਪਾਇਆ ਤਾ ਮਾਂ ਨੂੰ ਅਥੁ ਆ ਗਿਆ | ਸ਼ਾਮ ਨੂੰ ਵਾਜਾਂ ਮਾਰੀਆ ਪੁੱਤ ਘੁੱਟ ਪਾਣੀ ਦੇ ,ਮੈਨੂੰ ਅਥੁ ਆ ਗਇਆ ,ਗੱਲ ਅਣਸੁਣੀ ਕਰਕੇ ਪੁੱਤ ਨੇ ਆਪਣੀ ਮਾਂ ਨੂੰ ਕਿਹਾ ,ਠਹਿਰ ਜਾ ਮਾਂ ,ਅੱਜ ਮਦਰ ਡੇ ਆ ਪਹਿਲਾਂ ਸੈਲਫੀ ਤਾ ਕਰ ਲਵਾ ,ਉਹ ਜਲਦੀ ਨਾਲ ਮਾਂ ਦੀ ਆਪਣੇ ਨਾਲ ਸੈਲਫੀ ਲੈਣ ਲਈ ਮੋਬਾਈਲ ਕੱਢਿਆ | ਖੰਗਦੀ ਹੋਈ ਮਾਂ ਉੱਠ ਕੇ ਬੈਠ ਗਈ ਸਮਜਿਆ ਕੇ ਪੁੱਤ ਪਾਣੀ ਲੈ ਕੇ ਆਇਆ |ਪਰ ਪੁੱਤ ਨੇ ਪਿਆਸੀ ਮਾਂ ਨੂੰ ਘੁੱਟ ਕੇ ਗਲ ਨਾਲ ਲਾ ਕੇ ਆਪਣੇ ਨਾਲ ਸੈਲਫੀ ਖਿੱਚ ਲਈ ,ਪੁੱਤ ਨੇ ਕਿਹਾ ਮਾਂ ਮੈ ਪਾਣੀ ਲਿਆ ਕੇ ਦਿੰਨਾ ਹੁਣ ਪਹਿਲਾਂ ਵਟ੍ਸ ਅਪ ਤੇ ਮਦਰ ਡੇ ਦੀ ਸੈਲਫੀ ਤਾਂ ਪਾ ਦਿਆਂ ,ਸੈਲਫੀ ਪੋਸਟ ਕਰ ਕੇ ਪੁੱਤ ਪਾਣੀ ਲੈਣ ਲਈ ਰਸੋਈ ਵਿੱਚ ਗਿਆ | ਪਾਣੀ ਦਾ ਗਿਲਾਸ ਹੱਥ ਵਿੱਚ ਹੀ ਸੀ ,,ਮਾਂ ਵੱਲ ਦੇਖਿਆ, ਪਰ ਪਿਆਸੀ ਮਾਂ ਅੱਖਾਂ ਮੀਟ ਚੁਕੀ ਸੀ !{[ਬਲਵਿੰਦਰ ਸਿੰਘ ਮੋਗਾ }]9815098956

Leave a Reply

Your email address will not be published. Required fields are marked *