ਗਰੀਬੀ | greebi

ਮੇਰਾ ਨਾਮ ਕੁਲਵੰਤ ਸਿੰਘ ਮੈਂ ਲੁਧਿਆਣੇ ਜ਼ਿਲੇ ਦੇ ਪਿੰਡ ਫੱਲੇਵਾਲ ਦਾ ਵਸਨੀਕ ਆ। ਜਦੋਂ ਛੋਟਾ ਸੀ ਤਾਂ ਬਾਪੂ ਨੂੰ ਦੋਨਾਂ ਅੱਖਾਂ ਤੋਂ ਦਿਖਾਈ ਦੇਣੋਂ ਹੱਟ ਗਿਆ । ਮੈ 4 ਭੈਣਾ ਦਾ ਇਕਲੋਤਾ ਭਾਈ ਸੀ। ਮਾਂ ਪਿੰਡ ਵਿੱਚ ਜੱਟਾਂ ਦੇ ਘਰ ਝਾੜੂ ਪੋਚੇ ਦਾ ਕੰਮ ਕਰਦੀ । ਵਿਚਾਰੀ ਸਾਰਾ ਦਿਨ ਉਹਨਾਂ ਦੇ ਘਰ ਰਹਿੰਦੀ । ਮਹੀਨੇ ਦਾ 500ਕਮਾ ਕੇ ਤੇ ਰੋਜ਼ ਇੱਕ ਲੱਸੀ ਦਾ ਡੋਲੂ ਲੈਕੇ ਆਉਂਦੀ । ਜਿਸ ਨਾਲ ਘਰ ਦਾ ਗੁਜ਼ਾਰਾ ਬੁਹਤ ਔਖਾ ਹੁੰਦਾ । ਮਾਂ ਸੋਚਦੀ ਚਲੋ ਬੁਢਾਪੇ ਵਿੱਚ ਆਕੇ ਹੀ ਗਰੀਬੀ ਤੋਂ ਖਹਿੜਾ ਛੁੱਟੂ। ਮੈਂ ਬਚਪਨ ਵਿੱਚ ਹੀ 9ਵੀ ਕਲਾਸ ਵਿੱਚੋਂ ਹੱਟਕੇ । ਇੱਕ ਨਾਈ ਦੀ ਦੁਕਾਨ ਤੇ ਕੰਮ ਕਰਨ ਲੱਗ ਗਿਆ । ਮੈਂ ਕੰਮ ਸਿੱਖ ਵੀ ਗਿਆ । ਮੇਰੀ ਨਾ ਮੇਰੀ ਦੁਕਾਨ ਪਾਕੇ ਦਿੱਤੀ ਸੋਚੀਆਂ ਘਰ ਦਾ ਗੁਜਾਰਾ ਚੰਗਾ ਚੱਲ ਪਵੇਗਾ । ਪਰ ਕਿਸਮਤ ਨੇ ਉੱਥੇ ਵੀ ਥੋਖਾ ਦੇ ‌ਦਿੱਤਾ । ਦੁਕਾਨ ਵਿੱਚ ਚੋਰੀ ਹੋਗੀ ਚੋਰ ਦੁਕਾਨ ਦਾ ਸਾਰਾ ਸਮਾਨ ਚੱਕ ਕੇ ਲੈ ਗਏ ਤੇ ਸਿਸੇ ਵੀ ਭੰਨ ਗਏ। । ਸਿਆਣੇ ਕਹਿੰਦੇ ਆ ਜਦੋਂ ਗਰੀਬੀ ਪੂਰੀ ਤਿਆਰੀ ਨਾਲ ਆਉਂਦੀ ਆ ਤਾਂ ਉਹ ਕਿਸੇ ਦੇਵੀ ਦੇਵਤੇ ਅੱਗੇ ਕਰੀ ਅਰਦਾਸ ਨਹੀਂ ਸੁਣਦੀ।।।

Leave a Reply

Your email address will not be published. Required fields are marked *