ਮਿੰਨੀ ਕਹਾਣੀ – ਮੁਆਵਜ਼ਾ | muavza

“ਵੇ ਆਹ ਦੇਖ ਅਖ਼ਬਾਰ ਵਿਚ ਖ਼ਬਰ ਲੱਗੀ”ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰ ਦਸ ਲੱਖ ਤੇ ਸਰਕਾਰੀ ਨੌਕਰੀ ਦਿਉ “ਬਲਵੀਰ ਕੌਰ ਨੇ ਜੱਸੇ ਨੂੰ ਕਿਹਾ
“ਫਿਰ ਮੈਂ ਕੀ ਕਰਾਂ “ਜੱਸਾ ਬੋਲਿਆ
“ਵੇ ਕਰਨਾ ਕੀ ਆ ਸ਼ਰਾਬ ਈ ਪੀ ਲੈ ਕੀ ਆ ਜੁਆਕਾਂ ਦੀ ਕੁਝ ਬਣਜੇ ਮੁਆਵਜ਼ਾ ਮਿਲਜੇ”ਪੜ੍ਹ ਲਿਖ ਕੇ ਤਾਂ ਜੁਆਕਾਂ ਨੂੰ ਨੌਕਰੀ ਨਹੀਂ ਮਿਲੀ”ਨਾ ਤੇਰਾ ਕੁੱਝ ਕੁੱਝ ਬਣਿਆ ਜੁਆਕਾਂ ਦਾ ਤਾਂ ਬਣਾ ਦੇ”ਬਲਵੀਰ ਕੌਰ ਬੜੀ ਤਕਲੀਫ਼ ਭਰੀ ਅਵਾਜ਼ ਵਿਚ ਬੋਲ ਰਹੀ।
ਜੱਸਾ ਬੈਠਾ ਨਿਰੁੱਤਰ ਹੋਇਆ ਝਾਕ ਰਿਹਾ ਸੀ।

ਗੁਰਦਿੱਤ ਸਿੰਘ ਸੇਖੋਂ
9781172781

Leave a Reply

Your email address will not be published. Required fields are marked *