ਸੱਸ ਤੇ ਨੂੰਹ ਦਾ ਪਿਆਰ | sass te nuh da pyar

ਮੇਰੇ ਮਾਸੀ ਜੀ ਦੇ ਤਿੰਨ ਪੁੱਤ ਸਨ ਪਰ ਹੁਣ ਦੋ ਨੇ, ਇੱਕ ਪੁੱਤ ਤਿੰਨ ਕੁ ਸਾਲ ਪਹਿਲਾਂ ਇਹ ਸੰਸਾਰ ਸਦਾ ਲਈ ਛੱਡ ਗਿਆ ਸੀ….ਮਾਸੀ ਜੀ ਦੇ ਤੀਜੇ ਸਭ ਤੋਂ ਛੋਟੇ ਪੁੱਤ ਦਾ ਨਾਮ ਕਾਕਾ ਹੈ,ਮਾਸੜ ਜੀ ਵੀ ਹੁਣ ਦੋ ਕੁ ਸਾਲ ਪਹਿਲਾਂ ਇਹ ਸੰਸਾਰ ਛੱਡ ਚੁੱਕੇ ਹਨ ਪਰ ਉਹਨਾਂ ਨੇ ਜਿਊਂਦੇ ਜੀਅ ਹੀ ਤਿੰਨ ਪੁੱਤ ਵੱਖੋਂ ਵੱਖ ਕਰ ਦਿੱਤੇ ਸਨ…….
ਸਭ ਤੋਂ ਛੋਟੇ ਸਪੁੱਤਰ ਕਾਕੇ ਨੂੰ ਇੱਕ ਚੁਬਾਰਾ ਮਿਲਿਆ ਸੀ ਤੇ ਉਹ ਵਿਆਹ ਹੋਇਆ ਸੀ ਤੇ ਉਸਦੇ ਦੋ ਜੁਆਕ ਹਨ, ਇੱਕ ਪੁੱਤ ਤੇ ਇੱਕ ਧੀ,…ਚੁਬਾਰੇ ਦੇ ਨਾਲ / ਬਾਹਰ ਕਾਕੇ ਨੇ ਵਰਾਂਡਾ ਬਣਾਇਆ ਹੋਇਆ ਸੀ ਜਿਸਦੀ ਵਰਤੋਂ ਦਿਨ ਸਮੇਂ ਬੈਠਣ ਲਈ ਤੇ ਰਸੋਈ ਲਈ ਕਰ ਲਈ ਜਾਂਦੀ ਸੀ…….
….…ਕਾਕੇ ਨੇ ਕੋਈ ਵੀ ਕੰਮ ਟਿਕ ਕੇ ਨਹੀਂ ਸੀ ਕਦੇ ਕਰਿਆ, ਕਦੇ ਕਿਤੇ, ਕਦੇ ਕਿਤੇ, ਕਦੇ ਕੋਈ ਕੰਮ,ਕਦੇ ਕੋਈ ਕੰਮ,ਉਹ ਨਸ਼ਿਆਂ ਦਾ ਸੇਵਨ ਕਰਦਾ ਸੀ, ਰੰਗ ਵੀ ਉਸਦਾ ਪੂਰਾ ਕਾਲਾ ਸੀ, ਕਾਕੇ ਦਾ ਵਿਆਹ ਹੋ ਜਾਣ ਬਾਅਦ ਕੁਝ ਸਾਲਾਂ ਬਾਅਦ ਹੋਏ ਇੱਕ ਹਾਦਸੇ ਵਿੱਚ ਉਸਦੀ ਇੱਕ ਬਾਂਹ ਅੱਧੀ ਕੱਟੀ ਗਈ ਸੀ…..
….…. ਮੇਰੇ ਮਾਸੀ ਜੀ ਆਪਣੇ ਤੀਜੇ ਪੁੱਤ ਕਾਕੇ ਦੇ ਨਾਲ ਹੀ ਰਹਿੰਦੇ ਹਨ ,ਸੱਸ ਤੇ ਨੂੰਹ ਦਾ ਆਪਸ ਵਿੱਚ ਬਹੁਤ ਪਿਆਰ ਹੈ,ਲੜਾਈ ਝਗੜਾ ਤਾਂ ਬਹੁਤ ਦੂਰ ਦੀ ਗੱਲ ਹੈ,ਉਹ ਤਾਂ ਕਦੇ ਸੁਪਨਿਆਂ ਵਿੱਚ ਵੀ ਨਹੀਂ ਲੜੀਆਂ…..ਮਾਸੀ ਜੀ ਦੇ ਦੂਜੇ ਪੁੱਤ ਨੇ ਜਦੋਂ ਇਹ ਸੰਸਾਰ ਸਦਾ ਲਈ ਛੱਡਿਆ ਤਾਂ ਉਸਦੀ ਘਰਵਾਲੀ ਉਸਤੋਂ ਕੁਝ ਮਹੀਨੇ ਬਾਅਦ ਹੀ ਪਿੰਡ ਛੱਡ ਕੇ ਲੁਧਿਆਣੇ ਸ਼ਹਿਰ ਵਿੱਚ ਆਪਣੇ ਬੱਚਿਆਂ ਨਾਲ ਜਾ ਕੇ ਰਹਿਣ ਲੱਗ ਪਈ…. .. ਉਹਨਾਂ ਦੋਵਾਂ ਪੁੱਤਰਾਂ ਤੇ ਉਹਨਾਂ ਦੀਆਂ ਬਹੂਆਂ ਨਾਲ ਤਾਂ ਮਾਸੀ ਜੀ ਅਤੇ ਮਾਸੜ ਜੀ ਦੀ ਘੱਟ ਹੀ ਬਣਦੀ ਸੀ……..ਮਾਸੀ ਜੀ ਦੀ ਕਾਕੇ ਨਾਲ ਤੇ ਉਸਦੇ ਪੂਰੇ ਪਰਿਵਾਰ ਨਾਲ ਫੁੱਲ ਬਣਦੀ ਹੈ, ਮੇਰੇ ਭਾਬੀ ਜੀ ਦਾ ਸੁਭਾਅ ਬਹੁਤ ਹੱਸਮੁੱਖ ਹੈ,ਘਰ ਦਾ ਸਾਰਾ ਕੰਮ ਉਹ ਆਪਣੇ ਹੱਥੀ ਕਰਦੇ ਹਨ,ਮਾਸੀ ਜੀ ਤਾਂ ਪਿਛਲੇ ਦਸ ਕੁ ਸਾਲ ਤੋਂ ਕੋਈ ਵੀ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਨ……. ਸਰੀਰਿਕ ਕਮਜ਼ੋਰੀ ਕਰਕੇ…….
…………..
ਜਦੋਂ ਕਾਕੇ ਦਾ ਵਿਆਹ ਹੋਇਆ ਤੇ ਦੋ ਜੁਆਕਾਂ ਦਾ ਜਨਮ ਹੋਇਆ, ਜੁਆਕ ਤੁਰਨ ਲੱਗੇ ਤੇ ਸਕੂਲ ਜਾਣ ਲੱਗ ਪਏ, ਅਚਾਨਕ ਇੱਕ ਹਾਦਸੇ ਵਿੱਚ ਕਾਕੇ ਦੀ ਬਾਂਹ ਅੱਧੀ ਕੱਟੀ ਗਈ ਤਾਂ ਮੇਰੇ ਭਾਬੀ ਜੀ ਦੇ ਮਾਤਾ ਪਿਤਾ ਦੋਵੇਂ ਉਸਨੂੰ ਸਦਾ ਲਈ ਲੈਣ ਲਈ ਆ ਗਏ ਤਾਂ ਕਿ ਇਥੋਂ ਤਲਾਕ ਕਰਵਾ ਕੇ ਉਸਨੂੰ ਕਿਤੇ ਹੋਰ ਵਿਆਹ ਸਕਣ ਪਰ ਭਾਬੀ ਜੀ ਨੇ ਸਾਫ਼ ਸ਼ਬਦਾਂ ਵਿੱਚ ਆਪਣੇ ਮਾਂ ਪਿਓ ਨੂੰ ਕਹਿ ਦਿੱਤਾ ਸੀ ਕਿ ਇਹ ਘਰ ਹੀ ਉਸਦਾ ਹੈ ਤੇ ਇਥੋਂ ਉਹ ਹੁਣ ਕਦੇ ਵੀ ਨਹੀਂ ਜਾਵੇਗੀ, ਇਥੋਂ ਤਾਂ ਹੁਣ ਮੇਰੀ ਲਾਸ਼ ਹੀ ਜਾਵੇਗੀ ……..……..
ਭਾਬੀ ਜੀ ਨੇ ਆਪਣੇ ਮਾਂ ਬਾਪ ਨੂੰ ਸਿੱਧਾ ਕਹਿ ਦਿੱਤਾ ਕਿ ਉਹ ਉਹਨਾਂ ਨੂੰ ਮਿਲਣ ਲਈ ਜੀ ਸਦਕੇ ਜਦੋਂ ਮਰਜ਼ੀ ਆ ਜਾਣ ਪਰ ਤਲਾਕ ਦੀ ਤੇ ਉਸਨੂੰ ਇਸ ਘਰੋ ਲੈ ਕੇ ਜਾਣ ਦੀ ਗੱਲ ਸਦਾ ਲਈ ਭੁੱਲ ਜਾਣ …..…
………………. ਕਾਕੇ ਨੇ ਹੁਣ ਨਸ਼ਿਆਂ ਦਾ ਸੇਵਨ ਕਰਨਾ ਛੱਡ ਦਿੱਤਾ ਹੈ ਤੇ ਹੁਣ ਉਹ ਟਿਕ ਕੇ ਕੰਮ ਤੇ ਵੀ ਲੱਗ ਚੁੱਕਿਆ ਹੈ, ਹੁਣ ਉਸਨੇ ਚੁਬਾਰੇ ਦਾ ਤੇ ਵਰਾਂਡੇ ਦਾ ਖਹਿੜਾ ਛੱਡ ਕੇ ਜ਼ਮੀਨ ਦਾ ਇੱਕ ਹਿੱਸਾ ਵੇਚਕੇ ਕੋਠੀ ਖਰੀਦ ਲਈ, ਹੁਣ ਮਾਸੀ ਜੀ, ਕਾਕਾ ਆਪਣੇ ਪਰਿਵਾਰ ਦੇ ਨਾਲ ਇੱਕ ਹੀ ਕੋਠੀ ਵਿੱਚ ਰਹਿੰਦੇ ਹਨ…….ਮਾਸੀ ਜੀ ਦੀ ਤੇ ਉਹਨਾਂ ਦੀ ਨੂੰਹ ਦੀ ਆਪਸ ਵਿੱਚ ਕਦੇ ਵੀ ਲੜਾਈ ਨਹੀਂ ਹੋਈ, ਮੇਰੇ ਭਾਬੀ ਜੀ ਦਾ ਸੁਭਾਅ ਹੱਸਮੁੱਖ ਹੈ , ਮੈਂ ਤਾਂ ਉਹਨਾਂ ਦੋਨਾਂ ਦਾ ਸੱਸ ਤੇ ਨੂੰਹ ਦਾ ਆਪਸ ਵਿੱਚ ਪਿਆਰ ਦੇਖਕੇ ਇਹ ਕਹਿੰਦਾ ਹੁੰਦਾ ਹਾਂ ਕਿ ਤੁਸੀਂ ਮੈਨੂੰ ਸੱਸ ਤੇ ਨੂੰਹ ਨਹੀਂ ਲੱਗਦੀਆਂ, ਮੈਨੂੰ ਤਾਂ ਦੋਵੇਂ ਕਾਲਿਜ ਦੀਆਂ ਸਹੇਲੀਆਂ ਲੱਗਦੀਆਂ ਹਨ ਜਿਹੜੀਆਂ ਇੱਕ ਵਾਰ ਵਿਛੜ ਕੇ ਕਾਫੀ ਸਾਲਾਂ ਬਾਅਦ ਮਿਲੀਆਂ ਹਨ ………ਭਾਬੀ ਜੀ ਇਹ ਸੁਣਕੇ ਖੁਸ਼ ਹੋ ਕੇ ਆਪਣੀ ਸੱਸ ਨੂੰ ਜੱਫੀ ਪਾ ਲੈਂਦੇ ਹਨ ਫਿਰ ਮੇਰੇ ਤੇ ਤਵਾ ਲਾ ਦਿੰਦੇ ਹਨ …………….
…………….
.. ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਕਿਤੇ ਵੀ ਸੱਸ ਤੇ ਨੂੰਹ ਦਾ ਆਪਸ ਵਿੱਚ ਐਨਾ ਜ਼ਿਆਦਾ ਪਿਆਰ ਨਹੀਂ ਦੇਖਿਆ……
————- ਰੁਪਿੰਦਰ ਸਿੰਘ ਝੱਜ ————–

Leave a Reply

Your email address will not be published. Required fields are marked *