ਦਿਖਾਵਾ | dikhava

ਦਿਖਾਵਾ ਕਿੰਨੇ ਦਿਨਾਂ ਦੀ ਖੇਡ ਹੋ ਸਕਦਾ ਏ ਇੱਕ ਦਿਨ ਦੋ ਦਿਨ ਮਹੀਨਾ ਸਾਲ 10 ਸਾਲ ਪਰ ਫਿਰ ਅਖ਼ੀਰ ਨੂੰ ਥੱਕ ਜਾਵਾਂਗੇ ਇਸ ਦਿਖਾਵੇ ਨੂੰ ਕਰਦੇ ਕਰਦੇ ਫ਼ਿਰ ਭਾਲ ਕਰਾਗੇ ਅਖੀਰ ਸਾਦਗੀ ਦੀ ਓਹਨਾਂ ਚੀਜ਼ਾਂ ਦੀ ਜਿਨ੍ਹਾਂ ਵਿਚੋਂ ਸਕੂਨ ਮਾਣ ਸਕੀਏ ਤੇ ਸ਼ਾਇਦ ਅੱਜ ਅਸੀਂ ਇਹਨਾਂ ਸਕੂਨ ਦੇਣ ਵਾਲੀਆਂ ਚੀਜ਼ਾਂ,ਇਨਸਾਨਾਂ ਜਾ ਪਲਾਂ ਨੂੰ ਛੱਡ
ਕਿਸੇ ਨੂੰ ਖੁਸ਼ ਕਰਨ ਲਈ,ਲੋਕਾਂ ਨੂੰ ਭਰਮਾਉਣ ਲਈ,ਵੀਡੀਓਜ਼ ਤੇ ਜਾ ਪੋਸਟ ਤੇ ਵੀਉਜ਼ ਲੈਣ ਲਈ ਕਿੰਨੀਆਂ ਹੀ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਾਂ ਜਿਸਦਾ ਕੋਈ ਹਿਸਾਬ ਨਹੀਂ ਤੇ ਇਹ ਅਸੀਂ ਸਭ ਜਾਣਦੇ ਵੀ ਹਾਂ ਕਿ ਸਦਾ ਕੁੱਝ ਇੱਕੋ ਜਿਹਾ ਨਹੀਂ ਰਹਿਣਾ ਪਰ ਫਿਰ ਵੀ ਮਜ਼ਬੂਰ ਹਾਂ ਆਪਣੇ ਸੁਭਾਅ ਪੱਖੋਂ। ਜਿਹੜਾ ਸਮਾਂ ਜਾ ਤਾਕਤ ਦੂਜਿਆਂ ਨੂੰ impress ਕਰਨ ਲਈ ਬਰਬਾਦ ਕਰ ਰਹੇ ਹਾਂ ਜਿਸਦਾ ਸਾਨੂੰ ਪਤਾ ਵੀ ਨਹੀਂ ਕਿ ਅਸੀਂ ਜਿਸ ਲਈ ਇਹ ਸਭ ਕਰ ਰਹੇ ਓਹ ਖੁਸ਼ ਹੋਣਗੇ ਵੀ ਕਿ ਇਸ ਵਿਚੋਂ ਕੁੱਝ ਨੁਕਸ ਕੱਢ ਕੇ ਸਾਨੂੰ ਵੀ ਨਾਲ ਦੁਖੀ ਕਰ ਦੇਣਗੇ। ਮੈਂ ਤਾਂ ਕਹਾਗੀ ਜਿੰਨੀ ਜਲਦੀ ਹੋ ਸਕੇ ਇਸ ਸਭ ਤੋਂ ਬਾਹਰ ਆਉਣ ਦਾ ਜਤਨ ਕਰੀਏ ਆਪਣੇ ਆਪ ਲਈ ਜਿਉਂਣਾ ਸ਼ੁਰੂ ਕਰੀਏ। ਆਪਣੇ ਆਪ ਨੂੰ ਬਿਹਤਰ ਬਣਾਉਣ ਦੇ ਉਪਰਾਲੇ ਕਰੀਏ। ਜੇਕਰ ਤੁਸੀਂ ਆਪਣੇ ਆਪ ਤੋਂ ਖੁਸ਼ ਹੋ ਤਾਂ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਪਰ ਦੂਜਿਆਂ ਨੂੰ impress ਕਰਨ ਲਈ ਖੁਦ ਨੂੰ ਕਦੇ ਦੁਖੀ ਨਾ ਕਰੋ ਕਿਉੰਕਿ ਫੁੱਲਾਂ ਨੂੰ ਆਪਣੀ ਖ਼ੁਸ਼ਬੋ ਦਾ ਸਬੂਤ ਨਹੀਂ ਦੇਣਾ ਪੈਂਦਾ ਜਿਹੜਾ ਉਸ ਕੋਲ ਖੜਾ ਹੋਏਗਾ ਓਸਨੂੰ ਆਪਣੇ ਆਪ ਉਸਦੀ ਖੁਸ਼ਬੂ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਜਿਹੜੇ ਤੁਹਾਡੀ ਕਦਰ ਕਰਦੇ ਹਨ ਉਹ ਹਰ ਹਾਲ ਕਰਨਗੇ ਤੇ ਜਿਹੜੇ ਨਹੀਂ ਕਰਦੇ ਓਹਨਾਂ ਲਈ ਮਰ ਵੀ ਜਾਓਗੇ ਤਾਂ ਉਹਨਾਂ ਇਹੀ ਕਹਿਣਾ ਇਸਦੀ ਆਈ ਹੋਈ ਸੀ ਤਾਂ ਹੀ ਗਿਆ। ਆਓ ਦਿਖਾਵੇ ਨੂੰ ਛੱਡ ਆਪਣੇ ਸਾਦਗੀ ਭਰੇ ਜੀਵਨ ਨੂੰ ਜਿਉਂਣਾ ਸ਼ੁਰੂ ਕਰੀਏ।
“ਦਿਖਾਵਾ ਕੁੱਝ ਸਮੇਂ ਦਾ ਹੁੰਦਾ ਏ
ਸਾਦਗੀ ਹਮੇਸ਼ਾਂ ਰਾਜ ਕਰਦੀ ਏ ”
ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਰੱਜ ਕੇ ਮਾਣੀਏ ਤੇ ਹਰ ਨਿੱਕੀ ਤੋਂ ਨਿੱਕੀ ਖੁਸ਼ੀ ਲਈ ਓਸ ਆਕਾਲ ਪੁਰਖ ਦਾ ਸ਼ੁਕਰਾਨਾ ਕਰੀਏ।
ਮਨਪ੍ਰੀਤ ਕੌਰ ਲੁਧਿਆਣਾ
2-9-2023

Leave a Reply

Your email address will not be published. Required fields are marked *