ਚੇਤ ਰਾਮ ਮਾਲੀ | chet ram mali

ਕਈ ਸਾਲ ਪੁਰਾਣੀ ਗੱਲ ਹੈ ਮੈਂ ਡਾਕਟਰ ਗੁਲਾਟੀ ਸਾਹਿਬ ਕੋਲੋ ਦਵਾਈ ਲੈਣ ਗਿਆ। ਹਰ ਇੱਕ ਨਾਲ ਹੱਸਕੇ ਗੱਲ ਕਰਨ ਵਾਲੇ ਡਾਕਟਰ ਐਸ ਐਸ ਗੁਲਾਟੀ ਬਹੁਤ ਖਫਾ ਹੋਏ ਬੈਠੇ ਸਨ। ਉਹ ਨਾਲੇ ਬੁੜਬੜਾ ਰਹੇ ਸਨ ਤੇ ਮੇਜ਼ ਦੁਆਲੇ ਪਏ ਸਮਾਨ ਦੀ ਫਰੋਲਾ ਫਰਾਲੀ ਕਰ ਰਹੇ ਸੀ। ਓਹਨਾ ਕੋਲ ਪੁਰਾਣਾ ਪਲੰਬਰ ਦੁਨੀ ਚੰਦ ਬੈਠਾ ਸੀ। ਬਾਹਰ ਮਰੀਜਾਂ ਦਾ ਇਕੱਠ ਸੀ। ਡਾਕਟਰ ਸਾਹਿਬ ਦਾ ਮੂਡ ਵੇਖਕੇ ਮਰੀਜ਼ ਬਾਹਰ ਦਬਕੇ ਬੈਠੇ ਸਨ। ਗੁੱਸਾ ਜਿਹਾ ਵੇਖਕੇ ਮੈਨੂੰ ਵੀ ਡਰ ਲੱਗਣ ਲਗਿਆ। ਪਰ ਮੈਂ ਤੇ ਅੰਦਰ ਕੁਰਸੀ ਤੇ ਬੈਠ ਚੁੱਕਾ ਸੀ। ਬਾਹਰ ਵੀ ਨਹੀਂ ਸੀ ਆ ਸਕਦਾ। ਡਾਕਟਰ ਸਾਹਿਬ ਆਪਣੇ ਕੰਪਾਉਡਰਾਂ ਨੂੰ ਵੀ ਝਿੜਕ ਰਹੇ ਸੀ। ਉਹ ਵਿਚਾਰੇ ਸਹਿਮੇ ਹੋਏ ਡਾਕਟਰ ਸਾਹਿਬ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਗੁਆਚੀ ਹੋਈ ਵਸਤੂ ਮਿਲ ਹੀ ਨਹੀਂ ਸੀ ਰਹੀ। ਕੋਈ ਕੀਮਤੀ ਸਮਾਨ ਚੋਰੀ ਹੋਇਆ ਲਗਦਾ ਸੀ। ਫਿਰ ਡਾਕਟਰ ਸਾਹਿਬ ਖੜੇ ਹੋ ਕੇ ਆਸਾ ਪਾਸਾ ਫਰੋਲਣ ਲੱਗ ਪਏ। “ਕੀ ਗਵਾਚ ਗਿਆ ਡਾਕਟਰ ਸਾਹਿਬ।” ਜਦੋਂ ਮੇਰੀ ਸਹਿਣਸ਼ੀਲਤਾ ਨੇ ਜਬਾਬ ਦੇ ਦਿੱਤਾ ਤਾਂ ਪੁੱਛੇ ਬਿਨ ਮੈਥੋਂ ਰਹਿ ਨਾ ਹੋਇਆ।
“ਗਵਾਚਣਾ ਕੀ ਹੈ। ਮਾਂ ਜਾਹ ਬਹੁਤ ਵਧੀਆ ਕੰਪਨੀ ਦੇ ਸੈਂਪਲ ਆਏ ਸੀ । ਦੁਨੀ ਚੰਦ ਨੂੰ ਦੇ ਦਿੰਦੇ। ਗਰੀਬ ਦਾ ਭਲਾ ਹੋ ਜਾਂਦਾ। ਹੁਣ ਇਹਨੂੰ ਦਵਾਈ ਮੁੱਲ ਲੈਣੀ ਪਊ।” ਡਾਕਟਰ ਸਾਹਿਬ ਦਾ ਗਰੀਬ ਪ੍ਰਤੀ ਝੋਰਾ ਝਲਕ ਰਿਹਾ ਸੀ। ਮੇਰੀ ਉਸ ਸਮੇ ਦੀ ਸੋਚ ਮੁਤਾਬਿਕ ਮੈਨੂੰ ਇਹ ਗੱਲ ਖੋਦਾ ਪਹਾੜ ਨਿਕਲੀ ਚੂਹੀਆ ਵਾਲੀ ਲੱਗੀ। ਡਾਕਟਰ ਸਾਹਿਬ ਆਪਣਾ ਕੀਮਤੀ ਸਮਾਂ ਸੈਂਪਲਾਂ ਨੂੰ ਭਾਲਣ ਲਈ ਖਰਾਬ ਕਰ ਰਹੇ ਸਨ। ਪਰ ਹੁਣ ਉਮਰ ਦੇ ਤਕਾਜ਼ੇ ਨਾਲ ਗੱਲ ਸਮਝ ਆਉਂਦੀ ਹੈ ਕਿ ਡਾਕਟਰ ਸਾਹਿਬ ਦਾ ਗੁੱਸਾ ਕਿੰਨਾ ਜਾਇਜ਼ ਸੀ। ਗਰੀਬ ਨੂੰ ਬਿਨਾਂ ਫੀਸ ਲਏ ਦੇਖਣਾ ਤੇ ਮੁਫ਼ਤ ਦਵਾਈ ਵੀ ਦੇਣ ਦੀ ਸੋਚ ਕਿੰਨੀ ਸਾਰਥਿਕ ਸੀ। ਅੱਜ ਵੀ ਡਾਕਟਰ ਸਾਹਿਬ ਤਜਰੀਬਨ ਸਾਰੇ ਸੈਂਪਲ ਲੋੜਵੰਦਾ ਨੂੰ ਦੇ ਦਿੰਦੇ ਹਨ। ਤੇ ਇਹੀ ਸੋਚ ਡਾਕਟਰ parvjit singh Manmeet Gulati ਤੇ Rakhee Gulati ਦੀ ਹੈ। ਪਰ ਅਜੋਕੇ ਬਹੁਤੇ ਡਾਕਟਰ ਤਾਂ ਸੈਂਪਲ ਆਉਂਦੇ ਪਿੱਛੋਂ ਹਨ ਪਹਿਲਾਂ ਹਸਪਤਾਲ ਦੇ ਬਾਹਰ ਆਪਣੀ ਕੈਮਿਸਟ ਸ਼ੋਪ ਤੇ ਭੇਜ ਦਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *