ਤੇਰੇ ਖ਼ਤ ਮੇਰਾ ਦਿਲ | tere khat mera dil

8 ਫਰਵਰੀ ……..
ਮੇਰੀ ਅਣੂ,
ਤੂੰ ਸੋਚਦੀ ਹੋਵੇਂਗੀ ਕਿ ਕਿੱਡੀ ਫੋਰਮਲ ਜਿਹੀ ਸ਼ੁਰੂਆਤ ਕੀਤੀ ਹੈ । ਮੈਂ ਚਿੱਠੀ ਦੀ, ਸੁੱਕਾ ਜਿਹਾ ਸੰਬੋਧਨ, ”ਮੇਰੀ ਅਣੂ, ਜਿਵੇਂ ਕਿਸੇ ਗੈਰ ਨੂੰ ਪੱਤਰ ਲਿਖਿਆ ਹੋਵੇ । ਸਾਹਿਤਕ ਸੱਭਿਅਕ ਆਦਮੀ ਨੂੰ ਤਾਂ ਬਹੁਤ ਸੋਹਣੇ ਤੇ ਭਾਵਪੂਰਵਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਸੀ । ਨਹੀਂ ਅਣੂ ਤੂੰ ਗਲਤ ਸੋਚਦੀ ਹੈਂ । ਕਿੱਡਾ ਵੱਡਾ ਸ਼ਬਦ ਹੈ ‘ਂਮੇਰੀ’ ਜਦੋਂ ਕਿਸੇ ਨੂੰ ਕੋਈ ਦਿਲੋਂ ਆਪਣਾ ਆਪਦਾ ਹੈ, ਆਪਦੀ ਮੇਰ ਜਿਹੀ ਵਿਖਾਉਂਦਾ ਹੈ । ਮੇਰੀ ਭਾਵ ਆਪਣੀ ਏਸ ਤੋਂ ਵੱਧ ਕੀ ਰਹਿ ਜਾਂਦਾ ਹੈ । ਤੂੰ ਸਿਰਫ ਮੇਰੀ ਹੈ । ਜਿਵੇਂ ਮੇਰਾ ਸਰੀਰ ਮੇਰੇ ਨੱਕ, ਮੇਰਾ ਹੱਥ ਨਹੀਂ ਉਸ ਤੋਂ ਵੀ ਵੱਧ ਜਿਵੇਂ ਮੇਰਾ ਮੈਂ ਹਾਂ ਏਸੇ ਤਰਾਂ ਤੂੰ ਮੇਰੀ ਹੈਂ । ਸਿਰਫ ਮੇਰੀ ਬੱਸ ਕੋਈ ਹੋਰ ਇੱਛਾ ਨਹੀਂਂ । ਬਹੁਤੇ ਸ਼ਬਦਾਂ ਦੇ ਉਲਝਾਅ ‘ਚ ਪੈਣ ਨਾਲ ਉਹ ਗੱਲ ਨਹੀਂ ਰਹਿੰਦੀ ਜਿਹੜੀ ਕਿ ਸਿਰਫ ਮੇਰੀ ਆਖਣ ਨਾਲ ……….”
ਜਦੋਂ ਅੱਜ ਬੱਚਿਆਂ ਤੇ ਉਹਨਾਂ ਦੇ ਡੈਡੀ ਨੂੰ ਤੋਰ ਦੇ ਅਨਾਮਿਕਾ ਨੇ ਅਲਮਾਰੀ ਖੋਲ੍ਹੀ ਤਾਂ ਪੁਰਾਣੀਆਂ ਚਿੱਠੀਆਂ ਦਾ ਢੇਰ ਜਿਹਾ ਉਹਦੇ ਸਾਹਮਣੇ ਅਲਮਾਰੀ ਚੌ ਡਿਗ ਪਿਆ ।ਤੇ ਉਹ ਹਥਲੀ ਚਿੱਠੀ ਨੂੰ ਪੜ੍ਨ ਲੱਗੀ। ਅਨਾਮਿਕਾ ਜਿਹੜੀ ਕਦੇ ਅਨਿਲ ਨੂੰ ਪਿਆਰ ਕਰਦੀ ਸੀ । ਤੇ ਹੁਣ ਉਹ ਬਸ ਇੱਕ ਪਤਨੀ ਹੈ ।
”””””’
17 ਫਰਵਰੀ ……
ਮੇਰੀ ਅਣੂ,
ਕੀ ਇਹ ਹੋ ਸਕਦਾ ਹੈ ਕਿ ਤੂੰ ਸਿਰਫ ਮੇਰੀ ਹੀ ਰਹੇਂ ਭਾਵੇਂ ਮੇਰੀ ਸ਼ਾਦੀ ਕਿਤੇ ਵੀ ਹੋ ਜਾਵੇ ਤੇ ਤੇਰੀ ਕਿਤੇ । ਹਾਂ ਮੈਂ ਕਿਸੇ ਦਾ ਪਤੀ ਹੋ ਸਕਦਾ ਹਾਂ ਤੂੰ ਕਿਸੇ ਦੀ ਪਤਨੀ ਕਿੰਤੂ ਅਸੀਂ ਸਿਰਫ ਇੱਕ ਦੂਜੇ ਦੇ ਰਹੀਏ । ਮੈਨੂੰ ਤੇਰੇ ਜਿਸਮ ਨਾਲ ਨਹੀਂ ਸਿਰਫ ਤੇਰੇ ਨਾਲ ਪਿਆਰ ਹੈ। ਮੇਰਾ ਪਿਆਰ ਕੋਈ ਲਾਲਚੀ ਨਹੀਂ ਨਾ ਗਰਜੀ ਹੈ । ਨਾ ਸ਼ਾਦੀ ਦੀ ਗਰI ਨਾ ਕੋਈ ਹੋਰ । ਇਨਸਾਨ ਜਦੋਂ ਕਿਸੇ ਨੂੰ ਬਿਨਾਂ ਕਿਸੇ ਲਾਲਚ ਜਾਂ ਗਰਜ ਦੇ ਚਾਹੁੰਦਾ ਹੈ ਤਾਂ ਉਹ ਸੱਚਾ ਨਾਤਾ ਹੁੰਦਾ ਹੈ । ਪਿਆਰ ਹੁੰਦਾ ਹੈ ਤੇ ਉਹ ਸਦਾ ਜਨਮਾਂ ਦਾ ਪਿਆਰ ਸਦਾ ਉਵੇਂ ਹੀ ਰਹਿੰਦਾ ਹੈ ਜਿਵੇਂ ਆਦਿ ਕਾਲ ਤੋਂ ਕੁਦਰਤੀ ਨ॥ਾਰੇ ਸੂਰਜ ਦੀ ਚਮਕ ਚੰਦਰਮਾਂ ਦੀ ਰੋਸ਼ਨੀ ਤੇ ਸਭ ਕੁਝ”
ਤੇ ਕੁਝ ਸਮੇਂ ਮਗਰੋਂ ਅਨਿਲ ਦੀ ਸ਼ਾਦੀ ਹੋ ਗਈ, ਉਹ ਆਪਣੀ ਬੀਵੀ ਨਾਲ ਬਹੁਤ ਪਿਆਰ ਕਰਦਾ ਸੀ । ਇਸ ਲਈ ਕਿ ਉਹ ਉਸਦੀ ਬੀਵੀ ਹੈ । ਬੀਵੀ ਨੂੰ ਪਿਆਰ ਕਰਨਾ ਓੁਸਦਾ ਫਰ॥ ਹੈ, ਡਿਊਟੀ ਹੈ। ……. ……. ……. ਤੇ ਦੂਜੀ ਚਿੱਠੀ ਵੀ ਇਸੇ ਤਰਾਂ ਦੀ ਸੀ।

24 ਮਾਰਚ……..
ਮੇਰੀ ਅਣੂ
ਚਾਹੇ ਮੇਰੀ ਸ਼ਾਦੀ ਨੂੰ ਕਈ ਸਾਲ ਹੋ ਗਏ ਹਨ ਪਰ ਮੇਰੀ ਸਿਰਫ ਤੂੰ ਹੀ ਹੈ । ਮੇਰੀ ਬੀਵੀ ਮੈਂਨੂੰ ਬਹੁਤ ਭੋਲੀ ਲਗਦੀ ਹੈ । ਕਦੇ ਕਦੇ ਮੈਂ ਸੋਚਦਾ ਹਾਂ ਕਿ ਉਹ ਬਲਵੰਤ ਗਾਰਗੀ ਦੀ ਜੀਨੀ ਤਰ੍ਹਾਂ ਪੂਰੀ ਇਨੋਸੈਂਟ ( ਭੋਲੀ ਮਾਸੂਮ ) ਹੈ, ਪਰ ਮੈਂ ਗਾਰਗੀ ਨਹੀਂ ਬਨਣਾ ਚਾਹੁੰਦਾ । ਮਕਾਰ ਧੋਖੇਬਾਜ ਮੈਨੂੰ ਸਿਰਫ ਤੇਰਾ ਪਿਆਰ ਚਾਹੀਦਾ ਹੈ ਨਾ ਕਿ ਤੇਰਾ ਜਿਸਮ । ਤੇ ਮੇਰੇ ਜਿਸਮ ਤੇ ਮੇਰੀ ਜੀਨੀ ਦਾ ਹੀ ਹੱਕ ਹੈ, ਉਵੇਂ ਤੇਰੇ ਜਿਸਮ ਤੇ ਤੇਰੇ …………… ਦਾ ਹੋਵੇਗਾ ।
05 ਅਗਸਤ ……….
ਮੇਰੀ ਅਣੂ
ਤੂੰ ਲਿਖਿਆ ਹੈ ਕਿ ਤੂੰ ਸਭ ਦਾ ਹੈ ਪਰ ਕਿਸੇ ਦਾ ਵੀ ਨਹੀਂ । ਨਹੀਂ ਅਣੂ ਤੂੰ ਵਿਸ਼ਾਲ ਰੂਪ ਵਿੱਚ ਸੋਚ । ਕਦੇ ਅਰੁਣ ਨੇ ਵੀ ਸ਼ਿਵ ਬਟਾਲਵੀ ਬਾਰੇ ਇਉਂ ਸੋਚਿਆ ਸੀ ਉਹ ਸ਼ਿਵ ਨੂੰ ਸਿਰਫ ਆਪਣਾ ਸਮਝਦੀ ਸੀ । ਕਿੰਤੂ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਸ਼ਿਵ ਤਾਂ ਸਿਰਫ ਉਸ ਦਾ ਹੀ ਨਹੀ ਸੀ, ਉਹ ਤਾਂ ਸਾਰਿਆਂ ਦਾ ਸੀ । ਤੇ ਸਿਰਫ ਉਸ ਦਾ ਵੀ ਸੀ।”
ਉਸ ਦੀ ਹਰ ਚਿੱਠੀ ਕਿਸੇ ਲੇਖਕ ਦੀ ਸੋਚ ਨਾਲ ਮਿਲਦੀ ਹੁੰਦੀ ਸੀ ਤੇ ਇਹ ਉਸਦੀ ਜਿੰਦਗੀ ਦਾ ਨ॥ਰੀਆ ਸੀ ।
”””””’
27 ਅਕਤੂਬਰ…………..
ਮੇਰੀ ਅਣੂ,
ਕਲ੍ਹ ਯੂਥ ਫੈਸਟੀਵਲ ਸੀ । ਲੱਖਾਂ ਹੀ ਲੋਕ ਆਏ ਹੋਏ ਸਨ । ਮੇਰੀਆਂ ਅੱਖਾਂ ਸਿਰਫ ਤੈਨੂੰ ਢੁੰਡਦੀਆਂ ਸਨ । ਦੋਵੇਂ ਅੱਖਾਂ ਹਰ ਇੱਕ ਚਿਹਰੇ ਵੱਲ ਦੇਖਦੀਆਂ ਤੇ ਫਿਰ ”ਇਹ ਨਹੀਂ” ਕਹਿ ਕੇ ਕਿਸੇ ਹੋਰ ਵੱਲ ਵੇਖਦੀਆਂ । ਮੇਰੇ ਨਾਲੋਂ ਜਿਆਦਾ ਸ਼ਾਇਦ ਮੇਰੀਆਂ ਅੱਖਾਂ ਨੂੰ ਤੇਰੀ ਭਾਲ ਸੀ । ਕਿੰਨਾ ਅਜੀਬ ਜਿਹਾ ਲੱਗਦਾ ਹੈ ਜਦੋਂ ਕੋਈ ਆਪਣੇ ਦੀ ਭਾਲ ਕਰੇ । ਜਿਵੇਂ ਕੋਈ ਪੱਥਰਾਂ ਦੇ ਢੇਰ
ਵਿਚੋਂ ਮੋਤੀ ਲੱਭਦਾ ਹੋਵੇ ਜਾਂ ਸਮੁੰਦਰ ਦੇ ਅਥਾਹ ਜਲ ਵਿਚੋਂ ਸੋਮ ਰਸ ਦੀ ਇੱਕ ਬੂੰਦ । ਚਾਹੇ ਤੂੰ ਨਾ ਮਿਲੀ ਕਿੰਤੂ ਬਹੁਤ ਹੀ ਚੰਗਾ ਲੱਗਿਆ ਤੇ ਸੋਚਿਆ ਤੂੰ ਸਾਰੀ ਜਿੰਦਗੀ ਮੈਨੂੰ ਨਾ ਮਿਲੇ ਬਸ਼ਰਤੇ ਕਿ ਮੈਂ ਤੈਨੂੰ ਏਨੀ ਲਗਨ ਨਾਲ ਭਾਲਦਾ ਰਹਾਂ । ਤੈਨੂੰ ਦੇਖਣ ਦੀ ਸਿੱਕ ਇਸੇ ਤਰਾਂ ਬਣੀ ਰਹੇ ਇਹ ਪਿਆਰ ਦੀ ਸਿੱਕ ………….. ”
ਤੇ ਉਸ ਦੀਆਂ ਚਿੱਠੀਆਂ ਦਾ ਕੋਈ ਅੰਤ ਨਹੀਂ ਸੀ । ਉਸ ਦੀ ਅਲੱਗ ਹੀ ਫਿਲਾਸਫੀ ਸੀ । ਉਸ ਦੀ ॥ਿੰਦਗੀ ਦਾ ਨਿਚੋੜ ਸੀ ਉਸ ਦੀਆਂ ਚਿੱਠੀਆਂ । ”””””’
18 ਨਵੰਬਰ ………..
ਮੇਰੀ ਅਣੂ,
ਕਦੇ ਕਦੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪੜ੍ਹ ਕੇ ਲਗਦਾ ਹੈ ਕਿ ਉਹ ਮੇਰੀ ਹੀ ॥ਿੰਦਗੀ ਹੋਣ । ਮੇਰਾ ਦਿਲ ਕਦੇ-2 ਸਾਗਰ ਬਣਨ ਨੂੰ ਲੋਚਦਾ ਹੈ । ਤੂੰ ਮੇਰੀ ਅਨੀਤਾ ਹੋਵੇ । ਪਰ ਨਹੀਂ ਅਣੂ ਸਾਗਰ ਦੇ ਤਾਂ ਸਬਰ ਦਾ ਪਿਆਲਾ ਭਰ ਗਿਆ ਸੀ ਤੇ ਉਸਦੀ ਮਾੜੀ ਜਿਹੀ ਹਰਕਤ ਨਾਲ ਤੇ ਅਨੀਤਾ ਦੇ ਇਨਕਾਰ ਨਾਲ ਉਹ ॥ਿੰਦਗੀ ‘ਚੋਂ ਦੂਰ-2 ਹੋ ਗਏ ਸਨ ।ਕਿੰਤੂ ਅਣੂ ਮੈ ਨਹੀਂ ਚਾਹੁੰਦਾ ਕਿ ਮੇਰੇ ਸਬਰ ਦਾ ਪਿਆਲਾ ਕਦੇ ਭਰੇ ਤੇ ਮੈਂ ਤੈਨੂੰ ਖੋ ਦੇਵਾਂ । ਮੈਂ ਚਾਹੁੰਦਾ ਹਾਂ ਕਿ ਤੂੰ ਸਦਾ
ਮੇਰੀ ਰਹੇਂ ਜਿਥੇ ਵੀ ਰਹੇਂ । ਵੇਖੀਂ ਤੂੰ ਕਿਤੇ ਅਨੀਤਾ ਬਣ ਕੇ ਸਾਗਰ ਨੂੰ ਛੱਡ ਕੇ ਇਕਬਾਲ ਦੀ ਨਾ ਹੋ ਜਾਈਂ । ਵੇਖੀਂ ………… ਨਹੀਂ ਮੈਨੂੰ ਪੂਰਾ ਯਕੀਨ ਹੈ । ਸਾਗਰ ਤੇ ਅਨੀਤਾ ਸਿਰਫ ਅਨੀਤਾ ਤੇ ਸਾਗਰ ਹੀ ਰਹਿਣਗੇ ।”
ਅਣੂ ਇੱਕ ਦਿਨ ਦੀ ਗੱਲ ਹੈ ਮੈਂ ਤੈਨੂੰ ਹਿੱਕ ਤੇਰਾ ਹਾਦਸਾ ਸੁਨਾਇਆ ਤੇ ਤੂੰ ਕਿਹਾ ਸੀ ਅਨਿਲ ਤੂੰ ਤਾਂ ਮੇਰੇ ਦਿਲ ਦਾ ਹਾਲ ਇਉਂ ਸੁਣਾ ਦਿੱਤਾ ਜਿਵੇਂ ਮਹਾਭਾਰਤ ਵਿੱਚ ਸੰਜੇ ਧਰਿਤਰਾਸ਼ਟਰ ਨੂੰ ਯੁੱਧ ਦਾ ਹਾਲ ਸੁਣਾਉਂਦਾ ਹੋਵੇ । ਅਣੂ ਸੱਚ ਹੈ ਮੈਂ ਸੰਜੇ ਨਹੀਂ ਪਰੰਤੂ ਮੇਰੇ ਵੀ ਦਿਲ ‘ਚੋਂ ਹੀ ਦਿਲ ਦੀ ਕਹਾਣੀ ਬਣਦੀ ਹੈ । ਇੱਕ ਗੱਲ ਹੋਰ ਤੂੰ ਮੈਨੂੰ ਇੰਤਜਾਰ ਨਾ ਕਰਵਾਇਆ ਕਰ । ਇੰਤ॥ਾਰ ਬਹੁਤ ਅੋਖਾ ਤੇ ਕਸ਼ਟ ਦਾਇਕ ਹੁੰਦਾ ਹੈ । ਕਦੇ ਤੂੰ ਵੀ ਗੰਧਾਰੀ ਦੀ ਤਰ੍ਹਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਦੇਖ ਧਰਿਤਰਾਸ਼ਟਰ ਦੇ ਅੰਨੇਪਨ ਦਾ ਦਰਦ ਕੀ ਸੀ । ਤੇ ਸ਼ਾਇਦ ਫਿਰ ਤੂੰ ਮੇਰੇ ਇੰਤਜਾਰ ਦੇ ਦਰਦ ਨੂੰ ਜਾਣ ਸਕੇਂ ।”
ਤੇ ਉਹ ਚਿੱਠੀਆਂ ਲਿਖਦਾ । ਪਰ ਗੱਲ ਕਿਤੇ ਦੀ ਕਿਤੇ ਲੈ ਜਾਂਦਾ। ਪਰ ਇਉੰ ਲਗਦਾ ਪਤਾ ਨਹੀਂ ਜਿੰਦਗੀ ਦਾ ਕਿੰਨਾ ਕੁ ਦਰਦ ਉਹਨੇ ਜਮਾਂ ਕੀਤਾ ਹੋਵੇ ।
”””””’
ਦਸੰਬਰ 14 ……..
ਮੇਰੀ ਅਣੂ,
ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਕਰ । ਇਨਸਾਨ ਦੀ ॥ਿੰਦਗੀ ਬਹੁਤ ਛੋਟੀ ਹੈ । ਪੰਜਾਹ ਜਾਂ ਸੱਠ ਸਾਲ ਸਿਰਫ । ਜਿਸ ਵਿਚੋਂ ਅਸੀਂ ਅੱਧੇ ਗਵਾ ਚੁੱਕੇ ਹਾਂ । ਪਿਆਰ ਕਰਨ ਵਾਸਤੇ ਇਹ ਬਾਕੀ ਦਾ ਬਚਿਆ ਸਮਾਂ ਬਹੁਤ ਘੱਟ ਹੈ । ਆਪਾਂ ਇਸ ਨੂੰ ਗੁੱਸੇ ਹੋ ਕੇ ਖਰਾਬ ਨਹੀਂ ਕਰਨਾ । ਪਤਾ ਨਹੀਂ ਕਿੰਨੀ ਕੁ ਜਿੰਦਗੀ ਬਾਕੀ ਬਚੀ ਹੈ । ਪਿਆਰ ਕਰਨ ਵਾਸਤੇ ਤਾਂ ਬਹੁਤ ਸਮੇਂ ਦੀ ਜਰੂਰਤ ਹੁੰਦੀ
ਹੈ । ਸੋ ਤੂੰ ਪਲ-2 ਪਿਆਰ ਵਿੱਚ ਗੁਜਾਰ ਤਾਂ ਕਿ ਅਸੀਂ ਜਿੰਦਗੀ ਦੇ ਪਲ ਪਲ ਦਾ ਸੁੱਖ ਮਾਣ ਸਕੀਏ । ਸ਼ਾਇਦ ਤੂੰ ਸੋਚਦੀ ਹੋਵੇਂ ਕਿ ਗੁੱਸਾ ਤਾਂ ਉਥੇ ਆਉਂਦਾ ਹੈ ਜਿਥੇ ਪਿਆਰ ਹੋਵੇ । ਪਰ ਪਤਾ ਨਹੀਂ ਆਪਾਂ ਤਾਂ ਸਿਰਫ ਪਿਆਰ ਹੀ ਕਰਨਾ ਹੈ ।” ਬਾਕੀ ਦੀ ਰਹਿੰਦੀ ਜਿੰਦਗੀ ਤੱਕ…………..

”””””’
ਦਸੰਬਰ 27 ………
ਮੇਰੀ ਅਣੂ

ਤੇ ਕਦੇ ਕਦੇ ਮੈਂ ਸੋਚਦਾ ਹਾਂ ਕਿ ਮੇਰੇ ਇਹ ਖੱਤ ਤੈਨੂੰ ਮੇਰਾ ਹੀ ਅੰਗ ਜਾਪਣਗੇ ਤੇ ਤੂੰ ਮੇਰੀ ਹੋਂਦ ਮਹਿਸੂਸ ਕਰੇਗੀ ਇਹਨਾਂ ਖਤਾਂ ਵਿਚੋ। ਤੇ ਮੇਰੇ ਇਹ ਖਤ ਹੀ ਤੇਰੇ ਰੂ-ਬ-ਰੂ ਹੋਣਗੇ। …………

ਤੇ ਹੁਣ ਉਸ ਦਾ ਸਬਰ ਮੁੱਕ ਗਿਆ ਪਰਲ ਪਰਲ ਹੰਝੂ ਉਸ ਦੀਆਂ ਚਿੱਠੀਆਂ ਤੇ ਡਿੱਗਣ ਲੱਗ ਪਏ। ਹੁਬਕੀਆਂ ਹੀ ਹੁਬਕੀਆਂ । ਸੱਚ ਤਾਂ ਉਹ ਪਹਿਲਾਂ ਹੀ ਲਿੱਖ ਗਿਆ ਸੀ ਸ਼ਿਵ ਬਟਾਲਵੀ ਦੀ ਤਰ੍ਹਾਂ । ਬਸ ਉਸ ਤੋਂ ਬਾਅਦ ਉਹ ਚਾਰ ਸਾਲ ਹੀ ਜਿੰਦਾ ਰਿਹਾ । ਪੰਜ ਸੱਤ ਚਿੱਠੀਆਂ ਹੀ ਹੋਰ ਆਈਆਂ ਸਨ । ਜੀਨੀ ਨੇ ਦੱਸਿਆ ਕਿ ਇੱਕ ਦਿਨ ਪੁਰਾਣੀਆਂ ਚਿੱਠੀਆਂ ਪੜ੍ਹਦੇ-2 ਦਰਦ ਨਾਲ ਚਿਲਾ ਉਠੇ ਤੇ ਮੌਕੇ ਤੇ ਹੀ ਦਮ ਤੋੜ ਗਏ । ਅਨਿਲ ਤੂੰ ਤਾਂ ਵਾਕਿਆ ਹੀ ਸ਼ਿਵ ਸੀ, ਸਾਗਰ ਸੀ ।
ਮੇਰੇ ਲਈ ਤਾਂ ਸਭ ਕੁਝ ਸੀ ਪਰ ਮੈਂ ਹੀ ਤੇਰੀ ਅਰੁਣ ਨਾ ਬਣ ਸਕੀ । ਅਨੀਤਾਂ ਨਾ ਬਣ
ਸਕੀ । ਮੇਰੇ ਅਨਿਲ ਕਾਸ਼ ਮੈਂ ਤੇਰੀਆਂ ਚਿੱਠੀਆਂ ਦਾ ਦਰਦ ਜਾਣਿਆ ਹੁੰਦਾ । ਤੇਰੇ ਬੋਲਾਂ ਤੋਂ ਸੱਚਾਈ ਪੜ੍ਹੀ ਹੁੰਦੀ ਜਾਂ ਮੈਂ ਤੈਨੂੰ ਕੁਝ ਕਹਿ ਸਕਦੀ । ਮੈਂ ਤੇਰੀ ਰਹਿ ਕੇ ਤੇਰਾ ਇੰਤਜਾਰ ਕਰਦੀ ਉਹਨਾਂ ਆਖਰੀ ਪਲਾਂ ਦਾ , ਜਦੋਂ ਤੂੰ ਮੇਰਾ ਸੀ। ਤੂੰ ਮੈਨੂੰ ਮੇਰੀ ਆਖਦਾ ਸੀ । ਹੁਣ ਸ਼ਾਇਦ ਮੈਂ ਤੇ ਕਿਸੇ ਦੀ ਵੀ ਨਹੀਂ । ਹਾਂ ਮੇਰਾ ਤੂੰ ਹੈ ਜਿਥੇ ਵੀ ਹੈਂ ਸਿਰਫ ਮੇਰਾ ਸਿਰਫ ਮੇਰਾ । ਹੁਣ ਉਸ ਦੇ ਲਿਖੇ ਉਹ ਖਤ ਹੀ ਬੋਲਦੇ ਸੀ।ਉਸ ਦਾ ਸੰਸਾਰ ਸੁੰਨਾ ਹੋ ਚੁਕਿਆ ਸੀ ਤੇ ਇਹ ਖਤ ਹੀ ਉਸ ਦੀ ਜਿੰਦਗੀ ਸਨ।

One comment

Leave a Reply

Your email address will not be published. Required fields are marked *