ਬੀਬੀ ਕੁਲਵੰਤ ਗਗੜ ਵਾਲੀ | bibi kulwant gaggar wali

ਆਪਣੀ ਨੌਕਰੀ ਦੇ ਪਹਿਲੇ ਕੁਝ ਕ਼ੁ ਸਾਲਾਂ ਨੂੰ ਛੱਡਕੇ ਮੇਰੇ ਯਾਦ ਹੈ ਕਿ ਕੁਲਵੰਤ ਨਾਮ ਦੀ ਸੇਵਾਦਾਰ ਬੀਬੀ ਪੇਰੈਂਟਸ ਨੂੰ ਪਾਣੀ ਪਿਲਾਉਂਦੀ ਹੁੰਦੀ ਸੀ। ਉਹ ਗਗੜ ਪਿੰਡ ਦੀ ਸੀ। ਤੇ ਬਹੁਤ ਗਾਲੜੀ ਵੀ ਸੀ। ਗੱਲਾਂ ਦੀ ਲੜੀ ਨੂੰ ਟੁੱਟਣ ਨਾ ਦਿੰਦੀ। ਪਕੌੜਿਆਂ ਵਾਂਗੂ ਗੱਲਾਂ ਬਣਾਉਂਦੀ ਚੁੱਪ ਨਾ ਹੁੰਦੀ। ਦਿਨ ਵਿੱਚ ਕਈ ਵਾਰੀ ਪਾਣੀ ਪਿਆਉਣ ਦੇ ਬਹਾਨੇ ਮੇਰੇ ਦਫਤਰ ਚ ਆਉਂਦੀ ਤੇ ਪਾਣੀ ਦੇ ਗਿਲਾਸਾਂ ਵਾਲੀ ਟਰੇ ਮੇਰੇ ਸਾਹਮਣੇ ਕਰ ਦਿੰਦੀ। ਉਸਦੀ ਮਿਹਰਬਾਨੀ ਨਾਲ ਮੈਂ ਪੰਜ ਸੱਤ ਗਿਲਾਸ ਦਿਨੇ ਪਾਣੀ ਪੀ ਲੈਂਦਾ। ਫਿਰ ਕੁਲਵੰਤ ਕਾਲਜ ਚਲੀ ਗਈ। ਸਕੂਲ ਵਿਚ ਕਲਾਵਤੀ ਬੀਬੀ ਦੀ ਡਿਊਟੀ ਪਾਣੀ ਪਿਲਾਉਣ ਤੇ ਲੱਗ ਗਈ। ਇਹ ਬੀਬੀ ਵੀ ਦਿਨ ਵਿੱਚ ਪੰਜ ਸੱਤ ਵਾਰੀ ਪਾਣੀ ਪਿਲਾਉਣਾ ਨਾ ਭੁਲਦੀ। ਜਿਸ ਦਿਨ ਕਲਾਵਤੀ ਛੁੱਟੀ ਤੇ ਹੁੰਦੀ ਉਸ ਦਿਨ ਇੱਕ ਵੀ ਗਿਲਾਸ ਪਾਣੀ ਪੀਣਾ ਨਸੀਬ ਨਾ ਹੁੰਦਾ। ਕਿਉਂਕਿ ਮੈਨੂੰ ਪਾਣੀ ਮੰਗਣ ਦੀ ਆਦਤ ਜਿਹੀ ਜੋ ਨਹੀਂ ਸੀ। ਜਿਸ ਦਿਨ ਘਰੇ ਹੁੰਦੇ ਮੁਸ਼ਕਿਲ ਨਾਲ ਦੋ ਤਿੰਨ ਗਿਲਾਸ ਹੀ ਪਾਣੀ ਮਸਾਂ ਪੀਤਾ ਜਾਂਦਾ। ਨੌਕਰੀ ਦੌਰਾਨ ਬੀਬੀ ਕਲਾਵਤੀ ਦੇ ਹੁੰਦਿਆਂ ਕਦੇ ਪਾਣੀ ਮੰਗ ਕੇ ਪੀਣ ਦੀ ਨੌਬਤ ਨਹੀਂ ਸੀ ਆਈ ਸੀ। ਕਦੇ ਗਲੇ ਵਿੱਚ ਕੁਰਕਰੀ ਜਿਹੀ ਹੋਣ ਕਰਕੇ ਖੰਘ ਛਿੜ ਜਾਂਦੀ ਤਾਂ ਬੀਬੀ ਖੰਘਣ ਦੀ ਆਵਾਜ਼ ਸੁਣਕੇ ਬਿਨਾਂ ਮੰਗੇ ਹੀ ਪਾਣੀ ਲੈ ਕੇ ਹਾਜ਼ਿਰ ਹੋ ਜਾਂਦੀ। ਕਦੇ ਕਿਸੇ ਗੱਲ ਤੋਂ ਕਿਸੇ ਨਾਲ ਉੱਚੀ ਬੋਲਿਆ ਜਾਂਦਾ ਤਾਂ ਬੀਬੀ ਝੱਟ ਪਾਣੀ ਲੈ ਆਉਂਦੀ ਤੇ ਪਾਣੀ ਪਿਆਕੇ ਹੀ ਸਾਹ ਲੈਂਦੀ। ਹੁਣ ਘਰੇ ਹੋਈਦਾ ਹੈ। ਆਪੇ ਚੁੱਕਕੇ ਪਾਣੀ ਪੀਣ ਦੀ ਆਦਤ ਨਹੀਂ। ਰੋਟੀ ਵੇਲੇ ਅਤੇ ਦਵਾਈ ਲੈਣ ਵੇਲੇ ਹੀ ਗਿਲਾਸ ਭਰਕੇ ਪਾਣੀ ਪੀ ਲਾਈਦਾ ਹੈ। ਯ ਪਾਣੀ ਲਈ ਮੇਰੀ ਸ਼ਰੀਕ ਏ ਹੈਯਾਤ ਨੂੰ ਹੁਕਮ ਮਾਰੀਦਾ ਹੈ। ਚਾਹੇ ਚਾਰ ਕ਼ੁ ਗਿਲਾਸ ਪਾਣੀ ਪੀ ਹੀ ਲਈਦਾ ਹੈ। ਉਹ ਕਲਾਵਤੀ ਤੇ ਕੁਲਵੰਤ ਬੀਬੀ ਵਾਲੀ ਗੱਲ ਨਹੀਂ ਬਣਦੀ। ਜਦੋ ਵੀ ਮੂੰਹ ਸੁਕਦਾ ਹੈ ਤੇ ਪਾਣੀ ਪੀਣ ਨੂੰ ਦਿਲ ਕਰਦਾ ਹੈ ਤਾਂ ਕਲਾਵਤੀ ਬੀਬੀ ਝੱਟ ਯਾਦ ਆ ਜਾਂਦੀ ਹੈ। ਉਸਨੇ ਲਗਭਗ ਤੀਹ ਬੱਤੀ ਸਾਲ ਪਾਣੀ ਪਿਲਾਇਆ ਹੈ। ਗਿਲਾਸ ਧੋ ਕੇ ਮੌਸਮ ਅਨੁਸਾਰ ਕੋਸਾ ਠੰਡਾ ਪਾਣੀ ਪਿਆ ਕੇ ਬੀਬੀ ਕਲਾਵਤੀ ਨੇ ਬਹੁਤ ਪੁੰਨ ਖੱਟਿਆ ਹੈ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
9876627233

Leave a Reply

Your email address will not be published. Required fields are marked *