ਮਜਬੂਰੀ | majboori

ਵਿਜੈਪਤ ਸਿੰਘਾਨੀਆ..ਕਿਸੇ ਵੇਲੇ ਵਿਓਪਾਰ ਜਗਤ ਦਾ ਧਰੂ ਤਾਰਾ..ਤੂਤੀ ਬੋਲਦੀ ਸੀ..ਸਾਢੇ ਬਾਰਾਂ ਹਜਾਰ ਕਰੋੜ ਦੀ ਲੰਮੀ ਚੋੜੀ ਸਲਤਨਤ..ਰੁਤਬੇ..ਸਿਜਦੇ..ਬਾਦਸ਼ਾਹੀਆਂ..ਪ੍ਰਾਈਵੇਟ ਜਹਾਜ..ਆਲੀਸ਼ਾਨ ਘਰ..ਲਿਸ਼ਕੋਰ ਮਾਰਦੀਆਂ ਕਾਰਾਂ ਸਭ ਕੁਝ..ਪੁੱਤਰ ਲਈ ਅਲੋਕਾਰ ਘਰ ਬਣਾਇਆ..ਫੇਰ ਸਾਰੀ ਪੂੰਜੀ ਉਸਦੇ ਨਾਮ ਕਰ ਦਿੱਤੀ..ਫੇਰ ਸਮੇ ਦਾ ਚੱਕਰ ਘੁੰਮਿਆ..ਪਿਓ ਪੁੱਤਾਂ ਵਿਚ ਅਣਬਣ ਸ਼ੁਰੂ ਹੋ ਗਈ..ਅਖੀਰ ਨੌਬਤ ਇਥੋਂ ਤੀਕਰ ਕੇ ਪੁੱਤ ਨੇ ਘਰੋਂ ਕੱਢ ਦਿੱਤਾ..ਓਧਰ ਪੁੱਤ ਦੇ ਨੂੰਹ ਨਾਲ ਵੀ ਭਾਂਡੇ ਖੜਕਣ ਲੱਗ ਪਏ..ਤਲਾਕ ਅਦਾਲਤ ਤੀਕਰ ਅੱਪੜ ਗਿਆ..ਅਗਲੀ ਨੇ ਬਾਰਾਂ ਹਜਾਰ ਕਰੋੜ ਵਿਚੋਂ ਅੱਠ ਹਜਾਰ ਕਰੋੜ ਦਾ ਦਾਵਾ ਪੇਸ਼ ਕਰ ਦਿੱਤਾ..ਮਾਂ ਪਿਓ ਕਿਰਾਏ ਦੇ ਘਰ ਵਿਚ..ਖਿੱਲਰ ਗਿਆ ਸਭ ਕੁਝ..!
ਰਿਸ਼ਤਿਆਂ ਵਾਲੀ ਪ੍ਰੈਕਟੀਕਲ ਫਿਲਮ ਦੀ ਇਸਤੋਂ ਵੱਧ ਨਿਰਾਸ਼ਜਨਕ ਐਨਡਿੰਗ ਹੋਰ ਕੀ ਹੋ ਸਕਦੀ..ਅਰਦਾਸ ਹੈ ਮਾਪਿਆਂ ਦੀਆਂ ਆਸਾਂ ਨੂੰ ਬੂਰ ਪੈਂਦੇ ਰਹਿਣ..ਪਰ ਫੇਰ ਵੀ ਐਸੇ ਕਿੱਸੇ ਕਹਾਣੀਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ..!
ਸਿੰਘਾਣੀਆਂ ਦੀ ਪਾਈ ਨੀਵੀਂ ਏਨੀ ਗੱਲ ਆਖਦੀ ਪ੍ਰਤੀਤ ਹੋ ਰਹੀ ਏ ਕੇ..ਹਮਕੋ ਬਰਬਾਦੀ ਕਾ ਕੋਈ ਗਮ ਨਹੀਂ..ਗਮ ਹੈ ਬਰਬਾਦੀ ਕਾ ਜੋ ਚਰਚਾ ਹੂਆ..!
ਆਦਮੀਂ ਕੋ ਚਾਹੀਏ..ਵਕਤ ਸੇ ਡਰਕਰ ਰਹੇ..ਕੌਣ ਜਾਣੇ ਕਿਸ ਘੜੀ..ਵਕਤ ਕਾ ਬਦਲੇ ਮਿਜਾਜ..!
ਦੋਸਤੋ ਅਮੀਰ ਉਹ ਨਹੀਂ ਜਿਸਦੇ ਕੋਲ ਕਰੋੜਾਂ ਅਰਬਾਂ ਦਾ ਬੈੰਕ ਬੈਲੇਂਸ..ਅਮੀਰ ਉਹ ਜਿਸਦੀ ਔਲਾਦ ਨੂੰ ਮਾਪਿਆਂ ਦੀ ਮਜਬੂਰੀ ਸਮਝ ਆ ਜਾਵੇ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *