ਕਿਰਾਇਆ | kiraya

ਸਾਡੇ ਫਲੂ ਪੂਰੇ ਜੋਰਾਂ ਤੇ ਹੈ..ਹਰੇਕ ਹੀ ਗ੍ਰਿਫਤ ਵਿਚ..ਲੰਘੇ ਵੀਰਵਾਰ ਤੇਜ ਹਵਾ ਚੱਲੀ ਜਾਵੇ..ਟਿੰਮ ਡਰਾਈਵ ਥਰੂ ਤੋਂ ਕੌਫੀ ਲੈਣ ਲੱਗਾ..ਆਪਣੀ ਕੁੜੀ ਸੀ ਬਾਰੀ ਵਿਚ..ਕਾਫੀ ਦੇਰ ਬਾਅਦ ਦਿਸੀ..ਮਾਸਕ ਪਾਇਆ ਹੋਇਆ..ਮੈਂ ਪੁੱਛਿਆ ਕਿਥੇ ਰਹੀ ਏਨੇ ਦਿਨ?
ਮਸੀਂ ਹੀ ਜੁਆਬ ਦਿੱਤਾ ਗਿਆ..ਅੰਕਲ ਬਿਮਾਰ ਸਾਂ..ਖੰਗ ਜ਼ੁਕਾਮ ਸਿਰ ਦਰਦ ਬੁਖਾਰ..ਆਖਿਆ ਠੀਕ ਤੇ ਤੂੰ ਅਜੇ ਵੀ ਨਹੀਂ ਲੱਗਦੀ..?
ਕਹਿੰਦੀ ਕੀ ਕਰਾਂ..ਕਿਰਾਇਆ ਵੀ ਤੇ ਦੇਣਾ ਏ..!
ਦੋਸਤੋ ਬਦਲੇ ਹਾਲਾਤਾਂ ਵਿੱਚ ਹਰੇਕ ਹੀ ਕੁੜਿੱਕੀ ਵਿੱਚ ਫਸਿਆ ਜਾਪਦਾ..!
ਬਹੁਤਿਆਂ ਨੂੰ ਚਿੰਤਾਵਾਂ ਕਰਕੇ ਰਾਤੀ ਨੀਂਦਰ ਨਹੀਂ ਪੈਂਦੀ ਤੇ ਅਗਲੀ ਸੁਵੇਰ ਜੁੰਮੇਵਾਰੀਆਂ ਅਲਾਰਮ ਬਣ ਕੱਚੀ ਨੀਂਦਰੇ ਹੀ ਜਗਾ ਦਿੰਦੀਆਂ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *