ਇੰਤਜ਼ਾਰ | intezaar

6 ਦਸੰਬਰ ਰਾਤ 12 ਵਜੇ ਮੇਰੀ ਦੁਬਾਈ ਤੋ ਦਿੱਲੀ ਦੀ ਟਿਕਟ ਸੀ । ਮੈ ਸਿਰਫ ਮੇਰੇ ਦੋਸਤਾ ਨੂੰ ਤੇ ਜਿਸ ਕੋਲ ਚੱਲਾ ਸੀ ਉਸ ਤੋ ਇਲਾਵਾ ਕਿਸੇ ਨੂੰ ਨਹੀ ਸੀ ਪਤਾ । ਮੇਰੇ ਘਰ ਵੀ ਇਹ ਖਬਰ ਨਹੀ ਸੀ ਕੇ ਮੈ ਇੰਡੀਆਂ ਆਇਆਂ ਸੀ । ਬੇਸ਼ੱਕ ਮੇਰੇ ਮਾਪਿਆਂ ਨੇ ਸਿਖਾਇਆਂ ਕੇ ਕਦੇ ਵੀ ਝੂਠ ਨੀ ਬੋਲੀਦਾ ਪਰ ਮੇਰਾ ਮੰਨਣਾ ਹੈ ਜੇ ਤੁਹਾਡੇ ਉਸ ਝੂਠ ਨਾਲ ਕੋਈ ਬਚ ਜਾਦਾ ਜਾ ਖੁਸ਼ ਹੁੰਦਾ ਤਾ ਉਹ ਝੂਠ ਨਹੀ । 7 ਦੰਸਬਰ ਦਿੱਲੀ ਤੋ ਮੈ ਸਿਲੀਗੁਰੀ ਦੀ ਟਿਕਟ ਲਈ । ਸਵੇਰ ਦੇ 11 ਵੱਜਕੇ 35 ਮਿੰਟ ਤੇ ਮੈ ਸਿਲੀਗੁਰੀ ਪੁੱਜ ਗਿਆਂ । ਇੱਥੇ ਆਕੇ ਮੈ ਆਪਣੀ ਅੱਦਿਤੀ ਨੂੰ ਫੋਨ ਕੀਤਾ । ਜਦ ਉਹਨੂੰ ਪਤਾ ਲੱਗਾ ਉਹ ਬਹੁਤ ਖੁਸ਼ ਹੋਈ । ਅਸੀ ਦੋਵੇ ਇਸ ਤੋ ਪਹਿਲਾ ਕਦੇ ਨੀ ਮਿਲੇ । ਬਸ ਸਿਰਫ ਫੋਨ ਤੇ ਹੀ ਗੱਲ ਕੀਤੀ । 2 ਸਾਲ ਹੋ ਰਹੇ ਸੀ ਸਾਨੂੰ ਗੱਲ ਕਰਦਿਆਂ । 1 ਵੱਜਕੇ 50 ਮਿੰਟ ਤੇ ਅੱਦਿਤੀ ਉਸੇ ਜਗਾਂ ਆਂ ਗਏ ਜਿੱਥੇ ਮੈਂਨੂੰ ਉਹਨਾ ਰੁਕਣ ਲਈ ਕਿਹਾ । ਉਹ ਇੱਕ ਮੋਲ ਸੀ ਜਿੱਥੇ ਬਹੁਤ ਲੋਕ ਘੁੰਮ ਰਹੇ ਸਨ । ਉਸ ਨੇ ਮੈਨੂੰ ਫੋਨ ਕੀਤਾ ਤੇ ਪੁੱਛਿਆਂ ਕਿੱਥੇ ਹੋ ਤੁਸੀ । ਮੈ ਉਹਨੂੰ ਲੱਭ ਰਿਹਾ ਸੀ ਤੇ ਉਹ ਮੈਨੂੰ । ਫੇਰ ਪਹਿਲਾ ਮੈ ਉਸ ਨੂੰ ਵੇਖਿਆਂ ਫੋਨ ਚੱਲ ਰਿਹਾ ਸੀ । ਮੈ ਉਸ ਨੂੰ ਫੋਨ ਚ ਹੀ ਕਹਿ ਰਿਹਾ ਸੀ ਕੇ ਘੁੰਮਕੇ ਵੇਖੋ ਮੈ ਪਿੱਛੇ ਹਾ ਖੜਾਂ ਜਦ ਵੇਖਿਆਂ ਉਹਦੀਆਂ ਅੱਖਾਂ ਚ ਅੱਲਗ ਹੀ ਖੁਸ਼ੀ ਸੀ । ਮੈ ਉਸ ਨੂੰ ਗਲ ਨਾਲ ਲਾਇਆਂ । ਉੱਥੋ ਮੈ ਉਸਨੂੰ ਨਾਲ ਲੈਕੇ ਇੱਕ ਕਮਰੇ ਚ ਗਏ ਜਿੱਥੇ ਉਹ ਮੇਰੇ ਗਲ ਲੱਗ ਮੇਰੇ ਸਿਨੇ ਤੇ ਸਿਰ ਰੱਖ ਸੋ ਗਈ ਤੇ ਮੈ ਉਸਨੂੰ ਪਿਆਰ ਨਾਲ ਉਸਦਾ ਸਿਰ ਪਰੋਸ ਰਿਹਾ ਸੀ । ਥੋੜੇ ਟਾਈਮ ਬਾਅਦ ਅੱਦਿਤੀ ਘਰ ਚੱਲੇ ਗਏ । ਤੇ ਮੈ ਕੱਲਾ ਰੂਮ ਚ ਉਸ ਨੂੰ ਯਾਦ ਕਰ ਰਿਹਾ ਸੀ ।
ਅਗਲੇ ਦਿਨ ਦੀ ਸਵੇਰ ਅਦਿੱਤੀ ਨੇ ਮੈਨੂੰ ਫੋਨ ਕੀਤਾ । ਉਸਨੇ ਕਿਹਾ ਕੇ ਤੁਸੀ ਆਟੋ ਪੱਕੜੋ ਤੇ ਆਟੋ ਵਾਲੇ ਨੂੰ ਕਹੋ ਸਵੇਕ ਮੋੜ ਛੱਡ ਦਵੇ । ਮੈ ਸਵੇਰੇ ੭ ਵਜੇ ਤਿਆਰ ਹੋਕੇ ਆਟੋ ਲਈ ਤੇ ਸਵੇਕ ਮੋੜ ਪੁੱਜ ਗਿਆਂ ਉੱਥੇ ਕੋਲ ਹੀ ਗੁਰੂਦੁਆਰ ਸੀ । ਮੈ ਉੱਥੋ ਆਟੋ ਲੈਕੇ ਗੁਰੂਦੁਆਰ ਗਿਆਂ । ਆਪਣਾ ਸਿਰ ਗੁਰੂ ਦੇ ਚਰਨੀ ਰੱਖਕੇ ਸਰਬੱਤ ਦਾ ਭਲਾ ਮੰਗਿਆਂ । ਕੁਝ ਕੁ ਮਿੰਟਾਂ ਬਾਅਦ ਅਦਿੱਤੀ ਵੀ ਉੱਥੇ ਹੀ ਆ ਗਈ । ਅਸੀ ਦੋਵੇ ਕੁਝ ਪਲ ਉੱਥੇ ਬੈਠੇ ਤੇ ਫਿਰ ਬਾਹਰ ਨਿਕਲ ਆਏ । ਉਸ ਤੋ ਬਾਦ ਸਾਡੀ ਬੇਟੀ ਜੋ ਕੇ ਸਕੂਲ ਗਈ ਹੋਈ ਸੀ ਉਸਨੂੰ ਲੈਣ ਲਈ ਅਸੀ ਆਟੋ ਲਈ । ਆਟੋ ਵਾਲੇ ਨੂੰ ਕਿਹਾ ਕੇ ਥੋੜਾਂ ਪਿੱਛੇ ਹੀ ਉਤਾਰ ਦਿੱਤਾ ਜਾਵੇ । ਅਸੀ ਸਕੂਲ ਤੋ ਪਿੱਛੇ ਹੀ ਉੱਤਰ ਗਏ ਜਿੱਥੇ ਕੋਲ ਇੱਕ ਗਰਾਊਡ ਸੀ । ਸਵੇਰ ਦੇ ੮ ਵਜੇ ਅਸੀ ਦੋਵੇ ਗਾਰਊਡ ਪੁੱਜੇ । ਬਹੁਤ ਸਾਰੇ ਲੋਕ ਉੱਥੇ ਸੈਰ ਕਰ ਰਹੇ ਸਨ । ਤੇ ਕੁਝ ਕੁ ਬੱਚੇ ਖੇਲ ਰਹੇ ਸੀ । ਅਸੀ ਦੋਵਾ ਨੇ ਉੱਥੇ ਬਹਿ ਬਹੁਤ ਗੱਲਾਂ ਕੀਤੀਆਂ । ਹੋਲੀ ਹੋਲੀ ਸਮਾਂ ਬੀਤ ਦਾ ਗਿਆਂ ਤੇ ਸਵੇਰੇ ਦੇ ੯ਃ੩੦ ਹੋ ਗਏ ਸੀ । ਅਸੀ ਫਿਰ ਉੱਥੋ ਤੁਰ ਪਏ ਤੇ ਕੋਲ ਹੀ ਸਕੂਲ ਸੀ ਅਸੀ ਆਪਣੀ ਬੇਟੀ ਨੂੰ ਸਕੂਲ ਤੋ ਲਿਆਂ ਤੇ ਘਰ ਆਂ ਗਏ ।

Leave a Reply

Your email address will not be published. Required fields are marked *