ਲੰਮੀ ਪਾਰੀ ਦਾ ਘੋੜਿਆਂ | lammi paari da ghodeya

ਪ੍ਰਾਪਤ ਰਿਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਬਾਦ ਸਕੂਲ ਦੀ ਵਾਗਡੋਰ ਫਿਰ ਸੁਚੱਜੇ ਹੱਥਾਂ ਵਿੱਚ ਆ ਗਈ ਹੈ। ਸਕੂਲ ਪ੍ਰਬੰਧ ਵਿੱਚ ਕਾਫੀ ਸੁਧਾਰ ਨਜ਼ਰ ਆਉਣ ਲੱਗ ਪਿਆ ਹੈ। ਤੁਰੰਤ ਫੈਸਲੇ ਲੈਣ ਦੀ ਪੁਰਾਣੀ ਪਰੰਪਰਾ ਨੂੰ ਪੁਨਰ ਜੀਵ ਕੀਤਾ ਗਿਆ ਹੈ। ਢਿਲਮੱਸ ਨੀਤੀ ਖਤਮ ਕਰ ਦਿੱਤੀ ਗਈ ਹੈ। ਚੰਗੇ ਪ੍ਰਬੰਧਕ ਦਾ ਗੁਣ ਹੁੰਦਾ ਹੈ ਤਰੁੰਤ ਫੈਸਲਾ। ਇਸ ਤੋਂ ਇਲਾਵਾ ਸਭ ਦਾ ਸਾਥ ਸਭ ਦਾ ਵਿਕਾਸ ਦੀ ਨੀਤੀ ਅਨੁਸਾਰ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼। ਹੁਣ ਸੰਸਥਾ ਮੁਖੀ ਦੁਆਲੇ ਕੁਝ ਕੁ ਲੋਕਾਂ ਦਾ ਘੇਰਾ ਨਹੀਂ ਹੈ। ਆਜ਼ਾਦ ਤੇ ਦਲੇਰਾਨਾ ਫੈਸਲੇ ਨਿਰਪੱਖ ਹੋ ਕੇ ਲਏ ਜਾਂਦੇ ਹਨ। ਤੇ ਨਾ ਹੀ ਕੁਝ ਕੁ ਲੋਕਾਂ ਦਾ ਮੁਖੀ ਤੇ ਦਬਾਬ ਹੈ।ਫਿਲਹਾਲ ਹਰ ਫੈਸਲਾ ਮੈਰਿਟ ਅਨੁਸਾਰ ਹੋ ਰਿਹਾ ਹੈ। ਕਿਸੇ ਵਿਸ਼ੇਸ਼ ਦੀ ਰਾਏ ਨਹੀਂ ਸਮੂਹਿਕ ਰਾਏ ਦੇ ਅਨੁਸਾਰ ਆਪਣੀ ਸੋਚ ਅਨੁਸਾਰ ਫੈਸਲੇ ਲਏ ਜਾਂਦੇ ਹਨ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਹੁਣ ਕਿਸੇ ਦੇ ਪਰਿਵਾਰ ਦੀ ਬੇਲੋੜੀ ਦਖਲ ਅੰਦਾਜ਼ੀ ਵੀ ਨਹੀਂ ਹੈ। ਸਿਰਫ ਸੰਸਥਾ ਮੁਖੀ ਹੀ ਮੁਖੀ ਹੈ ਉਸਦਾ ਪਰਿਵਾਰ ਯ ਜਾਣਕਾਰ ਮੁਖੀ ਨਹੀਂ ਹਨ। ਨਾ ਹੀ ਉਹ ਕਿਸੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਸਮਰਥਾ ਰੱਖਦੇ ਹਨ।
ਮੌਜੂਦਾ ਮੁਖੀ ਨੂੰ ਸਭ ਕੁਝ ਆਉਂਦਾ ਹੈ ਉਸਦਾ ਸਿੱਖਣ ਵਾਲਾ ਭਾਂਡਾ ਭਰਿਆ ਹੋਇਆ ਹੈ। ਮੁਖੀ ਵਿੱਚ ਵੀ ਕੁਝ ਹੋਰ ਸਿੱਖਣ ਦੀ ਲਾਲਸਾ ਹੋਣੀ ਚਾਹੀਦੀ ਹੈ। ਕਿਉਂਕਿ ਗਿਆਨ ਤੇ ਤਜੁਰਬੇ ਦਾ ਕੋਈ ਅੰਤ ਨਹੀਂ ਹੁੰਦਾ।ਇਹ ਹਮੇਸ਼ਾ ਹੀ ਅਧੂਰਾ ਰਹਿੰਦਾ ਹੈ।
ਇਸ ਤੋਂ ਇਲਾਵਾ ਸੰਸਥਾ ਮੁਖੀ ਵਿੱਚ ਦੂਸਰਿਆਂ ਤੋਂ ਕੰਮ ਲੈਣ ਦਾ ਹੁਨਰ ਵੀ ਹੈ। ਸਹੀ ਪ੍ਰਬੰਧਨ ਲਈ ਇਹ ਵੀ ਜਰੂਰੀ ਹੈ। ਇਸ ਮਾਮਲੇ ਵਿੱਚ ਮੌਜੂਦ ਹਕੂਮਤ ਪ੍ਰਸ਼ੰਸ਼ਾ ਦੀ ਪਾਤਰ ਹੈ।
ਇੱਕ ਗੱਲ ਹੋਰ ਮੌਜੂਦਾ ਮੁਖੀ ਲੰਮੀ ਪਾਰੀ ਖੇਡਣ ਵਾਲਾ ਘੋੜਾ ਹੈ। ਇਸ ਲਈ ਇਸਦੀ ਸੋਚ ਅਤੇ ਪਲਾਨਿੰਗ ਵੀ ਲੰਮੀ ਹੋਵੇਗੀ।
ਮੇਰਾ ਮਕਸਦ ਕਿਸੇ ਨੂੰ ਮਾੜਾ ਕਹਿਣਾ ਨਹੀਂ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਬਸ ਚੰਗੇ ਨੂੰ ਚੰਗਾ ਕਹਿਣਾ ਹੈ।
ਬਾਕੀ ਜਿਹੜੇ ਕਹਿੰਦੇ ਹਨ ਤੂੰ ਕੀ ਲੈਣਾ ਹੈ? ਪਰ ਹੱਥੀ ਲਗਾਏ ਬਾਗ਼ ਨੂੰ ਉਜੜਦਾ ਵੀ ਨਹੀਂ ਵੇਖ ਸਕਦੇ। ਹਮੇਸ਼ਾ ਇਸ ਬਾਗ਼ ਦੀ ਹਰਿਆਲੀ ਚੰਗੇ ਫਲ ਫੁੱਲ ਫਸਲ ਦੀ ਕਾਮਨਾ ਕਰਦਾ ਹਾਂ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *