ਲਾਲਚ | lalch

ਕਈ ਵਾਰੀ ਲਾਲਚ ਤੇ ਬਹੁਤੀ ਸਿਆਣਪ ਵੀ ਬੰਦੇ ਨੂੰ ਮਾਰ ਦਿੰਦੀ ਹੈ। ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੇਰੇ ਕੋਲ ਰੀਕੋ ਘੜੀ ਹੁੰਦੀ ਸੀ ਆਟੋਮੈਟਿਕ। ਇੱਕ ਵਾਰੀ ਘੜੀ ਚ ਪਾਣੀ ਪੈ ਗਿਆ। ਚੋ ਹੇਤ ਰਾਮ ਨਾਮ ਦਾ ਸਖਸ਼ ਜੋ ਹਰਿਆਣਾ ਵਾਚ ਕੰਪਨੀ ਦੇ ਨਾਮ ਤੇ ਘੜੀਆਂ ਵੇਚਦਾ ਸੀ ਤੇ ਮੁਰੰਮਤ ਵੀ ਕਰਦਾ ਸੀ ਉਹ ਮੇਰਾ ਜਾਣੂ ਸੀ। ਮੈਂ ਉਸਕੋਲ ਗਿਆ ਤੇ ਉਸਨੂੰ ਘੜੀ ਦਿਖਾਈ ਤਾਂ ਓਹ ਕਹਿੰਦਾ ਸ਼ਾਮ ਨੂੰ ਲੈ ਜਾਇਓ। ਉਸ ਟੇਬਲ ਲੈਂਪ ਜਗਾਕੇ ਉਸ ਥੱਲੇ ਘੜੀ ਰੱਖ ਦਿੱਤੀ। ਟੇਬਲ ਲੈਂਪ ਚ ਸੋ ਵਾਟ ਦਾ ਬਲਬ ਲੱਗਿਆ ਹੋਇਆ ਸੀ। ਉਸ ਬਲਬ ਦੇ ਸੇਕ ਨਾਲ ਘੜੀ ਅੰਦਰਲਾ ਪਾਣੀ ਸੁੱਕ ਗਿਆ। ਇਸ ਕੰਮ ਬਦਲੇ ਸ੍ਰੀ ਹੇਤ ਰਾਮ ਨੇ ਪੰਜ ਰੁਪਏ ਲੈ ਲਏ। ਚਲੋ ਮਹੀਨੇ ਕੁ ਬਾਅਦ ਫਿਰ ਘੜੀ ਚ ਪਾਣੀ ਪੈ ਗਿਆ। ਮੈ ਘਰੇ ਟੇਬਲ ਲੈਂਪ ਥੱਲੇ ਘੜੀ ਰੱਖ ਦਿੱਤੀ। ਦੋ ਸੋ ਵਾਟ ਦਾ ਬਲਬ ਲਗਿਆ ਹੋਇਆ ਸੀ। ਮੇਰਾ ਧਿਆਨ ਹੋਰ ਪਾਸੇ ਹੋ ਗਿਆ। ਬਲਬ ਦੇ ਤੇਜ਼ ਸੇਕ ਨਾਲ ਘੜੀ ਦਾ ਸ਼ੀਸ਼ਾ ਪਿਘਲ ਗਿਆ। ਪਿਘਲਿਆ ਹੋਇਆ ਪਲਾਸਟਿਕ ਘੜੀ ਘੜੀ ਦੇ ਡਾਇਲ ਨਾਲ ਚਿਪਕ ਗਿਆ। ਘੜੀ ਬਿਲਕੁਲ ਖਰਾਬ ਹੋ ਗਈ। ਪੰਜ ਰੁਪਏ ਬਚਾਉਣ ਦੀ ਕੋਸ਼ਿਸ ਮਹਿੰਗੀ ਪੈ ਗਈ।
ਅਖੇ ਜਿਸ ਕਾ ਕਾਮ ਉਸੀ ਕੋ ਸਾਜੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *