ਇਸ਼ਕ ਭਾਗ 4 | ishq part 4

“ਚੱਲ ਸੱਜਣਾ ਓਸ ਥਾਂਵੇ ਜਿੱਥੇ ਨਾ ਕੋਈ ਹੋਵੇ ਹੋਰ
ਤੇਰੀ ਅੱਖਾਂ ਚ ਮੈਂ ਵਸ ਜਾਵਾਂ , ਮੇਰੇ ਰੂਹ ਚ ਵਸੇ ਭੋਰ”
” ਬੰਸੀਏ , ਅੱਜ ਤੇਰੇ ਅੰਦਰੋਂ ਸੱਚ ਜਾਣੀ ਇਤਰ ਫੁਲੇਲ ਦੀ ਵਾਸ਼ਨਾ ਤੋਂ ਮਦਹੋਸ਼ ਕਰਨ ਵਾਲੀ ਖੁਸਬੋ ਆ ਰਹੀ ਹੈ , ਤੇਰੇ ਪਿੰਡੇ ਦੀ ਗਰਮੀ ਨੇ ਮੇਰੇ ਅੰਦਰ ਦਾ ਸਾਰਾ ਕੁਸ਼ ਤਪਾ ਦਿੱਤੇ , ਵੇਖ ਮੇਰੇ ਪਿੰਡੇ ਨੂੰ ਹੱਥ ਲਾ , ਵੇਖ ਕਿੱਦਾਂ ਤਪਦਾ ਪਿਆ , ਤੇਰੇ ਇਸ਼ਕ ਨਾਲ , ਨੀ ਕਮਲੀਏ ਤੇਰੇ ਬੁੱਲਾ ਦਾ ਸ਼ਹਿਦ ਮੇਰੇ ਬੁਲਾ ਰਾਹੀਂ ਮੇਰੇ ਅੰਦਰ ਉੱਤਰ ਰਿਹਾ , ਤੇ ਮੇਰੇ ਅੰਦਰ ਸਭ ਮਿੱਠਾ ਮਿੱਠਾ ਜਿਹਾ ਹੋ ਰਿਹਾ ,  ਨੀ ਕਿਸੇ ਹੂਰ ਦੀ ਬੱਚੀਏ ਤੇਰੇ ਨਰਮ ਰੂੰ ਦੇ ਫੰਬੇ ਜਿਹਾ ਸਰੀਰ ਮੇਰੀਆਂ ਬਾਵਾਂ ਚ ਨਿਰਾ ਮੱਖਣ ਹੋਇਆ ਪਿਆ, ਵੇਖ ਕਿੱਦਾਂ ਪਿਘਲ ਰਿਹਾ ਮੇਰੇ ਇਸ਼ਕ਼ ਦੀ ਗਰਮੀ ਨਾਲ , ਤੇਰੇ ਬੁੱਲਾਂ ਦੀ ਨਰਮੀ ਮੈਂ ਮਹਸੂਸ ਕਰਨੀ ਹੈ , ਇਧਰ ਮੇਰੇ ਵੱਲ ਕਰ ਆਪਣੇ ਸੋਹਣੇ ਮੁੱਖ ਨੂੰ , ਇਧਰ ਮੇਰੇ ਵੱਲ ਮੇਰੀਏ ਹੀਰੀਏ , ਦੂਰ ਨਾ ਕਰ , ਬੰਸੀਏ”… ਤੇ ਸੰਤੂ ਚੀਕ ਮਾਰ ਪਾਸੇ ਹੋ ਗਿਆ ।
ਜੱਗਰ ਦੀ ਅੱਖ ਖੁੱਲ ਗਈ ਤੇ ਉਸਨੇ ਵੇਖਿਆ ਕਿ ਸੰਤੂ ਮੰਜੇ ਤੋਂ ਦੂਰ ਖੜ੍ਹਾ ਸੀ ਤੇ ਡੋਰ ਭੋਰ ਹੋਇਆ ਜੱਗਰ ਵੱਲ ਵੇਖ ਰਿਹਾ ਦੀ ਤੇ ਨਾਲ ਹੀ ਆਪਣੇ ਕੁੜਤੇ ਨੂੰ ਸੂਤ ਕਰ ਰਿਹਾ ਸੀ ਜਿਸਦੇ ਬਟਨ ਖੁੱਲ ਗਏ ਸਨ ।
” ਉਸਤਾਦ ਜੀ , ਏ ਇਹ ਗੱਲ ਠੀਕ ਨੀ , ਤ ਤੁਸੀ ਤਾਂ ਮੇਰੇ ਬਿੰਡੇ ਬੁਲਾ ਦੇਣੇ ਸੀ , ਮੈਂ ਤਾਂ ਜੀ ਅੱਗੇ ਤੋਂ ਤੁਹਾਡੇ ਨਾਲ ਨੀ ਸੋਣਾ , ਮੈਂ ਭੁੰਜੇ ਪੇ ਕੇ ਕੱਟ ਲੁੰ , ਪਰ ਤੁਹਾਡੇ ਨਾਲ !!! ਨਾ ਨਾ ਨਾ ਨਾ , “, ਆਪਣਾ ਚਾਦਰਾ ਠੀਕ ਕਰਦੇ ਹੋਏ ਸੰਤੂ ਨੇ ਕਿਹਾ ਜਿਸਦੀਆਂ ਅੱਖਾਂ ਚੋ ਇੱਕ ਡਰ ਸਾਫ ਦਿੱਖ ਰਿਹਾ ਸੀ ਜ਼ ਜਿਸਨੂੰ ਵੇਖ ਜੱਗਰ ਨੂੰ ਹੱਸੀ ਆ ਗਈ।
” ਓਏ ਕੰਜ਼ਰ ਦੀ ਲਾਦ , ਤੂੰ ਮੈਨੂੰ ਇੱਦਾਂ ਦਾ ਮੰਨਦਾ ਓਏ , ਦਿਮਾਗ ਠੀਕ ਏ ਤੇਰਾ “, ਜੱਗਰ ਹੱਸਦੇ ਹੱਸਦੇ ਬੋਲਿਆ।
” ਠੀਕ ਏ ਉਸਤਾਦ ਠੀਕ ਏ , ਤੂੰ ਹੁਣ ਸਾਡੇ ਤੇ ਚੜੇਂਗਾ, ਹੁਣ ਸਾਡੀ ਇੱਜ਼ਤ ਨਾਲ ਖੇਡਣਾ ਤੂੰ “, ਸੰਤੂ ਗੁੱਸੇ ਵਿੱਚ ਆਪਣਾ ਚਾਦਰਾ ਠੀਕ ਕਰਦਾ ਹੋਇਆ ਬੋਲਿਆ।
” ਤੇਰਾ ਸਾਲਿਆ ਦਿਮਾਗ ਤਾਂ ਲੋਟ ਆ , ਤੂੰ ਕੰਜਰਾਂ ਆਪਣੇ ਆਪ ਨੂੰ ਰੋਈ ਜਾ , ਏਥੇ ਮੇਰੀ ਬੰਸੀ ਮੇਰੇ ਬਾਹਵਾਂ ਚੋ ਖੁਸ ਗਈ , ਤੈਨੂੰ ਇੱਜ਼ਤ ਦੀ ਪਈ ਏ “, ਜੱਗਰ ਦਿਲ ਤੇ ਹੱਥ ਰੱਖਦਾ ਹੋਇਆ ਬੋਲਿਆ।
” ਅਸਤਾਦ ਜੀ , ਬੰਸੀ ਦੇ ਸੁਪਨੇ ਚ ਤੁਸੀਂ ਮੇਰਾ ਚੁੱਘਾ ਚੋੜ ਕਰ ਦੇਣਾ ਕਿਸੇ ਦਿਨ , ਇਹ ਦਾ ਹੱਲ ਕਰੋ ਕੋਈ ” ਸੰਤੂ ਅੱਖਾਂ ਕੱਢ ਕੇ ਬੋਲੀਐ।
” ਇਹ ਤਾਂ ਹੁਣ ਵੱਡਾ ਮਹਾਰਾਜ ਹੀ ਜਾਣਦਾ , ਪਰ ਸੱਚ ਜਾਣੀ , ਸੁਪਨੇ ਚ ਸੁਰਗ ਦਾ ਝੂਟਾ ਦੇ ਗਈ ਮਾਰ ਜਾਣੀ , ਹਾਏ , ਨਿਰਾ ਰੂੰ ਦਾ ਫੰਬਾ ਨਿਰਾ ” , ਭੋਰਾ ਭਾਰ ਨੀ ਓਸ ਹੀਰ ਦੀ ਬੱਚੀ ਦਾ , ਸੰਤੁਆ ਹੁਣ ਨੀ ਜੱਟ ਬਚਦਾ , ਹੁਣ ਤਾਂ ਓਹਨੂੰ ਲੇ ਆ , ਕਿਵੇਂ ਵੀ ….”, ਜੱਗਰ ਮੰਜੇ ਤੇ ਬਹਿ ਅਸਮਾਨ ਵੱਲ ਝਾਕਦਾ ਕਹਿ ਰਿਹਾ ਸੀ ਤੇ ਸੰਤੂ ਵੀ ਓਸ ਵੱਲ ਵੇਖ ਆਪਣਾ ਸਿਰ ਖੁਰਕ ਰਿਹਾ ਸੀ , ਸਮਝ ਓਸ ਨੂੰ ਕੱਖ ਨਹੀਂ ਆਇਆ।
ਇੱਧਰ ਬੰਸੀ ਤੇ ਰੁਲਦੂ ਆਪੋ ਆਪ ਵਿਚ ਗੁੰਮ ਸਨ , ਪਰ ਅੱਜ ਬੰਸੀ ਨੂੰ ਰੁਲਦੂ,  ਰੁਲਦੂ ਨਾ ਲੱਗ ਓਹ ਕੰਜੀਆ ਅੱਖਾਂ ਵਾਲਾ ਜੱਟ ਲੱਗ ਰਿਹਾ ਸੀ , ਜਿਸ ਕਰਕੇ ਓਹ ਯਕਦਮ ਤ੍ਰਭਕ ਜਾਂਦੀ ਸੀ , ਤੇ ਜਦ ਅੱਖਾਂ ਖੋਲ ਵੇਖਦੀ ਤਾਂ ਸਹਿਮੇ ਹੋਏ ਜਜ਼ਬਾਤ ਨੂੰ ਕਾਬੂ ਕਰ ਉਸ ਇਕਹਰੇ ਜੁੱਸੇ ਵਾਲੇ ਰੁਲਦੂ ਨੂੰ ਕਲਾਵੇ ਲੇ ਕੇ ਹੋਰ ਓਸ ਚ ਘੁਲ ਜਾਂਦੀ , ਪਰ ਬਾਰ ਬਾਰ ਓਸਦਾ ਤ੍ਰਭਕ ਜਾਣਾ ਦੇਖ ਰੁਲਦੂ ਵੀ ਨਹੀਂ ਸਮਝ ਰਿਹਾ ਸੀ ਕੀ ਹੋ ਕੀ ਰਿਹਾ , ਅੱਜ ਤੋਂ ਪਿਹਲਾਂ ਕਦੇ ਬੰਸੀ ਇੰਨੀ ਜਿਆਦਾ ਓਸ ਨੂੰ ਗਲਵੱਕੜੀ ਨਹੀਂ ਪਾਉਂਦੀ ਸੀ ਇਹ ਤੇ ਹੋਰ ਦੂਰ ਹੋ ਜਾਂਦੀ ਸੀ , ਪਰ ਅੱਜ ਓਹ ਜਿੱਦਾਂ ਰੁਲਦੂ ਦਾ ਸੀਨਾ ਪਾੜ ਅੰਦਰ ਵੜ ਜਾਣਾ ਚਾਹੁੰਦੀ ਸੀ , ਰੁਲਦੂ ਦੀ ਦੰਦੀਆ ਦੇ ਨਿਸ਼ਾਨ ਜੋਂ ਬੰਸੀ ਦੇ ਗੋਰੇ ਪਿੰਡੇ ਤੇ ਸੀ , ਪਰ ਅੱਜ ਪਿਹਲੀ ਵਾਰ ਓੰਨੇ ਹੀ ਨਿਸ਼ਾਨ ਅੱਜ ਰੁਲਦੂ ਦੇ ਪਿੰਡੇ ਤੇ ਵੀ ਸਨ , ਬੰਸੀ ਅੱਜ ਓਹਨਾ ਦੋ ਅੱਖਾਂ ਤੋਂ ਬਚਣ ਦੀ ਮਾਰੀ ਹਰ ਓਹ ਹਿੱਲਾ ਕਰ ਰਹੀ ਸੀ ਕਿ ਇਹਨਾਂ ਤੋਂ ਛੁਟਕਾਰਾ ਮਿਲੇ , ਪਰ ਹੁਣ ਤਾਂ ਓਹ ਅੱਖਾਂ ਉਸਦੇ ਗੋਰੇ ਨਿਛੋਹ ਪਿੰਡੇ ਨੂੰ ਵੇਖ ਮੁੱਛਾ ਚਾੜਦੀਆਂ ਜਾਪਦੀਆਂ ਸੀ , ਤੇ ਬੰਸੀ ਓਹਨਾ ਤੋਂ ਡਰ ਕੇ ਆਪਣੇ ਆਪ ਨੂੰ ਰੁਲਦੂ  ਦੇ ਅੰਦਰ ਲਕੋ ਲੈਣਾ ਚਾਉਂਦੀ ਸੀ। ਉਸਦੇ ਨਿੱਘ ਚ ਸਭ ਕੁੱਝ ਭੁੱਲ ਜਾਣਾ ਚਾਹੁੰਦੀ ਸੀ

ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਉਂਦੀ ਹੈ ਤਾਂ ਇਸ ਕਹਾਣੀ ਨੂੰ ਸਮੀਖਿਆ ਨਾਲ ਤੇ ਸਟਿੱਕਰ ਜਰੂਰ ਦਿਓ , ਤੁਹਾਡਾ ਪਿਆਰ ਹੀ ਸਾਨੂੰ ਇਕ ਲੇਖਕ ਬਣਾਉਂਦਾ ਹੈ , ਜਿਆਦਾ ਤੋਂ ਜਿਆਦਾ ਫੌਲੋ ਕਰੋ , ਸਮੀਖਿਆ ਦਿਓ , ਸ਼ੇਅਰ ਕਰੋ ਤੇ ਆਪਣਾ ਪਿਆਰ ਦਿਓ….
ਮੇਰੀਆਂ ਦੂਜੀਆਂ ਰਚਨਾਵਾਂ ਵੀ ਪੜ੍ਹੋ ਤੇ ਪਿਆਰ ਦਿਓ ✍️✍️✍️✍️

Leave a Reply

Your email address will not be published. Required fields are marked *