ਪ੍ਰੋ ਵਰਮਾ ਅਤੇ ਉਸਦੇ ਅਸੂਲ | prof verma te asool

ਗੁਰੂ ਨਾਨਕ ਕਾਲਜ ਕਿਲਿਆਂਵਾਲੀ ਵਿਖੇ ਮੇਰੀ ਪੜ੍ਹਾਈ ਦੌਰਾਨ ਬਹੁਤ ਵਾਰੀ ਹੜਤਾਲਾਂ ਧਰਨੇ ਹੋਏ। ਕਦੇ ਸਰਕਾਰ ਖਿਲਾਫ ਕਦੇ ਕਾਲਜ ਪ੍ਰਬੰਧਕ ਕਮੇਟੀ ਖਿਲਾਫ ਤੇ ਕਦੇ ਬੱਸ ਮਾਲਿਕਾ ਯ ਸਿਨੇਮਾ ਮਾਲਿਕਾ ਖਿਲਾਫ। ਪ੍ਰੋਫ਼ਸਰ ਹਰਨੇਕ ਸਿੰਘ ਵਰਮਾ ਬਹੁਤ ਸੀਨੀਅਰ ਪ੍ਰੋਫ਼ਸਰ ਸਨ। ਕਹਿੰਦੇ ਉਹ ਅਕਸ਼ਰ ਹੀ ਅਸਤੀਫਾ ਦੇ ਦਿੰਦੇ ਸਨ ਤੇ ਪ੍ਰਬੰਧਕ ਕਮੇਟੀ ਮਿਨਤ ਵਗੈਰਾ ਕਰਕੇ ਯ ਸਮਝਾਕੇ ਅਸਤੀਫਾ ਵਾਪਿਸ ਲੈਣ ਲਈ ਉਹਨਾਂ ਨੂੰ ਰਾਜੀ ਕਰ ਲੈਂਦੇ। ਪਰ ਇੱਕ ਵਾਰੀ ਓਹਨਾ ਦਾ ਇਹ ਦਾਅ ਉਲਟਾ ਪੈ ਗਿਆ। ਪ੍ਰਬੰਧਕ ਕਮੇਟੀ ਨੇ ਸਚਿਓ ਹੀ ਅਸਤੀਫਾ ਮੰਜੂਰ ਕਰ ਲਿਆ। ਵਰਮਾ ਸਾਹਿਬ ਵੀ ਭੜਕ ਗਏ। ਬਹੁਤ ਲੰਬਾ ਧਰਨਾ ਪ੍ਰਦਰਸ਼ਨ ਹੋਇਆ। ਵਰਮਾ ਜੀ ਭੁੱਖ ਹੜਤਾਲ ਤੇ ਬੈਠ ਗਏ। ਇਸ ਅੰਦੋਲਨ ਦੀ ਅਗਵਾਹੀ ਵਰਮਾ ਜੀ ਦਾ ਬੇਟਾ ਕਰ ਰਿਹਾ ਸੀ ਜੋ ਇੱਕ ਸਟੂਡੈਂਟ ਲੀਡਰ ਵਜੋਂ ਮਸਹੂਰ ਸੀ। 7-8 ਦਿਨ ਭੁੱਖ ਹੜਤਾਲ ਚੱਲੀ। ਆਖਿਰ ਕਮੇਟੀ ਤੇ ਵਰਮਾ ਜੀ ਵਿਚਕਾਰ ਸਮਝੌਤਾ ਹੋ ਗਿਆ। ਕਹਿੰਦੇ ਇਸ ਸਮਝੌਤੇ ਅਨੁਸਾਰ ਪ੍ਰਬੰਧਕ ਕਮੇਟੀ ਵਰਮਾ ਜੀ ਨੂੰ ਛੇ ਮਹੀਨਿਆਂ ਦੀ ਆਰਜੀ ਨੌਕਰੀ ਤੇ ਰੱਖਣ ਨੂੰ ਤਿਆਰ ਹੋ ਗਈ। ਵਰਮਾ ਸਾਹਿਬ ਸ਼ਾਇਦ ਹਿੰਦੀ ਦੇ ਪ੍ਰੋਫ਼ਸਰ ਸਨ। ਮੈਂ ਕਦੇ ਵੀ ਉਹਨਾਂ ਦਾ ਵਿਦਿਆਰਥੀ ਨਹੀਂ ਰਿਹਾ। ਇਸ ਲਈ ਉਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਸੁਣਿਆ ਸੀ ਕਿ ਬੜੇ ਸਖਤ ਸੁਭਾਅ ਦੇ ਸਨ। ਅਸੂਲਾਂ ਦੇ ਪੱਕੇ। ਆਰਜ਼ੀ ਤੋਰ ਤੇ ਮਿਲੀ ਛੇ ਕ਼ੁ ਮਹੀਨਿਆਂ ਦੌਰਾਨ ਇੱਕ ਦਿਨ ਵਰਮਾ ਸਾਹਿਬ ਦੀ ਡਿਊਟੀ ਕਾਲਜ ਵਿੱਚ ਹੋ ਰਹੇ ਲੋਕਲ ਪੇਪਰਾਂ ਵਿਚ ਮੇਰੇ ਹੀ ਕਮਰੇ ਵਿੱਚ ਲੱਗ ਗਈ। ਮੇਰੇ ਤੋਂ ਦੂਸਰੀ ਲਾਈਨ ਵਿਚ ਬੈਠਾ ਆਰਟਸ ਦਾ ਇੱਕ ਵਿਦਿਆਰਥੀ ਨਕਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਦੋ ਵਾਰ ਵਰਮਾ ਸਾਹਿਬ ਨੇ ਟੋਕਿਆ ਪਰ ਜਨਾਬ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਤੀਸਰੀ ਵਾਰੀ ਵਰਮਾ ਸਾਹਿਬ ਨੇ ਉਸਨੂੰ ਖੜਾ ਕਰਕੇ ਇੱਕ ਥੱਪੜ ਰਸੀਦ ਦਿੱਤਾ। ਸਾਰੀ ਕਲਾਸ ਵਿਚੋਂ ਕੋਈ ਵੀ ਨਹੀਂ ਕੁਸਕਿਆ। ਮੈਂ ਹੈਰਾਨ ਸੀ ਕਿ ਜਿੰਨਾ ਵਿਦਿਆਰਥੀਆਂ ਨੇ ਪ੍ਰੋ ਵਰਮਾ ਦੇ ਹੱਕ ਵਿਚ ਕੀਤੀ ਹੜਤਾਲ ਤੇ ਧਰਨੇ ਵਿਚ ਇੰਨਾ ਸਾਥ ਦਿੱਤਾ ਅੱਜ ਪ੍ਰੋਫ਼ਸਰ ਸਾਹਿਬ ਨੇ ਉਹਨਾਂ ਨਾਲ ਵੀ ਕੋਈ ਲਿਹਾਜ ਨਹੀਂ ਕੀਤੀ।
ਪਰ ਕਹਿੰਦੇ ਅਸੂਲ ਅਸੂਲ ਹੀ ਹੁੰਦੇ ਹਨ। ਬੰਦੇ ਦੀਆਂ ਆਦਤਾਂ ਜਲਦੀ ਨਹੀਂ ਬਦਲਦੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *