ਖਾਲਿਸਤਾਨ ਦੀ ਮੰਗ ਜਇਜ ਜਾਂ ਨਜਾਇਜ ? | Khalistan di mang jaiz ja nazaiz ?

ਜਿਹੜੇ ਲੋਕ ਖਾਲਿਸਤਾਨ ਦੀ ਲਹਿਰ ਨਾਲ ਜੁੜੇ ਹਨ ਉਹ ਤਾਂ ਭਲੀ ਭਾਂਤ ਜਾਣੂ ਹਨ ਕਿ ਖਾਲਿਸਤਾਨ ਦੀ ਮੰਗ ਕੋਈ ਖਿਆਲੀ ਪੁਲਾਵ ਨਹੀਂ । ਉਹਨਾਂ ਨੇ ਸਾਡੇ ਨਾਲ ਹੁੰਦੇ ਧੱਕੇ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਨਿਆਂ ਕਰ ਕੇ ਦੇਖ ਲਿਆ ਹੈ ਕਿ ਭਾਰਤ ਵਿੱਚ ਸਾਡੇ ਨਾਲ ੧੯੫੭ ਤੌਂ ਬਾਅਦ ਹਮੇਸਾ ਦੂਜੇ ਦਰਜੇ ਦੇ ਸ਼ਹਿਰੀਆਂ ਤੋਂ ਵੀ ਮਾੜਾ ਸਲੂਕ ਹੋਇਆ ਹੈ ਤੇ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਖਾਲਿਸਤਾਨ ਹੀ ਹੱਲ ਹੈ।
ਪਰ ਦੂਜੇ ਪਾਸੇ ਸਾਡੇ ਹੀ ਭਾਈਚਾਰੇ ਦੇ ਕੁੱਜ ਲੋਕ ਇਹ ਵੀ ਕਹੀ ਜਾਂਦੇ ਹਨ ਕਿ ਇਹ ਮੰਗ ਬਿਲਕੁਲ ਨਜਾਇਜ ਹੈ ਸਾਡੇ ਨਾਲ ਕੋਈ ਧੱਕਾ ਨਹੀਂ ਹੋਇਆ ਕਦੇ ਕੁ ਤੱਕ ਕੁੱਝ ਕੁ circumstances ਇਹੋ ਜਿਹੇ ਹੋ ਗਏ ਕਿ ਸਾਡੇ ਤੇ ਜੁਲਮ ਹੋਇਆ ਪਰ ਇਸਦਾ ਹੱਲ ਖਾਲਿਸਤਾਨ ਨਹੀਂ ਸਾਨੂੰ ਪੜ ਲਿਖ ਕੇ ਸਿਰ ਕੇ ਸਿਰ ਦੇਣ ਦੀ ਜਗਾ ਸਿਰ ਵਰਤਣੇ ਚਾਹੀਦੇ ਹਨ ।
ਖਾਲਿਸਤਾਨ ਦੇ ਪੱਖ ਵਾਲਿਆਂ ਨੇ ਪੱਖ ਵਿੱਚ ਤੇ ਨਾਂਹਪੱਖੀਆਂ ਨੇ ਵਿਰੋਧ ਵਿੱਚ ਬਹੁਤ ਪ੍ਰਚਾਰ ਕੀਤਾ। ਅਸੀਂ ਬਹੁਤ debates ਹਾਂ ਤੇ ਨਾਂ ਪੱਖੀ ਦੇਖੀਆਂ ਵੀ ਹੋਣਗੀਆਂ ਤੇ ਲਿਟਰੇਚਰ ਵੀ ਪੜਿਆ ਹੋਣਾ ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਨ ਆਇਆ ਕਿ ਕੌਣ ਸਹੀ ਜਾਂ ਗਲਤ। ਪਰ ਜਿਸ ਦੇਸ਼ ਵਿੱਚ ਇਸ ਵੇਲੇ ਮੈਂ ਰਹਿ ਰਿਹਾ ਹਾਂ
ਜਦੋਂ ਉਸ ਦੇ ਅਤੀਤ ਬਾਰੇ ਜਾਣੇਆ ਤਾਂ ਇੱਕ ਗੱਲ ਸਮਝ ਆ ਗਈ ਕਿ ਜਿਹੜੇ ਵਿਰੋਧ ਵਿੱਚ ਹਨ ਜਾਂ ਤਾਂ ਉਹ ਬਹਿਰੇ ਹੋ ਗਏ ਹਨ ਕਿ ਕਿਸੇ ਦੀ ਸੁਣਨੀ ਨਹੀਂ ਜਾਂ ਫਿਰ ਅੰਨੇ ਹੋ ਗਏ ਕਿ ਉਹ ਚੀਜਾਂ ਪੜ੍ਹਨੀਆਂ ਨਹੀਂ ਤੇ ਵਿਚਾਰਨੀਆਂ ਨਹੀਂ।
ਜਿਵੇਂ ਜਿਵੇਂ ਸਿੱਖ ਜਾਗਰੂਕ ਹੋਣਗੇ ਆਪਣਾ ਤੇ ਦੂਜਿਆਂ ਦਾ ਇਤਿਹਾਸ ਪੜਨਗੇ ਉਵੇਂ ਉਵੇਂ ਖਾਲਿਸਤਾਨ ਦੀ ਮੰਗ ਹੋਰ ਜੋਰ ਫੜਦੀ ਜਾਵੇਗੀ। ਬਸ਼ਰਤੇ ਕਿ ਜਿਵੇਂ ਸਾਡੇ ਕੁੱਝ ਕੁ so-called ਪ੍ਰਚਾਰਕ ਕਹਿੰਦੇ ਹਨ ਕਿ ਸਾਨੂੰ ਪੜ ਲਿਖ ਕੇ ਸਿਰ ਵਰਤਣੇ ਚਾਹੀਦੇ ਹਨ ਪੜਨ ਤੋ ਭਾਵ ਇਹ ਨਹੀਂ ਹੋਣਾ ਚਾਹੀਦਾ ਕਿ ਜੋ ਸਾਨੂੰ ਸਕੂਲਾਂ ਵਿੱਚ Capitalism ਵੱਲੋਂ ਪੜਾਇਆ ਜਾਂਦਾ ਹੈ ਆਪਣੇ ਕਾਮੇਂ ਬਣਾਉਣ ਲਈ।
ਬਿਨਾਂ ਪੇਸੈ ਤੋਂ ਭਾਂਵੇਂ ਅੱਜ ਦੇ ਸਮੇਂ ਵਿੱਚ survive ਕਰਨਾਂ ਇਨਾਂ ਸੌਖਾ ਨਹੀਂ ਸਾਨੂੰ ਉਹ ਨੌਕਰੀ ਕਰਨ ਲ਼ਈ ਉਹੋ ਕੁਝ ਪੜਨਾ ਵੀ ਜਰੂਰੀ ਹੈ। ਪਰ ਉਸਦੇ ਨਾਲ ਨਾਲ ਸਾਨੂੰ Independent ਪੜਾਈ ਮਤਲਬ ਆਪਣੀ ਕੌਮ ਤੇ ਬਾਕੀ ਕੌਮਾਂ ਦਾ ਇਤਿਹਾਸ ਪੜਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ independent ਫੈਸਲਾ ਕਰ ਸਕੀਏ ਨਾ ਕਿ ਅੰਨੇ ਰਾਸਟਰਵਾਦੀ ਬਣ ਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ੲਹੋ ਜਿਹੀ ਦਲਦਲ ਵਿੱਚ ਧੱਕ ਦੇਈਏ ਕਿ ਉਹਨਾਂ ਨੂੰ ਬਾਹਰ ਨਿਕਲਣ ਲਈ ਕਈ ਸਦੀਆਂ ਲੱਗ ਜਾਣ।
ਪਹਿਲਾਂ ਮੇਰੇ ਵੀ ਵਿਚਾਰ ਖਾਲਿਸਤਾਨ ਨੂੰ ਲੈ ਕੇ ਕਈ ਉਲਝਣਾ ਚ ਫਸੇ ਹੋਏ ਸਨ ਜੇ ਪੱਖ ਵਿੱਚ ਵਾਲਿਆਂ ਦੀ ਗੱਲ ਸੁਣੀ ਤਾਂ ਪੱਖ ਵਿੱਚ ਹੋ ਜਾਂਦੇ ਸਨ ਜੇ ਨਾਂਪੱਖੀ ਸੁਣੀ ਤਾਂ ਨਾਂਹਪੱਖੀ ਹੋ ਜਾਂਦੇ ਸਨ। ਪਰ ਜਦੋਂ ਇੱਕ ਦਿਨ ਜਰਮਨੀ ਦੀ history ਪੜਦਿਆਂ ਵਿੱਚ ਇੱਕ chapter ਪੜਿਆ ਜਿਸਦਾ ਨਾਮ ਸੀ (Holocaust encyclopaedia) ਉਸ ਦਿਨ ਤੋਂ ਵਿਚਾਰ ਦ੍ਰਿੜ ਹੋ ਗਏ ਕਿ ਸਾਡੇ ਲਈ ਵੀ ਸਿਰਫ ਖਾਲਿਸਤਾਨ ਹੀ ਹੱਲ ਹੈ।
ਅੰਦਰੋਂ ਆਵਾਜ ਆਈ ਕਿ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨਾਲ ਇਹੀ ਕੁੱਝ ਨਾ ਹੋਵੇ ਤੇ ਬਹੁਤ ਦੇਰ ਹੋ ਜਾਵੇ ਜਿਵੇਂ ਹਿਟਲਰ ਨੇ ਕੀਤਾ ਯਹੂਦੀਆਂ ਨਾਲ ਕੀਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨਾਲ ਵੀ ਨਾ ਇਹੋ ਕੁਝ ਹੋਵੇ। ਜਿਵੇਂ ਅੱਜ ਦੇ ਹੁਕਮਰਾਨ ਮਨੂੰ ਸਿਮ੍ਰਤੀ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ। ਜਿਨਾਂ ਨੇ ਨਹੀਂ ਪੜ੍ਹੀ ਮਨੂੰ ਸਿਮ੍ਰਤੀ ਉਹ ਪੜ ਜਰੂਰ ਲੈਣ ਅਗਲੇ article ਵਿੱਚ ਪੁਰੇ ਵਿਸਤਾਰ ਨਾਲ ਲਿਖਣ ਦੀ ਕੋਸਿਸ਼ ਜਰੂਰ ਕਰਾਂਗਾ ਜੇ ਇੱਥੇ ਲਿਖਣ ਲੱਗ ਗਿਆ ਤਾਂ ਲੇਖ ਬਹੁਤ ਲੰਬਾ ਹੋ ਜਾਣਾ ਇਵੇਂ ਹਿਟਲਰ ਨੇ ਕਾਨੂੰਨ ਬਣਾਇਆ ਸੀ ਕਿ ਜੋ ਖੂਨ ਤੋਂ ਜਰਮਨ ਨਹੀਂ ਹੈ ਉਹਨਾਂ ਦੇ ਸਾਰੇ ਹੱਕ ਖੋਹ ਲਏ ਉਹਨਾਂ ਕੋਲੋ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ। doctors ਦੇ license ਰੱਦ ਕਰ ਦਿੱਤੇ ਕੋਈ ਵੀ ਸੀ ਚਾਹੇ politicians,doctors,engineers,singers,musicians.etc ਸਾਰਿਆਂ ਨੂੰ ਨਾ ਘੁੰਮਣ ਦੀ ਆਜਾਦੀ ਨਾ ਆਪਣਾ ਕਾਰੋਬਾਰ ਕਰ ਸਕਦੇ ਨਾ properties ਖ੍ਰੀਦ ਸਕਦੇ ਸਨ ਉਹਨਾਂ ਕੋਲੋ ਸਿਰਫ ਤੇ ਸਿਰਫ ਕੰਮ ਹੀ ਕਰਵਾਇਆ ਜਾਂਦਾ ਸੀ ਤੇ ਜਿਹੜਾ ਨਕਾਰਾ ਹੋ ਜਾਂਦਾ ਸੀ ਉਹਨੂੰ ਮਾਰ ਦਿੱਤਾ ਜਾਂਦਾ ਸੀ।ਜੋ ਕੰਮ ਕਰ ਸਕਦਾ ਸੀ ਬੱਸ ਉਹੀ ਜਿੰਉਦਾ ਰਹਿੰਦਾ ਸੀ ਕੁੱਝ ਕੁ ਖਾਣੇ ਦੇ ਤੇ ਸਾਹਾਂ ਦੀ ਕੀਮਤ ਬਹੁਤ ਸਾਰਾ ਕੰਮ ਕਰਕੇ ਉਹਨਾਂ ਨੂੰ ਚੁਕਾਉਣੀ ਪੈਂਦੀ ਸੀ।
ਜਿਵੇਂ ਹਿਟਲਰ ਨੇ ਯਹੁਦੀਆਂ ਮਾਰਨ ਲਈ ਬਹੁਤ ਸਾਰੇ ਕੈਂਪ ਬਣਾਏ ਸਨ ਉਵੇਂ ਹੀ ਅੱਜ ਦੀਆਂ india ਦੀਆਂ ਸਰਕਾਰਾਂ ਬਣਾ ਰਹੀਆਂ ਹਨ ਜਿਵੇਂ ਡਿਬਰੁਗੜ ਜੇਲ ਕੈਂਪ ਜਿੱਥੇ ਇਨਾਂ ਦਿਨਾਂ ਵਿੱਚ NSA ਲਗਾ ਕੇ ਕਈ ਸਿੱਖਾਂ ਨੂੰ ਭੇਜਿਆ ਗਿਆ ਹੈ। ਜਿਵੇਂ ਹਿਟਲਰ ਨੇ ਆਪਣੇ ਕੈਪਾਂ ਵਿਚ ਗੈਸ ਚੈਂਬਰ ਬਣਾਏ ਸਨ ਜਿਸ ਵਿੱਚ ਹਿਟਲਰ ਨੇ ੬੦ ਲਖ ਯਹੂਦੀ ਮਾਰ ਦਿਤੇ ਜਿਸ ਵਿਚ ੧੫ ਲੱਖ ਬੱਚੇ ਹੀ ਸਨ ਇਹ genocide ਵਿਚ ਮਾਰੇ ਗਏ ਲੋਕ 1943 ਤੌਂ ਲੈ ਕੇ 1945 ਤਕ ਕਰੀਬ 12 ਕੁ ਸਾਲ ਚ ਹੀ ਮਾਰ ਦਿਤੇ ਇਹ ਜਿਹੜੇ ਸਰਕਾਰ ਅਜ ਕਲ Special camps ਬਣਵਾ ਰਹੀਆਂ ਹਨ। ਇਹ ਵੀ ਹਿਟਲਰ ਦੇ ਕੈਂਪਾਂ ਦੀ ਤਰਜ਼ ਤੇ ਹੀ ਬਣ ਰਹੇ ਹਨ ਕਿ ਜੇ ਕਲ ਨੂੰ ਕਿਸੇ ਖ਼ਿੱਤੇ ਵਿੱਚੋਂ ਸਰਕਾਰ ਦੇ ਖ਼ਿਲਾਫ਼ ਆਵਾਜ ਉਠੀ ਤਾਂ ਉਹਨਾਂ ਨੂੰ ਉੱਥੋਂ ਚੁਕ ਕੇ ਦੂਜੇ ਰਾਜਾਂ ਵਿਚ ਦੂਰ ਇਹਨਾਂ ਕੈਂਪਾਂ ਵਿਚ ਡਕ ਕੇ ਕੋਹ ਕੋਹ ਕੇ ਮਾਰਿਆ ਜਾ ਸਕੇ ਨਾਜ਼ੀਆਂ ਦੇ ਯਹੂਦੀਆਂ ਨੂੰ ਮਾਰਨ ਪਿਛੇ main ਕਾਰਨ ਧਾਰਮਿਕ ਸੀ ਕਿ ਯਹੂਦੀਆਂ ਨੇ ਯਿਸੂ ਮਸੀਹ ਨੂੰ ਸਲੀਬ ਤੇ ਚੜਾਇਆ ਇਵੇਂ ਹੀ ਹਿੰਦੂਤਵ ਨੂੰ ਕਰਾਰੀ ਚੋਟ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਵੀ ਮਾਰਨ ਦਾ main ਕਾਰਨ ਵੀ ਹਿੰਦੂਤਵੀਆਂ ਕੋਲ ਧਾਰਮਿਕ ਹੀ ਹੈ। ਧਰਮ ਵਿਚ ਉਲਝਾਂ ਕੇ ਉਹਨਾਂ ਨੇ ਵੀ ਲਗਭਗ ੬੦ ਲਖ ਲੋਕ ਮਾਰਤੇ ਤੇ ਇੱਧਰ ਇਹ ਵੀ ਪੈਰ ਪੈਰ ਤੇ ਆਪਣੀਆਂ ਮਾੜੀਆਂ ਮਨਛਾਵਾਂ ਦਰਸਾਉਂਦੇ ਰਹਿੰਦੇ ਹਨ।
ਜਿਵੇਂ ਅੱਜ hindutava ਹਮੇਸ਼ਾਂ ਆਪਣੇ ਆਪ ਨੂੰ Superior ਦਿਖਾਉਂਦੇ ਹਨ। ਕਿਸੇ ਟਾਇਮ ਹਿਟਲਰ ਵੀ ਇਹੋ ਕੁਝ ਹੀ ਕਰਦਾ ਸੀ ਉਹ ਕਹਿੰਦਾ ਸੀ ਕਿ ਯਹੂਦੀ ਚਾਹੇ ਧਰਮ ਵੀ ਬਦਲ ਲੈਣ ਤਾਂ ਵੀ ਖੂਨ ਤਾਂ ਉਹਨਾਂ ਵਿਚ ਯਹੂਦੀਆਂ ਦਾ ਹੀ ਹੈ। ਇਸੇ ਤਰਾਂ ਜਿਹੜੇ ਅੱਜ ਇਹਨਾਂ ਦੇ ਹਥ ਠੋਕੇ ਬਣੇ ਹਨ ਉਹ ਵੀ ਯਾਦ ਕਰ ਲੈਣ ਜਦੋਂ ੧੯੮੪ ਵਾਪਰਿਆ ਉਦੋਂ ਚਾਹੇ ਸਿੱਖ ਰਾਸ਼ਟਰਪਤੀ ਹੋਵੇ ਜਾਂ air cheat marshal ਹਸ਼ਰ ਸਾਰਿਆਂ ਦਾ ਆਮ ਸਿੱਖਾਂ ਵਾਲਾ ਹੀ ਹੋਇਆ ਸੀ ਤੇ ਅੱਗੇ ਵੀ ਇਹਨਾਂ ਤੁਹਾਡੇ ਨਾਲ ਇੱਦਾਂ ਹੀ ਕਰਨਾ ਹੈ ੧੯੮੪ ਵਿਚ ਇਹਨਾਂ ਨੇ ਆਪਣੇ ਵਲੋ ਕੋਈ ਕਸਰ ਨਹੀਂ ਛੱਡੀ ਪਰ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ਦੇ ਮਹਾਂਵਾਕ ਅਨੁਸਾਰ ਖ਼ਾਲਸਾ ਨਾ ਖਤਮ ਹੋਇਆ ਤੇ ਨਾ ਹੀ ਹੋਣਾ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਅੱਗੇ ਤੋਂ ਤੁਹਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਛੱਡ ਦੇਣਗੇ।
ਕਦੀਂ ਇਹ ਤੁਹਾਨੂੰ ਦਬਾਉਣ ਲਈ ਕਾਲੇ ਕਾਨੂੰਨ ਲੈ ਕੇ ਆਉਂਦੇ ਹਨ। ਉਵੇਂ ਹੀ ਹਿਟਲਰ ਨੇ ਯਹੂਦੀਆਂ ਨੂੰ ਮਾਰਨ ਲਈ ਇਕ ਕਾਨੂੰਨ ਬਣਾਇਆ ਸੀ ਜਿਸਦਾ ਨਾਮ ਸੀ Die Nürnberger gesetze ਇਸਦੇ ਆਧਾਰ ਤੇ ਉਸਨੇ ਸਾਰੇ ਯਹੂਦੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢ ਦਿੱਤਾ ਤੇ ਉਹ ਨਾਜ਼ੀਆਂ ਨਾਲ ਵਿਆਹ ਵੀ ਨਹੀਂ ਕਰ ਸਕਦੇ ਸਨ ਤੇ ਯਹੂਦੀ ਡਾਕਟਰਾਂ ਦੇ Licence ਕੈਂਸਲ ਕਰ ਦਿੱਤੇ ਗਏ। ਇਸ ਤਰਾਂ ਦੀ ਕੁਝ ਨੀਤੀ ਸਾਡੀਆਂ ਸਰਕਾਰਾਂ ਦੁਆਰਾ ਵੀ ਵਰਤੀ ਜਾਂਦੀ ਹੈ ਜਿਵੇਂ ਜਦੋਂ ਇਹਨਾਂ ਨੇ Operation ਅੰਮ੍ਰਿਤਪਾਲ ਸਿੰਘ launce ਕੀਤਾ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਉਹ media channel ਤੇ Facebook page ਬੰਦ ਕੀਤੇ ਸੱਚ ਦਿਖਾ ਰਹੇ ਸੀ। ਜਿਵੇਂ ਹਿਟਲਰ ਨੇ ਯਹੂਦੀ ਲੇਖਕਾਂ ਦੁਆਰਾ ਲਿਖੀਆਂ ਕਿਤਾਬਾਂ ਤੇ ਲਿਟਰੇਚਰ ਸਾੜ ਦਿੱਤਾ। ਉਸੇ ਤਰਾਂ ਪੰਜਾਬ ਤੇ Indian ਸਰਕਾਰਾਂ ਨੇ ਮਿਲ ਕੇ digital data ਜੋ ਕਿ ਅੱਜ ਦੇ ਸਮੇਂ ਵਿਚ ਕਿਤਾਬਾਂ ਦੀ ਤਰਾਂ ਪ੍ਰਚਾਰ ਦਾ ਕੰਮ ਕਰ ਰਿਹਾ ਸੀ ਉਹ you tube ਤੋਂ delete ਕਰਵਾ ਦਿੱਤਾ। ਇਸਦੇ ਸਬੂਤ ਲਖੇ ਸਿਧਾਣੇ ਤੇ ਹੋਰ ਕਈ ਪੰਥ ਦਰਦੀ ਜਿਵੇਂ ਮਾਨ ਦਲ ਦੇ ਕਾਰਕੂਨ ਪੱਤਰਕਾਰ ਥਲੀ ਤੇ ਹੋਰ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਦੀਆਂ video delete ਕਰਨ ਤੋਂ ਸਹੀ ਸਾਬਤ ਹੋ ਜਾਂਦੇ ਹਨ।
ਜਿਵੇਂ ਹਿਟਲਰ ਨੇ ਜੋ ਲੋਕ ਬਹੁਤ ਫੇਰਾ ਸਨ singer,musician,scientist,etc. ਉਹਨਾਂ ਦੇ passport ਤੇ J(ਇੰਗਲਿਸ਼ ਸ਼ਬਦ) ਲਿਖਵਾ ਦਿੱਤਾ ਸੀ ਜਿਸਦਾ ਮਤਲਬ ਸੀ ਜਿਊਸ਼ ਤਾਂ ਜੋ ਇਹ ਲੋਕ ਦੇਸ਼ ਛੱਡ ਕੇ ਬਾਹਰ ਨਾ ਭਜ ਜਾਣ ਜਿੱਥੇ ਜਿੱਥੇ ਵੀ ਉਹ ਲੁਕੇ ਸਨ ਉੱਥੋਂ ਉੱਥੋਂ ਉਹਨਾਂ ਨੂੰ ਕੱਢ ਕੇ ਕੈਂਪਾਂ ਵਿਚ ਭਰਤੀ ਕੀਤਾ ਇਹ ਕੈਂਪ ਬਹੁਤ ਹੀ ਖ਼ਤਰਨਾਕ ਸਨ।
ਹਿਟਲਰ ਨੇ ਬਹੁਤ ਸਾਰੇ ਕੈਂਪ ਬਣਵਾਏ ਸਨ ਜਿਵੇਂ labour camp, Prisoner of war camp, transit camp etc.
ਉਹ ਕਹਿੰਦਾ ਹੁੰਦਾ ਸੀ ਕਿ ਜੋ ਜਰਮਨਾਂ ਦੀ ਲੇਬਰ ਨਹੀਂ ਕਰ ਸਕਦਾ ਜਿਵੇਂ ਗਰਭਵਤੀ ਔਰਤਾਂ,ਬੁੱਢੇ,ਬਚੇ, ਅਪਾਹਜ,ਬੀਮਾਰ ਉਹਨਾਂ ਨੂੰ ਜੀਣ ਦਾ ਹੱਕ ਨਹੀਂ ਹੈ ਉਹ ਲੋਕ ਸਾਡੀ Economy ਤੇ ਬੋਝ ਹਨ। ਤੇ ਉਹਨਾਂ ਸਾਰਿਆਂ ਨੂੰ ਇਹ death camp ਵਿਚ ਭੇਜ ਦਿੰਦਾ ਸੀ। ਸਭ ਤੋਂ ਵਧ ਮੌਤਾਂ aushwitz-birkenau death camps ਵਿਚ ਹੀ ਹੋਈਆਂ ਸਨ ਇੱਥੇ ਇਸਨੇ ਗੈਸ ਚੈਂਬਰ ਬਣਵਾਏ ਸਨ ਜਿਸ ਵਿਚ ਲੋਕਾਂ ਨੂੰ ਪਾ ਕੇ ਮਾਰਿਆ ਜਾਂਦਾ ਸੀ। ਜਿੱਥੇ ਇਨੇ ਜ਼ਿਆਦਾ ਖ਼ਤਰਨਾਕ ਕੈਮੀਕਲ ਸਨ ਜੋ ਮਨੁੱਖੀ ਸਰੀਰ ਨੂੰ ਸਵਾਹ ਵਿਚ ਤਬਦੀਲ ਕਰ ਦਿੰਦੇ ਸਨ ।
ਇੱਥੇ ਮਾਰੇ ਗਏ ਬਹੁਗਿਣਤੀ ਲੋਕ ਪੜੇ ਲਿਖੇ ਤੇ intelligent ਸਨ। ਜੋ ਬਹੁਤ ਪੜ ਲਿਖ ਕੇ schienst, doctor,engineer etc. ਬਣੇ ਸਨ। ਪਰ ਨਾਜ਼ੀ ਲੋਕ ਇਹਨਾਂ ਤੋਂ ਸੜਨ ਲਗ ਗਏ ਤੇ ਇਹਨਾਂ ਤੋਂ ਨਫ਼ਰਤ ਕਰਨ ਲਗ ਗਏ ਜਿਹੜੇ ਅੱਜ ਪੜ ਲਿਖ ਕੇ ਸਿਰ ਵਰਤਣ ਦੀਆਂ ਗਲਾਂ ਕਰ ਰਹੇ ਹਨ ਉਹਨਾਂ ਦੇ ਧਿਆਨ ਹਿਤ ਦੱਸ ਦੇਵਾਂ ਕਿ ਉਸ ਟਾਈਮ ਵੀ ਯਹੂਦੀ scientists ਨਾਲ਼ੋਂ ਵਧ intelligent ਕੋਈ ਵੀ community ਦੇ ਸਾਇੰਸਦਾਨ ਨਹੀਂ ਸਨ ਜੇ ਉਹਨਾਂ ਦਾ ਇਹ ਹਸ਼ਰ ਹੋ ਸਕਦਾ ਤਾਂ ਤੁਸੀਂ ਫਿਰ ਆਪਣੇ ਆਪ ਨੂੰ ਕਿਹੜੇ ਬਾਗ ਦੀ ਮੂਲੀ ਸਮਝਦੇ ਹੋ ਨਾਲ਼ੇ ਜ਼ਿਹਨਾਂ ਨੇ ੧੯੮੪ ਵਿਚ ਤੁਹਾਡੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਹੋਵੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਹੋਣ ਤੇ ਫਿਰ ਵੀ ਅੱਜ ਤੁਸੀਂ ਉਹਨਾਂ ਦਾ ਇਤਬਾਰ ਕਰਨ ਲਗ ਗਏ ਤਾਂ ਤੁਹਾਡੇ ਤੋਂ ਵੱਡਾ ਮੂਰਖ ਕੋਈ ਹੋ ਹੀ ਨਹੀਂ ਸਕਦਾ।
ਜੇ ਪੜੇ ਲਿਖਿਆਂ ਦੀ ਗਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ IPS, ਸਿਰਦਾਰ ਕਪੂਰ ਸਿੰਘ IAS, ਸ਼ਬੇਗ ਸਿੰਘ General, ਸੰਦੀਪ ਸਿੰਘ (ਦੀਪ ਸਿਧੂ) Advocate ਤੇ ਹੋਰ ਵੀ ਅਣਗਿਣਤ ਯੋਧੇ ਜ਼ਿਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗ ਪਾਇਆ ਹੁਣ ਇਹਨਾਂ ਨਾਲ਼ੋਂ ਜ਼ਿਆਦਾ ਪੜੇ ਲਿਖੇ ਰਣਜੀਤ ਢਡਰੀਆਂ,ਮਨਪ੍ਰੀਤ ਮੰਨਾਂ, ਸਰਬਜੀਤ ਧੂੰਆਂ ਜਾਂ ਹੋਰ ਵੀ ਕਈ Facebook ਵਿਦਵਾਨ ਤਾਂ ਹੈ ਨਹੀਂ। ਇਹਨਾਂ ਨੂੰ ਤਾਂ ਚੰਗੀ ਤਰਾਂ ਆਪਣੀ ਮਾਤ ਭਾਸ਼ਾ ਵੀ ਨਹੀਂ ਲਿਖਣੀ ਤੇ ਪੜਨੀ ਆਉਂਦੀ ਹੋਣੀ ਤੇ ਗਲਾਂ ਕਰਦੇ ਪੜ ਲਿਖ ਕੇ ਸਿਰ ਵਰਤਣ ਦੀਆਂ।
ਪੜੇ ਲਿਖੇ ਤਾਂ ਫਿਰ ਸਿਰ ਵਰਤ ਹੀ ਰਹੇ ਹਨ ਉਹਨਾਂ ਨਾਲ ਫਿਰ ਕਿਉਂ ਤੁਹਾਡੀ ਸਰਕਾਰ ਧੱਕਾ ਕਰਦੀ ਹੈ। ਜੇ ਲਾਰੇਂਸ ਬਿਸ਼ਨੋਈ ਵਰਗਾ ਜੇਲਾਂ ਵਿੱਚੋਂ Interview ਕਰੇ ਤਾਂ ਉਹ ਇਕ ਭਟਕਿਆ ਦੇਸ਼ ਭਗਤ ਤੇ ਜਿਹੜੇ interview ਲੈ ਰਹੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਤੇ ਉੱਥੇ ਸਿਰ ਵਰਤਣ ਦੀਆਂ ਗਲਾਂ ਕਰਨ ਵਾਲੇਆਂ ਦੀ ਜ਼ੁਬਾਨ ਨੂੰ ਵੀ ਲਕਵਾ ਮਾਰ ਗਿਆ ਜਾਂ ਤੇ ਫਿਰ ਉਹ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਲਾਰੇਂਸ ਵਰਗੇ ਸਿਰ ਬਣੋ ਜ਼ਿਹਨਾਂ ਨੂੰ ਸਰਕਾਰ ਆਪਣੇ ਹਿਸਾਬ ਨਾਲ ਵਰਤ ਸਕੇ।
ਦੂਜੇ ਪਾਸੇ ਸਰਦਾਰ ਮਾਨ ਸਾਹਿਬ democratic ਸਗੋਂ so called Indian democratic ਤਰੀਕੇ ਨਾਲ ਚੁਣ ਕੇ ਸੰਸਦ ਚ ਜਾਣ ਤਾਂ ਉਹਨਾਂ ਨੂੰ ਆਪਣਾ passport ਲੈਣ ਲਈ ਵੀ ਸੰਗਰਸ਼ ਕਰਨਾ ਪੈ ਰਿਹਾ ਹੈ। ਭਾਰਤ ਦੀ ਇਕ ਸਟੇਟ ਤੋਂ ਦੂਜੀ ਵਿਚ ਜਾਣ ਲਈ ਧਰਨੇ ਲਾਉਣੇ ਪੈਂਦੇ ਹਨ।
ਢਡਰੀਆਂ ਵਾਲੇ ਵਰਗਿਆਂ ਕੋਲੋ ਇੰਨਾਂ ਪੜਨਾ ਲਿਖਣਾ ਤੇ ਦੂਰ ਦਸਵੀਂ ਵੀ ਪਾਸ ਨਹੀਂ ਹੋਣੀ ਤੇ ਗਲਾਂ ਪੜਾਈ ਲਿਖਾਈ ਦੀਆਂ ਕਰਨ ਲਗ ਜਾਂਦੇ ਹਨ। ਦਰਅਸਲ ਤਾਂ ਗਲ ਇਹ ਹੈ ਜਿਹੜੇ ਪੜੇ ਲਿਖੇ ਹਨ ਖਾਲਿਸਤਾਨ ਦੀ ਗਲ ਹੀ ਉਹ ਕਰਦੇ ਹਨ ਕਿਉਕਿ ਉਹਨਾਂ ਲੋਕਾਂ ਨੂੰ ਜਦੋਂ ਪੜ ਲਿਖ ਕੇ ਨੋਕਰੀਆਂ ਲਈ ਸੰਗਰਸ਼ ਕਰਨਾ ਪੈਂਦਾਂ ਜਾਂ ਜ਼ਿਹਨਾਂ ਨੂੰ ਨੋਕਰੀ ਮਿਲ ਵੀ ਗਈ ਉਹਨਾਂ ਨਾਲ ਅਫਸਰਸ਼ਾਹੀ ਸਿੱਖ ਹੋਣ ਦੇ ਨਾਤੇ ਬਦਸਲੂਕ ਕਰਦੀ ਹੈ ਜ਼ਿਹਨਾਂ ਦੀ ਅਣਖ ਜਾਗਦੀ ਉਹਨਾਂ ਨੂੰ ਤਰੱਕੀਆਂ ਤੋਂ ਵਾਂਝੇ ਰੱਖਿਆ ਜਾਂਦਾ ਜਾਂ ਬਿਨਾ ਸਹੂਲਤਾਂ ਤੋ dismiss ਕਰਕੇ ਘਰ ਭੇਜ ਦਿੱਤਾ ਜਾਂਦਾ ਜਾਂ ਕੋਈ ਝੂਠੇ ਕੇਸ ਚ ਫਸਾ ਕੇ ਜੇਲ ਭੇਜ ਦਿੱਤਾ ਜਾਂਦਾ ਫਿਰ ਹੀ ਉਹ ਲੋਕ ਨਿਰਣਾ ਕਰਕੇ ਖਾਲਿਸਤਾਨ ਦੇ ਪਕੇ ਹਮਾਇਤੀ ਬਣਦੇ ਹਨ ਜਦੋਂ ਉਹਨਾਂ ਨੂੰ ਆਪਣੇ ਨਾਲ ਤੇ ਕੌਮ ਨਾਲ ਹੋ ਰਹੇ ਧੱਕੇ ਦਾ ਸੰਪੂਰਨ ਅਹਿਸਾਸ ਹੁੰਦਾ ਰਣਜੀਤ ਢਡਰੀਆਂ ਵਾਲੇ ਵਰਗੇ ਅਨਪੜ੍ਹ ਤਾਂ 2 ਰੁਪਏ ਕਿੱਲੋ ਕਣਕ ਤੇਂ 300 unit ਬਿਜਲੀ ਜਿਹੀਆਂ ਮਾਮੂਲੀ ਚੀਜ਼ਾਂ ਚ ਹੀ ਆਪਣੇ ਆਪ ਨੂੰ ਅਜ਼ਾਦ ਸਮਝੀ ਜਾਂਦੇ ਹਨ।
ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਰਹਿੰਦੇ ਲਗਭਗ 70% ਲੋਕ well educated ਹਨ ਤੇ ਸਭ ਤੋਂ ਜ਼ਿਆਦਾ ਖਾਲਿਸਤਾਨ ਦੀ ਗਲ ਵੀ ਉਹੀ ਕਰਦੇ ਹਨ ਇਸ ਕਰਕੇ ਮੈਂ ਤੇ ਇਹੀ ਕਹੂੰਗਾਂ ਕਿ ਜੇ ਤੁਸੀਂ ਖਾਲਿਸਤਾਨ ਦੀ ਸਹਿਮਤੀ ਰੱਖਣ ਵਾਲਿਆਂ ਦੀ ਗਲ ਨਾਲ ਨਹੀਂ ਸਹਿਮਤ ਹੋ ਤਾਂ ਘਟੋ ਘਟ ਇਹਨਾਂ ਦੀ ਗਲ ਸੁਣ ਕੇ ਪੜ ਲਿਖ ਹੀ ਲਵੋ ਫਿਰ ਤੁਸੀਂ ਆਪ ਹੀ ਨਿਰਣਾ ਕਰ ਲੈਣਾ ਕਿ ਖਾਲਿਸਤਾਨ ਦੀ ਮੰਗ ਜਾਇਜ਼ ਹੈ ਜਾਂ ਨਜਾਇਜ।
ਜਿਵੇਂ ਸਾਡੇ ਕਈ ਲੋਕ ਜੋ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿਚ ਰਹਿੰਦੇ ਹਨ। ਕਹਿੰਦੇ ਹਨ ਕਿ ਤੁਸੀਂ ਖਾਲਿਸਤਾਨ ਦੀਆਂ ਗਲਾਂ ਕਰਕੇ ਸਾਡਾ ਜਿਉਂਣਾ ਔਖਾ ਕਰ ਰਹੇ ਹੋ ਉਹਨਾਂ ਦੇ ਧਿਆਨ ਹਿਤ ਦੱਸ ਦੇਵਾਂ ਕਿ ਇਹਨਾਂ ਨੇ ਮੰਨੂੰ ਸਿਮਰਤੀ ਲਾਗੂ ਕਰ ਦਿੱਤੀ ਤੁਸੀਂ ਭਾਵੇਂ ਖਾਲਿਸਤਾਨ ਦੀ ਗਲ ਕਰਿਉ ਜਾਂ ਨਾ ਇਹਨਾਂ ਨੇ ਤੁਹਾਡਾ ਹਾਲ ਵੀ ਉਹੀ ਕਰਨਾ ਜੋ ਹਿਟਲਰ ਨੇ ਯਹੂਦੀਆਂ ਦਾ ਕੀਤਾ ਸੀ। ਹਿਟਲਰ ਨੇ ਤਾਂ Poland ਵਿੱਚੋਂ ਵੀ ਤਕਰੀਬਨ 15 ਕੁ ਲਖ ਦੇ ਕਰੀਬ ਯਹੁਦੀਆਂ ਨੂੰ ਫੜ ਕੇ ਜਰਮਨ ਲਿਆਂਦੇ ਉਹਨਾਂ ਕੋਲੋ ਸਭ ਗੰਦੇ ਕੰਮ ਜਿਵੇਂ toilet ਸਾਫ਼ ਕਰਵਾਉਣੇ ਲਾਸ਼ਾਂ ਦਫ਼ਨਾਉਣੀਆਂ ਗਟਰ ਸਾਫ਼ ਕਰਨੇ ਆਦਿਕ ਕੰਮ ਕਰਵਾਏ ਤੇ ਇਹ ਕੰਮ ਕਰਵਾਉਣ ਵਾਲੇ ਸਾਰੇ ਅਨਪੜ੍ਹ ਤੇ ਨਸ਼ੇੜੀ ਸਨ ਤੇ ਕਰਨ ਵਾਲੇ ਸਾਰੇ ਪੜੇ ਲਿਖੇ ਤੇ ਜੇ ਤੁਸੀਂ ਖਾਲਿਸਤਾਨ ਦੀ ਗਲ ਨਾ ਵੀ ਕਰੋਗੇ ਤਾਂ ਪੜ ਲਿਖ ਕੇ ਜਿਹੜੇ ਮਰਜ਼ੀ ਅਹੁਦੇ ਤੇ ਪਹੁੰਚ ਜਾਵੋ ਜਦੋਂ ਇਹਨਾਂ ਨੇ ਆਪਣਾ ਨਿਸ਼ਾਨਾ ਪੂਰਾ ਕਰ ਲਿਆ ਮੰਨੂੰ ਸਿਮਰਤੀ ਲਾਗੂ ਹੋ ਗਈ ਤਾਂ ਤੁਸੀਂ ਚਾਹੇ ਸਿੱਖ ਧਰਮ ਛੱਡ ਕੇ ਇਹਨਾਂ ਦੇ ਧਰਮ ਵਿਚ ਵੀ ਆ ਗਏ ਤਾਂ ਵੀ ਜਰਮਨਾਂ ਵਾਲੀ ਨੀਤੀ ਕਿ ਜੋ ਖੂਨ ਤੋਂ ਜਰਮਨ ਨਹੀਂ ਉਹੀ ਇਹਨਾਂ ਦੀ ਹੋਣੀ ਜੋ ਖੂਨ ਤੋਂ ਬ੍ਰਾਹਮਣ ਨਹੀਂ ਇਹ ਉਹਨਾਂ ਨੂੰ ਵੀ ਕਦੀਂ accept ਨਹੀਂ ਕਰਨਗੇ ਤੁਹਾਨੂੰ ਫਿਰ ਤੋਂ ਸ਼ੂਦਰ ਤੇ ਵੈਸ਼ ਵਾਲੇ ਦਰਜੇ ਵਿਚ ਹੀ ਰੱਖਣਗੇ। ਜਿਵੇਂ ਇਹਨਾਂ ਨੇ ਅਜ ਤੁਹਾਨੂੰ 2,4 ਵਜ਼ੀਰੀਆਂ ਦਿੱਤੀਆਂ ਹਨ ਉੱਵੇਂ ਉਸ ਵੇਲੇ ਯਹੂਦੀਆਂ ਕੋਲ ਵੀ ਸਨ ਸਗੋਂ ਦੀ ਤਾਂ ਕਈ ਖ਼ਿੱਤਿਆਂ ਵਿਚ ਸਰਕਾਰ ਵੀ ਸੀ ਤਾਂ ਵੀ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਉਹਨਾਂ ਨੇ ਬਹੁਤ ਜਗਾ ਮਦਦ ਮੰਗੀ ਪਰ ਕਿਸੇ ਨੇ ਵੀ ਨਾ ਕੀਤੀ। ਇੱਦਾਂ ਹੀ ਭਾਂਵੇ ਤੁਸੀਂ ਅਜ ਆਪਣੇ ਆਪ ਨੂੰ Ex prime minister ਜਾਂ ਹੋਰ ਵੀ ਕਈ ਉਚੇ ਅਹੁਦਿਆਂ ਤੇ ਵੇਖ ਹੋਈ ਜਾਓ ਪਰ ਜਦੋਂ ਤੁਹਾਡੇ ਤੇ ਭੀੜ ਪਈ ਤਾਂ ਤੁਹਾਡੀ ਵੀ ਕਿਸੇ ਨੇ ਮਦਦ ਨਹੀਂ ਕਰਨੀ।
ਜਿਸ ਤਰਾਂ ਯਹੂਦੀ ਲੋਕਾਂ ਨੂੰ ਖਤਮ ਕਰਨ ਲਈ ਹਿਟਲਰ ਨੂੰ ਖੁਸ਼ ਕਰਨ ਲਈ ਉਸ ਵੇਲੇ ਜਿਹੜੇ ਆਦਮੀ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਸੀ ਉਸ ਦਾ ਨਾਮ ਸੀ ਯੂਸਫ ਮੈਂਗਲੇ (Josef mengele) ਉਸੇ ਤਰਾਂ ਦੀ ਹੀ ਕੁਝ ਵਰਤਾਰਾ ਅਜ ਸ਼ਰਾਬੀ ਭਗਵੰਤ ਮਾਨ ਵੀ ਵਰਤਾ ਰਿਹਾ ਹੈ ਹਿੰਦੂਤਵਾ ਨੂੰ ਖੁਸ਼ ਕਰਨ ਲਈ। ਜਿਵੇਂ ਉਸਨੂੰ ਜਰਮਨ ਲੋਕ (Todes-Engel) ਮਤਲਬ ਮੌਤ ਦਾ ਫਰਿਸ਼ਤਾ ਕਹਿੰਦੇ ਇਸ ਤਰਾਂ ਅਜ ਸ਼ਰਾਬੀ ਮਾਨ ਨੂੰ ਵੀ ਲੋਕ ਬੁੱਚੜ ਕਹਿ ਕੇ ਬੁਲਾਉਂਦੇ ਹਨ।
ਯੂਸਫ਼ ਮੈਂਗਲੇ ਇਕੱਲੇ ਨੇ ਹੀ 15 ਤੋਂ 20 ਲਖ ਲੋਕਾਂ ਨੂੰ ਆਪਣੇ Experiment ਕਰਨ ਲਈ ਮੌਤ ਦੇ ਘਾਟ ਉਤਾਰ ਦਿੱਤਾ ਇਸੇ ਤਰਾਂ ਹੀ ਅਜ ਬੁੱਚੜ ਮਾਨ ਨੇ ਵੀ ਬਿਨਾ ਕਸੂਰੋਂ 400 ਦੇ ਕਰੀਬ ਲੋਕਾਂ ਨੂੰ ਜੇਲਾਂ ਵਿਚ ਡਕ ਚੁਕਾ ਹੈ। ਤੇ ਕਈ ਨੌਜਵਾਨਾਂ ਨੂੰ ਸਰਕਾਰ ਦੇ ਬਣਾਏ ਪੰਜਾਬ ਤੋਂ ਬਾਹਰ ਕੈਪਾਂ ਵਿਚ Experiment ਕਰਨ ਲਈ ਛੱਡ ਦਿੱਤਾ ਹੈ। ਤਾਂ ਜੋ ਆਉਣ ਵਾਲੇ ਸਮੇਂ ਵਿਚ ਜਦੋਂ ਉਹਨਾਂ ਕੈਂਪਾਂ ਨੂੰ ਖੁੱਲ ਕੇ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਉੱਥੋਂ ਦੀਆਂ ਕਮੀਆਂ ਵਿਚ ਸੁਧਾਰ ਕਰ ਲਿਆ ਜਾਵੇ।
ਭਗਵੰਤ ਮਾਨ ਇਕ ਕੋਰਾ ਰਾਜਨੀਤਿਕ ਹੋ ਕੇ ਗੁਜ਼ਰੇਗਾ ਤੇ ਆਪਣੀ ਕੁਰਸੀ ਲਈ ਇਹਨੂੰ ਜਿੰਨੇ ਵੀ ਲੋਕਾਂ ਦੀ ਬਲੀ ਦੇਣੀ ਪਈ ਇਹ ਦੇਣ ਤੋਂ ਸੰਕੋਚ ਨਹੀਂ ਕਰੇਗਾ। ਵੀਰ ਦੀਪ ਸਿਧੂ ਪਹਿਲਾਂ ਹੀ ਸਰਦਾਰ ਮਾਨ ਸਾਬ ਦੀ election campaign ਵਿਚ ਕਹਿ ਚੁਕਾ ਸੀ ਕਿ ਭਗਵੰਤ ਮਾਨ ਬੇਅੰਤੇ ਬੁੱਚੜ ਨਾਲ਼ੋਂ ਵੀ ਵੱਡਾ ਬੁੱਚੜ ਬਣ ਕੇ ਪੇਸ਼ ਹੋਵੇਗਾ। ਯੂਸਫ਼ ਮੈਂਗਲੇ ਨੇ ਤਾਂ ਕੁਝ ਕੁ ਲੋਕਾਂ ਤੇ ਹੀ Experiment ਕੀਤਾ ਸੀ ਜਿਵੇਂ ਉਸ ਨੇ ਕੈਂਪਾਂ ਵਿਚ ਜਾ ਕੇ ਲੋਕਾਂ ਤੇ ਆਪਣੀ ਡਾਕਟਰੀ ਅਜਮਾਈ ਜਿਵੇਂ ਉਹ ਗਰਭਵਤੀ ਔਰਤਾਂ ਵਿਚ ਬਿਮਾਰੀ ਦਾ ਟੀਕਾ ਲੱਗਾ ਕੇ ਚੈੱਕ ਕਰਦਾ ਸੀ ਕਿ ਬਚੇ ਉੱਪਰ ਕੀ ਅਸਰ ਪੈਂਦਾਂ ਹੈ ਕਈ ਵਾਰ ਔਰਤ ਨੂੰ ਮਾਰ ਕੇ ਪੈਦਾ ਹੋਣ ਵਾਲੇ ਸ਼ਿਸ਼ੂ ਦੀ ਕਿਰਿਆ ਚੈੱਕ ਕਰਦਾ ਸੀ। ਇਸੇ ਤਰਾਂ ਹੀ ਅਜ ਸ਼ਰਾਬੀ ਮਾਨ ਭਾਵੇਂ ਲੋਕਾਂ ਤੇ ਸਿੱਧੇ Experiment ਨਹੀਂ ਕਰਦਾ ਪਰ ਇਹਨੇ ਹਿੰਦੂਤਵ ਨੂੰ ਖੁਸ਼ ਕਰਨ ਲਈ ਜਿਹੜਾ experiment ਪੰਜਾਬ ਦੇ ਲੋਕਾਂ ਨਾਲ ਕੀਤਾ ਉਸਦੀ ਮਿਸਾਲ ਪੂਰੀ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਦੀ ਇਸਨੇ Operation ਅੰਮ੍ਰਿਤਪਾਲ ਸਿੰਘ ਦੇ ਨਾਮ ਕਈ ਦਿਨ ਪੰਜਾਬ ਦੇ 3 ਕਰੋੜ ਘਰਾਂ ਵਿਚ ਨਜ਼ਰਬੰਦ ਕਰਕੇ internet ਬੰਦ ਕਰਕੇ paramilitary forces ਲਾ ਕੇ ਪੂਰੇ ਪੰਜਾਬ ਨੂੰ ਇਕ ਜੇਲ ਵਿਚ ਤਬਦੀਲ ਕਰ ਦਿੱਤਾ ਸੀ। ਨਿਰਪੱਖ ਪੱਤਰਕਾਰਾਂ ਦੇ ਘਰਾਂ ਦੇ ਅੰਦਰ ਪੁਲਿਸ ਛਾਉਣੀਆਂ ਬਣਵਾ ਦਿੱਤੀਆਂ ਜਿਵੇਂ ਇਹਨਾਂ ਜੰਮੂ ਕਸ਼ਮੀਰ ਵਿਚ ਕੀਤਾ ਸੀ ਕੁਝ ਉਸ ਤੋਂ ਵੀ ਵਧਕੇ ਖ਼ਤਰਨਾਕ ਮਾਹੌਲ ਪੰਜਾਬ ਵਿਚ ਬਣਾਇਆ ਗਿਆ। ਇਹ ਭਾਰਤ ਵਿਚ ਦੂਸਰੀ ਵਾਰੀ ਹੋ ਗਿਆ ਹੁਣ ਅੱਗੇ ਤੋਂ ਇਹਨਾਂ ਦੇ ਮਨਸੂਬੇ ਹੋਰ ਬੁਲੰਦ ਹੋ ਗਏ। ਜਿਸਨੂੰ ਪੂਰਾ ਕਰਨ ਵਿਚ ਬੁਚੜ ਮਾਨ ਦਾ ਸਭ ਤੋਂ ਵਧ ਸਹਿਯੋਗ ਰਿਹਾ।
ਹਿੰਦੂਤਵ ਨੂੰ ਪਤਾ ਸੀ ਕਿ ਪੰਜਾਬ ਨੂੰ ਦਬਣਾ ਇੰਨਾਂ ਸੌਖਾ ਨਹੀਂ। ਪਹਿਲਾਂ ਇਹਨਾਂ ਨੇ ਪੰਜਾਬ ਨੂੰ ਜੇਲ ਚ ਤਬਦੀਲ ਕੀਤਾ ਫਿਰ ਹੁਣ artificial rain ਕਰਵਾ ਕੇ ਉਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਲਾ ਫ਼ਾਰਮੂਲਾ ਵੀ ਵਰਤ ਕੇ ਦੁਬਾਰਾ ਸਾਬਿਤ ਕਰ ਦਿੱਤਾ ਕੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ।
ਜਿਸ ਤਰਾ ਯਹੂਦੀ ਪੂਰੀ ਦੁਨੀਆਂ ਵਿਚ ਉੱਚੇ ਅਹੁਦਿਆਂ ਤੇ ਹੁੰਦੇ ਹੋਏ ਵੀ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਤੇ ਇਨੇ ਜ਼ੁਲਮ ਹੋਏ ਤੇ ਅਖੀਰ ਉਹਨਾਂ ਨੂੰ ਫੈਸਲਾ ਕਰਨਾ ਪਿਆ ਤੇ ਆਪਣਾ ਵਖਰਾ ਦੇਸ਼ ਬਣਾਇਆ ਜਿਸਦਾ ਨਾਮ ਇਜ਼ਰਾਈਲ ਹੈ ਤੇ ਇਹ ਸਾਰਿਆਂ ਨੂੰ ਪਤਾ ਹੈ ਕਿ ਅਜ ਇਜ਼ਰਾਈਲ ਦਾ ਦੁਨੀਆਂ ਵਿਚ ਕਿੰਨਾ ਮਾਣ ਸਤਕਾਰ ਹੈ ਤੇ ਇਕ ਛੋਟੇ ਜਿਹੇ ਖੇਤਰਫਲ ਵਾਲਾ ਦੇਸ਼ ਅਜ ਦੁਨੀਆ ਦੀ ਸੁਪਰਪਾਵਰ ਹੈ।
ਜਿਵੇਂ ਸਮੇਂ Albert Einstein ਬਚ ਗਿਆ ਹਿਟਲਰ ਕੋਲ਼ੋਂ ਕਿਉਂਕਿ ਉਹ America ਵਿਚ ਰਹਿੰਦਾ ਸੀ। ਇਸੇ ਤਰਾਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਕੋਲੋ ਆਸ ਹੈ ਆਪਣੀਆਂ ਪੀੜੀਆਂ ਬਚਾਉਣ ਦੀ ਪਰ ਫਿਰ ਸਿਰਫ਼ ਪੀੜੀਆਂ ਹੀ ਬਚਣਗੀਆਂ ਨਾ ਪੰਜਾਬੀ ਬਚਣੀ ਨਾ ਪੰਜਾਬੀਅਤ।
ਖ਼ਾਲਸੇ ਦਾ ਰਾਜ ਤਾਂ ਇਕ ਦਿਨ ਆਉਣਾ ਹੀ ਹੈ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ਦੇ ਫ਼ਲਸਫ਼ੇ ਅਨੁਸਾਰ ਖ਼ਾਲਸਾ ਤਾਂ ਅੱਕ ਵਿੱਚੋਂ ਵੀ ਪੈਦਾ ਹੋ ਜਾਣਾ ਤੇ ਲੋੜ ਪੈਣ ਤੇ ਖਾਲਿਸਤਾਨ ਵੀ ਬਣਾ ਲੈਣਾ ਪਰ ਜਿਹੜੇ ਸਿਰਫ਼ ਪੰਜਾਬੀ ਨੇ ਉਹਨਾਂ ਦੀ ਹੋਂਦ ਖਤਮ ਹੋ ਜਾਣੀ ਤੇ ਉਹਨਾਂ ਹਿੰਦੂਤਵ ਨੇ ਆਪਣਾ ਗੁਲਾਮ ਬਣਾ ਕਿ ਫਿਰ ਤੋਂ ਇਹਨਾਂ ਦੀ ਦੁਰਦਸ਼ਾ ਜਿਵੇਂ ਪੁਰਾਤਨ ਸਮੇਂ ਵਿਚ ਸ਼ੂਦਰ ਤੇ ਵੈਸ਼ਾਂ ਦੀ ਸੀ ਉਹੀ ਹੋਣੀ ਹੈ।

Leave a Reply

Your email address will not be published. Required fields are marked *