ਤਰੱਕੀ | tarakki

ਕ੍ਰਿਕਟਰ ਸਰਫਰਾਜ਼ ਖ਼ਾਨ..ਕਮਾਲ ਦਾ ਬੱਲੇਬਾਜ..ਰਣਜੀ ਟ੍ਰਾਫ਼ੀ ਦੌਰਾਨ ਝੱਟ ਹੀ ਨੌ ਸੋਂ ਰੰਨ ਬਣਾ ਧਰੇ..ਇਕ ਮੈਚ ਜਿੱਤਣ ਮਗਰੋਂ ਜਦੋਂ ਸੱਜੇ ਪੱਟ ਤੇ ਥਾਪੀ ਮਾਰ ਸੱਜੀ ਬਾਂਹ ਉਤਾਂਹ ਵੱਲ ਨੂੰ ਚੱਕ ਦਿੱਤੀ ਤਾਂ ਮੈਚ ਵੇਖ ਰਹੇ ਚੀਫ-ਸਿਲੇਕ੍ਟਰ ਨੂੰ ਗੁੱਸਾ ਆ ਗਿਆ..ਫੇਰ ਵੇਸ੍ਟ ਇੰਡੀਜ਼ ਦੇ ਦੌਰੇ ਲਈ ਪੱਕੀ ਨਾਂਹ ਕਰ ਦਿੱਤੀ..ਅਖ਼ੇ ਇੱਕ ਸਰੀਰ ਭਾਰਾ ਤੇ ਦੂਜਾ ਖੇਡ ਤੋਂ ਇਲਾਵਾ ਵੀ ਕੁਝ ਜਾਬਤੇ ਹੁੰਦੇ..ਇਹ ਪਲੇਅਰ ਆਹ ਹਰਕਤ ਅੱਗੇ ਵੀ ਕਈ ਵੇਰ ਕਰ ਚੁੱਕਾ!
ਮੁੱਕਦੀ ਗੱਲ..ਮੌਜੂਦਾ ਨਿਜ਼ਾਮ ਜਦੋਂ ਕਿਸੇ ਖਿਲਾਫ ਨਫਰਤ ਪਾਲਦਾ ਤਾਂ ਫੇਰ ਪਕੇ ਪੈਰੀਂ ਹੀ ਪਾਲਦਾ..ਇੱਕ ਘੱਟ ਗਿਣਤੀ ਤੇ ਦੂਜਾ ਮੂਸੇ ਵਾਲੇ ਵਾਲਾ ਸਿੰਬਲ..ਭਲਾ ਕਿੱਦਾਂ ਮਨਜੂਰ ਹੋ ਸਕਦਾ..!
ਹਾਲਾਂਕਿ ਸੁਨੀਲ ਗਾਵਸਕਰ ਵਰਗੀਆਂ ਕੁਝ ਜਾਗਦੀਆਂ ਜਮੀਰਾਂ ਨੇ ਇਸ ਫੈਸਲੇ ਤੇ ਕੁਝ ਸਵਾਲ ਜਰੂਰ ਉਠਾਏ..ਪਰ ਕੌਣ ਸਮਝਾਏ ਕੇ ਮੌਜੂਦਾ ਦੌਰ ਵਿਚ ਤਰੱਕੀ ਲਈ ਆਪੇ ਮਿਥੇ ਅਖੌਤੀ ਰਾਸ਼ਟਰਵਾਦ ਦੇ ਕਾਇਦੇ ਕਾਨੂੰਨਾਂ ਵਾਲਾ ਭਾਰਾ ਜੂਲਾ ਹਰੇਕ ਨੂੰ ਗੱਲ ਵਿਚ ਪਾਉਣਾ ਹੀ ਪੈਣਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *