ਮੈਂ ਅਤੇ ਸ਼ਿੰਦਰ ਦੋਹੇ ਸਹੇਲੀਆ ਸੀ। ਇਕ ਕਲਾਸ ਵਿਚ ਪੜਦੀਆਂ ਸਨ। ਸਾਡਾ ਸਕੂਲ ਵੀ ਇਕੋ ਹੀ। ਦਸਵੀਂ ਪਾਸ ਕਰਕੇ ਪਿੰਡ ਦੇ ਕਾਲਜ ਵਿਚ ਦਾਖਲਾ ਲੈਣ ਲਿਆ। ਦੋਹਾਂ ਨੇ ਬੀ ਏ ਕਰਨ ਉਪਰੰਤ ਬੀ ਐਡ ਵੀ ਪਾਸ ਕਰ ਲਈ। ਮੇਰੇ ਘਰਦੇ ਮੇਰਾ ਵਿਆਹ ਕਰਨ ਲਈ ਕਾਹਲੇ ਸਨ। ਮੇਰਾ ਵਿਆਹ ਰਜੇ
ਪੁਜੇ ਘਰ ਕਰ ਦਿੱਤਾ। ਮੇਰਾ ਪਤੀ ਘਰ ਦਾ ਇਕਲੌਤਾ ਵਿਗੜਿਆ ਹੋਇਆ ਵਾਰਸ ਸੀ। ਮੇਰੀ ਸਹੇਲੀ ਸਿੰਦਰ ਨੂੰ ਸਰਕਾਰੀ ਨੌਕਰੀ ਮਿਲ ਗਈ। ਉਸ ਦਾ ਵਿਆਹ ਮੈਂ ਆਪਣੇ ਸੋਹਰੇ ਪਿੰਡ ਕਰਵਾ ਦਿਤਾ। ਉਸ ਦਾ ਪਤੀ ਵੀ ਨੌਕਰੀ ਕਰਦਾ ਸੀ। ਉਨ੍ਹਾਂ ਦੀ ਜ਼ਮੀਨ ਜ਼ਿਆਦਾ ਨਹੀਂ ਸੀ। ਦੋਹਾਂ ਦੀ ਨੌਕਰੀ ਕਾਰਣ ਘਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਚਲਦਾ। ਸਮਾਂ ਬੀਤਦਾ ਗਿਆ। ਮੇਰੇ ਦੋ ਬੱਚੇ ਹੋ ਗਏ। ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲੱਗ ਗਈ। ਸਾਡਾ ਖੇਤੀ ਦਾ ਕੰਮ ਘੱਟਦਾ ਗਿਆ। ਬੱਚਿਆਂ ਦਾ ਖਰਚਾ ਵੱਧਣ ਲੱਗਾ। ਘਰ ਵਿਚ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਮੇਰੀ ਸੱਸ ਮੈਨੂੰ ਨਹੋਰੇ ਮਾਰਦੀ। ਮੇਰਾ ਪਤੀ ਕੋਈ ਕੰਮ ਨਹੀਂ ਕਰਦਾ ਸੀ ਸਗੋਂ ਜ਼ਮੀਨ ਵੇਚਣੀ ਸ਼ੁਰੂ ਕਰ ਦਿਤੀ। ਆਖਰ ਸਾਰੀ ਜ਼ਮੀਨ ਨਸ਼ੇ ਦੀ ਭੇਟ ਚੜ੍ਹ ਗਈ। ਇਕ ਦਿਨ ਨਸ਼ੇ ਕਾਰਣ ਮੇਰਾ ਪਤੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਕ ਰੱਜਦਾ ਪੁਜਦਾ ਘਰ ਨਸ਼ੇ ਨੇ ਖਾ ਲਿਆ। ਸਿੰਦਰ ਦੇ ਸੋਹਰੇ ਘਰ ਵਾਲੇ ਮੇਰੀ ਹਰ ਤਰ੍ਹਾਂ ਸਹਾਇਤਾ ਕਰਦੇ ਸਨ। ਮੈਂ ਸੋਚਦੀ ਕੇ ਕਾਸ਼ ਮੈਂ ਵੀ ਕੋਈ ਨੌਕਰੀ ਕੀਤੀ ਹੁੰਦੇ। ਮੇਰਾ ਵੀ ਵਿਆਹ ਆਮ ਘਰ ਵਿੱਚ ਕੀਤਾ ਹੁੰਦਾ। ਮੈਂ ਬੱਚਿਆਂ ਦਾ ਧਿਆਨ ਰੱਖਦੀ ਕਿ ਉਹ ਵੀ ਗ਼ਲਤ ਰਸਤੇ ਨਾ ਪੈ ਜਾਣ। ਮੈਂ ਤਾਂ ਇਹੀ ਕਹਿਣਾ ਚਾਹਵਾਂਗੀ ਕਿ ਆਪਣੀਆਂ ਧੀਆਂ ਦਾ ਵਿਆਹ ਕਰਨ ਹਜ਼ਾਰ ਵਾਰ ਸੋਚੋ।
ਹਰਮੇਲ ਸਿੰਘ ਗਿੱਲ।