ਆਪਣਿਆਂ ਨਾਲ ਗੱਲ ਨਾ ਕਰਨ ਦਾ ਝੋਰਾ | aapneya naal gall

“ਪਤਾ ਨਹੀਂ ਕਦੋਂ ਚਲਣਾ ਨੈੱਟ ਤੇ ਆਪਣੇ ਘਰਦਿਆਂ ਨਾਲ ਗੱਲ ਹੋਣੀ।ਮੇਰਾ ਤਾਂ ਰੋਟੀ ਖਾਣ ਨੂੰ ਵੀ ਜੀਅ ਨਹੀਂ ਕਰਦਾ ਪਿਆ।ਪਤਾ ਨਹੀਂ ਹੋਰ ਹੀ ਤਰਾਂ ਦੇ ਖਿਆਲ ਮਨ ਨੂੰ ਪ੍ਰੇਸ਼ਾਨ ਕਰ ਰਹੇ ਹਨ।ਬਸ ਇਕ ਵਾਰ ਘਰ ਗੱਲ ਹੋ ਜਾਂਦੀ ਤਾਂ ਚੈਨ ਨਾਲ ਸੋ ਪਾਉਂਦਾ ਮੈ।”ਬਹੁਤ ਹੀ ਰੁਆਂਸੇ ਜਿਹੇ ਬੋਲ ਜਾਗਰ ਦੇ ਮੂੰਹੋਂ ਨਿਕਲੇ।”ਤੇਰਾ ਕੀ ਸਾਹ ਰੁਕਿਆ ਪਿਆ ?ਚਲ ਆਰਾਮ ਨਾਲ ਸੋ ਜਾ ਤੇ ਮੈਨੂੰ ਵੀ ਘੜੀ ਆਰਾਮ ਕਰਨ ਦੇ। ਐਵੇਂ ਰੌਲਾ ਪਾਇਆ ਨੈੱਟ ਨਹੀਂ ਚਲਦਾ , ਨੈੱਟ ਨਹੀਂ ਚਲਦਾ।ਹੁਣ ਬਹੁਤ ਫ਼ਿਕਰ ਹੋਇਆ ਘਰਵਾਲਿਆਂ ਦਾ। ਓਦਾਂ ਤਾਂ ਉਹਨਾਂ ਨੂੰ ਖਾਣ ਨੂੰ ਪੈਂਦਾ ਹੁੰਦਾ।”ਜੀਤ ਉਪਰੋ ਉਪਰੋਂ ਗੁੱਸੇ ਹੁੰਦਾ ਬੋਲਿਆ। ਜੀਤ ਨੇ ਜਾਗਰ ਨੂੰ ਤਾਂ ਸਮਝਾ ਦਿੱਤਾ ਪਰ ਉਹਨੂੰ ਕੋਣ ਦਿਲਾਸਾ ਦਿੰਦਾ? ਓਹ ਵੀ ਚਾਦਰ ਚ ਮੂੰਹ ਪਾ ਕੇ ਵਾਰ ਵਾਰ ਫੋਨ ਦਾ ਨੈੱਟ ਚਲਾ ਚਲਾ ਕੇ ਦੇਖ ਰਿਹਾ ਸੀ। ਉਹ ਆਪ ਘਰ ਗੱਲ ਕਰਨ ਲਈ ਤਰਲੇ ਲੇ ਰਿਹਾ ਸੀ।ਦੂਸਰੇ ਪਾਸੇ ਪਿੰਡ ਵਿੱਚ ਬੁੱਢੇ ਮਾਂ ਬਾਪ ਆਪਣੇ ਪੁੱਤਾਂ ਦੇ ਫੋਨ ਦੀ ਉਡੀਕ ਵਿਚ ਬੈਠੇ ਸਨ।ਜਦ ਦੋ ਦਿਨ ਫੋਨ ਨਾ ਆਇਆ ਤਾਂ ਮਾਂ ਬੋਲੀ” ਜੀਤ ਤੇ ਜਾਗਰ ਦੇ ਬਾਪੂ ਪਤਾ ਨਹੀਂ ਫੋਨ ਕਿਉੰ ਨਹੀਂ ਕੀਤਾ ਮੇਰੇ ਪੁੱਤਾਂ ਨੇ? ਕਿਤੇ ਫੋਨ ਤਾਂ ਨਹੀਂ ਖਰਾਬ ਹੋ ਗਿਆ।ਦੁਕਾਨ ਵਾਲੇ ਨੂੰ ਦਿਖਾ ਕੇ ਆ ਜਰਾ। “ਠੀਕ ਹੈ।ਮੈਨੂੰ ਤਾਂ ਆਪ ਚਿੱਤ ਜਿਹਾ ਠੀਕ ਨਹੀਂ ਲਗਦਾ। ਸੁੱਖ ਹੋਵੇ।ਲਿਆ ਫ਼ੜਾ ਫੋਨ।”ਦੁਕਾਨ ਤੇ ਚਲਾ ਜਾਂਦਾ।”ਪੁੱਤ ਫੋਨ ਚ ਪੈਸੇ ਤਾਂ ਨਹੀਂ ਮੁਕ ਗਏ । ਜੈ ਖਾਣਾ ਚਲਦਾ ਨਹੀਂ ਪਿਆ।ਖਰਾਬ ਤਾਂ ਨਹੀਂ ਹੋ ਗਿਆ ।ਮੇਰੇ ਪੁੱਤਾਂ ਦਾ ਫੋਨ ਨਹੀਂ ਆ ਰਿਹਾ 2 ਦਿਨ ਹੋ ਗਏ।””ਬਾਪੂ ਜੀ ਫੋਨ ਵੀ ਠੀਕ ਹੈ ਤੇ ਪੈਸੇ ਵੀ ਹਨ ।ਸਰਕਾਰ ਨੇ ਨੈੱਟ ਬੰਦ ਕੀਤਾ ਹੋਇਆ।””ਕਿਉਂ ? ਕੀ ਹੋ ਗਿਆ? ਕਦੋ ਚੱਲਾਓ?”ਪਤਾ ਨਹੀਂ ਬਾਪੂ। ਤੂੰ ਬੇਬੇ ਨੂੰ ਵੀ ਲੇ ਆਈ ਤੇਰੀ ਮੈਂ ਵਾਈ ਫਾਈ ਤੇ ਗੱਲ ਕਰਵਾ ਦਵਾਂਗਾ।”ਦੁਕਾਨ ਵਾਲਾ ਰਾਜੂ ਬੋਲਿਆ”ਸ਼ਾਮ ਨੂੰ ਬੇਬੇ ਬਾਪੂ ਨੂੰ ਰਾਜੂ ਨੇ ਵਾਈ ਫ਼ਾਈ ਤੇ ਉਹਨਾਂ ਦੇ ਪੁੱਤਾਂ ਨਾਲ ਗੱਲ ਕਾਰਵਾਈ । ਆਪਣੇ ਪੁੱਤ ਦੀ ਆਵਾਜ਼ ਸੁਣ ਕੇ ਦੋਨੋਂ ਰੋਣ ਲੱਗ ਪਏ ਤੇ ਪੁੱਤ ਵੀ  ਇਨੇ ਦਿਨਾਂ ਦੇ ਉਦਰੇ ਹੋਏ ਹਨ ਕਰਕੇ ਰੋਣ ਲੱਗ ਗਏ ।ਰਾਜੂ ਘਬਰਾ ਗਿਆ “ਕੀ ਹੋਇਆ ਬੇਬੇ ਬਾਪੂ ।ਸਭ ਠੀਕ ਹੈ?””ਹਾਂ ਪੁੱਤ ਸਭ ਠੀਕ ਹੈ।ਇਹ ਤਾਂ ਖੁਸ਼ੀ ਦੇ ਅੱਥਰੂ ਹਨ।ਪੁੱਤ ਤੇਰਾ ਧਨਵਾਦ ਜੋ ਤੂੰ ਸਾਡੇ ਪੁੱਤਾਂ ਨਾਲ ਗੱਲ ਕਰਵਾ ਦਿੱਤੀ। ਸਰਕਾਰ ਨੇ ਤਾਂ ਸਾਡਾ ਗਰੀਬਾਂ ਦਾ ਸਾਥ ਤਾਂ ਕੀ ਦੇਣਾ ? ਜੇ ਆਪਣੇ ਬੇਗਾਨੇ ਮੁਲਕ ਮਜਬੂਰੀ ਵਿਚ ਭੇਜੇ ਪੁੱਤਾਂ ਨਾਲ ਗੱਲ ਕਰ ਕੇ ਜੋ ਸਕੂਨ ਮਿਲਦਾ ਸੀ ਉਹ ਵੀ ਖੋਹ ਹੀ ਲਿਆ ਸੀ ਇਹ 2 ਦਿਨ ਤਾਂ 200 ਸਾਲ ਦੇ ਬਰਾਬਰ ਲੰਘ ਰਹੇ ਸਨ।” ਬਾਪੂ ਬੋਲਿਆ ।

Leave a Reply

Your email address will not be published. Required fields are marked *