ਛੋਟੀ ਜੀ ਬੱਚਤ | choti jehi bachat

ਮੈਂ ਜਦੋਂ ਵੀ ਕੰਮ ਕਰਦਾ ਮੇਰੇ ਅੰਦਰ ਹਰ ਵੇਲੇ ਬੱਚਤ ਦੀ ਤਾਂਗ ਲਗੀ ਰਹਿੰਦੀ ਕਿ ਕੋਈ ਵੀ ਚੀਜ਼ ਫਾਲਤੂ ਨਾਂ ਚਲੀ ਜਾਵੇ । ਹਰ ਵਿਚੋਂ ਮੁਨਾਫਾ ਮਿਲੇ ਤੇ ਕੂੜਾ ਨਾਂ ਬਣੇ ।
ਕੁਝ ਚਿਰ ਬਾਆਦ ਮੈਂਨੂੰ ਕੰਪਨੀ ਵਿੱਚ ਨੋਕਰੀ ਮਿਲ ਗਈ । ਮੈਂ ਕੰਪਨੀ ਵਿੱਚ ਵੀ ਉਹੀ ਬੱਚਤ ਦਾ ਕੰਮ ,ਹਰ ਇੱਕ ਚੀਜ਼ ਦੀ ਸੰਭਾਲ ਕਰਨੀ , ਫਿਰ ਮੈਂ ਰੋਜ਼ ਸਵੇਰੇ ਸਾਮ ਗੁਰਬਾਣੀ ਦਾ ਪਾਠ ਕਰਕੇ ਕੰਮ ਤੇ ਜਾਣ ਲੱਗ ਗਿਆ । ਹੋਲੀ ਹੋਲੀ ਕੰਪਨੀ ਦਾ ਕੰਮ ਬਹੁਤ ਵਧ ਗਿਆ । ਹੁਣ ਮੈਂ ਹੋਰ ਕਾਮਿਆ ਨੂੰ ਵੀ ਦਸਦਾ ਕਿ ਹਰ ਇਕ ਵਸਤੂ ਦੀ ਸੰਭਾਲ ਕਰਿਆ ਕਰੋ ਜੋ ਕਿ ਪਰਮਾਤਮਾ ਨਾਲ ਜੁੜੀ ਹੋਈ ਏ ਜੇ ਤੁਸੀ ਸੰਭਾਲ ਕਰੋਗੇ ਤਾਂ ਇਸ ਸੰਭਾਲ ਜਾਂ ਬੱਚਤ ਨਾਲ ਇਕ ਹੋਰ ਬੰਦੇ ਨੂੰ ਰੁਜਗਾਰ ਮਿਲ ਸਕਦਾ ਕਿਉਕਿ ਤੁਹਾਡੀ ਬੱਚਤ ਨਾਲ ਹੀ ਕੰਪਨੀ ਅੱਗੇ ਵੱਧ ਰਹੀ ਆ ਤੇ ਹੋਰ ਕਿੰਨੇ ਲੋਕਾਂ ਨੂੰ ਕੰਮ ਮਿਲ ਰਿਹਾ ਏ । ਮੈਂ ਵੀ ਕਾਗਜਾਂ ਦੇ ਦੋਵੇ ਪਾਸੇ ਵਰਤੋਂ ਕਰਕੇ ਪਿੰਟ ਕਰਦਾਂ ਹਾਂ ਇਸ ਛੋਟੀ ਜੀ ਬੱਚਤ ਨਾਲ ਹੀ ਕਿਸੇ ਦੀ ਰੋਜੀ ਰੋਟੀ ਪੈਦਾ ਹੋਵੇਗੀ । ਇਹ ਕਹਿ ਮੈਂ ਦਫਤਰ ਚੋ ਬਾਹਰ ਚਲਾ ਗਿਆ ।

Leave a Reply

Your email address will not be published. Required fields are marked *