ਪਖਾ | pakha

ਮੇਰਾ ਗਵਾਂਢੀ ਜੂਸ ਵਾਲਾ ਦੁਕਾਨਦਾਰ ਮਖੀਆ ਤੋਂ ਪ੍ਰੇਸ਼ਾਨ ਸੀ । ਇਸ ਲਈ ਉਸਨੇ ਆਪਣੇ ਮੁਲਾਜਮ ਨੂੰ ਉੱਚੀ ਆਵਾਜ਼ ਵਿਚ ਹੁਕਮ ਕੀਤਾ ਕਿ ਪਖਾ ਚਲਾ ਦੇ।‌ਦੋ ਕੁ ਮਿੰਟ ਬਾਅਦ ਫਿਰ ਮੁਲਾਜਮ ਨੂੰ ਗੁੱਸੇ ਨਾਲ ਕਹਿਣ ਲੱਗਿਆ ਕਿ ਪਖਾ ਕਿਉਂ ਨਹੀਂ ਚਲਾਇਆ। ਅਗੋਂ ਮੁਲਾਜਮ ਕਹਿੰਦਾਂ ਬਾਈ ਮੈਂ ਤਾਂ ਉਦੋਂ ਹੀ ਪਖੇ ਦਾ ਬਟਨ ਆਨ ਕਰ ਦਿੱਤਾ ਸੀ। ਇਨ੍ਹਾਂ ਕਹਿੰਦਿਆਂ ਦੋਂਨੋਂ ਦੁਕਾਨ ਦੇ ਬਾਹਰ ਪਾਏ ਆਰਜ਼ੀ ਸੈਡ ਉਤੇ ਦੇਖਣ ਲੱਗ ਪਏ ਪਰ ਆਹ ਕੀ ਉਥੌ ਤਾਂ ਪਖਾ ਹੀ ਗਾਇਬ ਸੀ । ਮਤਲਬ ਰਾਤ ਨੂੰ ਪਖਾ ਚੋਰੀ ਹੋ ਚੁਕਿਆ ਸੀ। ਉਹਨਾਂ ਦੇ ਇਸ ਅੰਦਾਜ਼ ਤੇ ਮੇਰਾ ਹਾਸਾ ਨਿਕਲ ਗਿਆ ਚੋਰੀ ਤੋਂ ਹਤਾਸ਼ ਹੋੲੇ ਦੁਕਾਨਦਾਰ ਨੇ ਮੈਨੂੰ ਆਵਾਜ਼ ਮਾਰੀ ਕਿ ਅਮਰ ਤੇਰੇ ਕੈਮਰੇ ਚੋ ਦੇਖੀਂ ਸ਼ਾਇਦ ਚੋਰਾ ਦਾ ਕੁਝ ਪਤਾ ਲੱਗ ਜਾਵੇ। ਮੈਂ ਦੁਕਾਨ ਦੇ ਬਾਹਰ ਲੱਗੇ ਕੈਮਰੇ ਵਲ ਦੇਖਿਆ ਤਾਂ ਮੇਰਾ ਕੈਮਰਾ ਵੀ ਗਾਇਬ ਸੀ। ਹੁਣ ਹੱਸਣ ਦੀ ਵਾਰੀ ਉਸਦੀ ਸੀ । ਹਸਦੇ ਹੋਏ ਕਹਿਂਦਾ ਹੁਣ ਕੀ ਕਰੀਏ? ਮੈਂ ਕੀ ਕਹਿੰਦਾ , ਮੈਂ ਅਗੋਂ ਕਿਹਾ ਕਿ ਕਰਨਾ ਕੀ ਐ ਬਸ ਤੂੰ ਪਖਾ ਨਵਾਂ ਲਵਾ ਲੈ ਵੈਲਡ ਕਰਵਾ ਲੈ ਤੇ ਮੈਂ ਕੈਮਰਾ ਗੁਪਤ ਜਿਹਾ ਕਰ ਕੇ ਲਵਾ ਲੈਂਦਾ ਹਾਂ।
ਅਮਰਜੀਤ ਸਿੰਘ ਭਗਤਾ ਭਾਈ ਕਾ

Leave a Reply

Your email address will not be published. Required fields are marked *