ਜਰੂਰ ਪੜ੍ਹੋ

ਸਤਿ ਸ਼੍ਰੀ ਅਕਾਲ ਜੀ ਸਾਰੇ ਕਲਮ ਐਪ ਦੇ ਯੂਜ਼ਰਸ ਨੂੰ , ਅਸੀਂ ਅਸਥਾਈ ਤੌਰ ਤੇ ਕੁਝ ਪੋਸਟਾਂ ਐਪ ਵਿਚੋਂ ਹਟਾਈਆਂ ਹਨ ਅਤੇ ਉਹਨਾਂ ਦੇ ਲੇਖਕ ਨੂੰ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਪੋਸਟਾਂ ਨੂੰ ਫਿਰ ਤੋਂ ਐਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ , ਜੇਕਰ ਕੋਈ ਲੇਖਕ ਵੈਰੀਫਾਈ ਕਰਨ ਵਿੱਚ ਅਸਫਲ ਰਿਹਾ ਤਾਂ ਉਸਦੀਆਂ ਪੋਸਟਾਂ ਇਸ ਐਪ ਵਿਚੋਂ ਸਥਾਈ ਰੂਪ ਚ ਹਟਾ ਲਈਆਂ ਜਾਣਗੀਆਂ , ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪੋਸਟ ਕਿਸੇ ਗਲਤੀ ਕਾਰਨ ਐਪ ਵਿਚੋਂ ਹਟਾਈ ਗਈ ਹੈ ਤਾਂ ਸਾਨੂੰ ਮੈਸੇਜ ਕਰੋ ਜੀ। ਧੰਨਵਾਦ
ਨਵੇਂ ਯੂਜ਼ਰਸ ਨੂੰ ਬੇਨਤੀ ਆ ਕਿ ਸਿਰਫ ਆਪਣੀ ਲਿਖੀ ਹੋਈ ਪੋਸਟ ਹੀ ਇਸ ਐਪ ਵਿੱਚ ਭੇਜੋ ਅਤੇ ਪ੍ਰਤੀਯੋਗਤਾ ਲਈ ਸਿਰਫ ਲੇਖਕ ਦੀਆਂ ਆਪਣੀਆਂ ਲਿਖਤਾਂ ਹੀ ਲਈਆਂ ਜਾਣਗੀਆਂ

4 comments

  1. sir Facebook te ਕਾਫੀ ਰੌਲ਼ਾ ਪਿਆ ਕੇ ਤੁਸੀ ਚੋਰੀ ਕਰ ਕੇ ਪ ਰਹੇ ਓ,,,,ਪਿਛਲੇ ਦੋ ਦਿਨਾਂ ਤੋਂ ਰੌਲ਼ਾ ਪੈ ਰਿਹਾ,,,, ਓਹਨਾਂ ਨੇ ਕਾਫੀ ਇਤਰਾਜ ਜਤਾਇਆ ਜੀ

    1. ਮੈਮ ਸਾਨੂੰ ਵੀ ਬਹੁਤ ਮੈਸੇਜ ਆ ਰਹੇ ਆ ਇਸ ਲਈ ਹੀ ਅਸੀਂ ਆਪਣੀ ਐਪ ਤੋਂ ਲਗਭਗ ੧੦੦੦ ਤੋਂ ਵੱਧ ਕਹਾਣੀਆਂ ਹਟਾਈਆਂ ਹਨ , ਦੇਖੋ ਇਹ ਐਪ ਬਿਨਾਂ ਯੂਜ਼ਰ ਲੋਗ ਇਨ ਤੋਂ ਐਪ ਚ ਕਹਾਣੀਆਂ ਲੈਂਦੀ ਆ ਕਈ ਵਾਰ ਯੂਜ਼ਰਸ ਇਧਰੋ ਉਧਰੋ ਕਹਾਣੀਆਂ ਚੁੱਕ ਕੇ ਪੋਸਟ ਕਰ ਦਿੰਦੇ ਨੇ ਜਿਸ ਨਾਲ ਸਾਨੂ ਵੀ ਇਹ ਪਤਾ ਲਗਾਉਣਾ ਔਖਾ ਹੋ ਜਾਂਦਾ ਕਿ ਇਹ ਕਹਾਣੀ ਵਾਕਿਆ ਹੀ ਉਸਦੀ ਆਪਣੀ ਲਿਖੀ ਹੈ ਜਾਂ ਨਹੀਂ , ਅਸੀ ਜਲਦ ਹੀ ਲਾਗਇਨ ਵਾਲੀ ਐਪ ਲੈ ਕੇ ਆਵਾਂਗੇ ਜਿਸ ਨਾਲ ਕਹਾਣੀ ਆਪਣੀ ਹੀ ਪੋਸਟ ਹੋਵੇ , ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਦੀ ਕਹਾਣੀ ਇਸ ਐਪ ਵਿਚ ਚੋਰੀ ਕਰਕੇ ਨਾ ਪਾਈ ਗਈ ਹੋਵੇ 🙏🙏

Leave a Reply

Your email address will not be published. Required fields are marked *