ਰਾਜਨੀਤੀ ਤੇ ਰਣਨੀਤੀ | rajneeti te ranneeti

ਗੱਲ ਵਾਹਵਾ ਪੁਰਾਣੀ ਹੈ ਕਿਸੇ ਪਿੰਡ ਦੇ ਸਾਬਕਾ ਪੰਚ ਨੇ ਆਪਣੇ ਘਰੇ ਕਰਾਉਣ ਲਈ ਹਵਨ ਯੱਗ ਬਾਰੇ ਸਲਾਹ ਮਸ਼ਵਰਾ ਕਰਨ ਲਈ ਪਿੰਡ ਦੇ ਪੰਚਾਂ ਨੂੰ ਬੁਲਾਇਆ ਕਿ ਕਿੰਨਾ ਕਿੰਨਾ ਪੰਚਾਂ ਘਰ ਸੱਦਾ ਭੇਜਿਆ ਜਾਵੇ?
“ਬਸ ਜੀ ਪਿੰਡ ਦੇ ਪੰਜ ਛੇ ਪੰਚਾਂ ਨੂੰ ਹੀ ਬੁਲਾਇਆ ਜਾਵੇ। ਜਿਆਦਾ ਨੂੰ ਬੁਲਾਉਣ ਦੀ ਜਰੂਰਤ ਨਹੀਂ।” ਤੇਜ ਤਰਾਰ ਮੌਜੂਦਾ ਪੰਚ ਨੇ ਝੱਟ ਆਪਣਾ ਫੈਸਲਾ ਦਿੱਤਾ।
“ਤੇ ਆਪਣੇ ਪਿੰਡ ਦੇ ਸਰਪੰਚ ਨੂੰ?” ਮੇਜ਼ਬਾਨ ਪੰਚ ਨੇ ਰਾਏ ਲੈਣ ਦੇ ਮਕਸਦ ਨਾਲ ਪੁੱਛਿਆ।
“ਨਾ ਜੀ ਉਸਨੂੰ ਬੁਲਾਉਣ ਦੀ ਕੀ ਜਰੂਰਤ ਹੈ। ਉਹ ਕਾਹਦਾ ਸਰਪੰਚ ਹੈ। ਬੇਕਾਰ ਬੰਦਾ ਹੈ। ਕੋਈ ਗਧੀ ਣੀ ਪੁੱਛਦੀ ਉਸਨੂੰ। ਉਸਨੂੰ ਤਾਂ ਬੁਲਾਉਣ ਦਾ ਮਤਲਬ ਹੀ ਨਹੀਂ।” ਨਾਲ ਆਇਆ ਤੇਜ ਤਰਾਰ ਪੰਚ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਰਾਏ ਦੇ ਰਿਹਾ ਸੀ।
“ਹਾਂ ਸਾਡੇ ਨਾਲਦੇ ਦੋ ਹੋਰ ਪੰਚਾਂ ਨੂੰ ਜਰੂਰ ਬੁਲਾ ਲਿਓਂ। ਨਹੀਂ ਉਹ ਸਾਨੂੰ ਮੇਹਣੇ ਮਾਰਨਗੇ।” ਪੰਚ ਨੇ ਆਪਣੇ ਸਾਥੀਆਂ ਦੀ ਪੈਰਵੀ ਤੇ ਸ਼ਿਫਾਰਸ਼ ਕੀਤੀ।
ਤੇ ਸਾਬਕਾ ਪੰਚ ਜੀ ਨੇ ਉਸ ਤੇਜ ਤਰਾਰ ਪੰਚ ਦੇ ਮਸਵਰੇ ਅਨੁਸਾਰ ਹੀ ਸੱਦਾ ਭੇਜ ਦਿੱਤਾ।
ਹਵਨ ਵਾਲੇ ਦਿਨ ਉਹ ਪੰਚ ਤੇ ਉਸਦੇ ਸਾਥੀ ਨਦਾਰਦ ਸਨ। ਭਾਵੇਂ ਦੂਸਰੇ ਕੁਝ ਪੰਚ ਹਵਨ ਵਿੱਚ ਸ਼ਾਮਿਲ ਹੋਏ। ਪਰ ਓਹ ਤੇਜ ਤਰਾਰ ਪੰਚ ਤੇ ਉਸਦੇ ਸਾਥੀ ਹਵਨ ਚ ਨਹੀਂ ਪਹੁੰਚੇ। ਆਖਿਰ ਸਰਪੰਚ ਨੂੰ ਛੱਡਕੇ ਕੌਣ ਆਵੇ। ਸਰਪੰਚ ਜੀ ਨੇ ਵੀ ਆਪਣਾ ਅਸਰ ਤੇ ਦਬਾਬ ਵਰਤਿਆ ਕਿ ਕੋਈ ਹਵਨ ਤੇ ਨਾ ਪਹੁੰਚੇ। ਇਸੇ ਨੂੰ ਹੀ ਰਾਜਨੀਤੀ ਤੇ ਰਣਨੀਤੀ ਕਹਿੰਦੇ ਹਨ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *