ਡਬਲ ਐਕਸ਼ਨ ਚੱਟਣੀ | double action chuttney

ਰਾਤ ਦੇ ਦਸ ਵਜੇ ਦੇ ਕਰੀਬ ਕਿਸੇ ਵਿਸ਼ੇਸ਼ ਕਿਸਮ ਦੀ ਚੱਟਣੀ ਬਾਰੇ ਪੋਸਟ ਪਾਉਣ ਦਾ ਕੋਈ ਬਾਹਲਾ ਤੁੱਕ ਨਹੀਂ ਹੁੰਦਾ। ਕਿਉਂਕਿ ਆਮ ਜਨਤਾ ਸੱਤ ਅੱਠ ਵਜੇ ਰੋਟੀ ਪਾਣੀ ਤੋਂ ਨਿਫਰ ਹੋ ਜਾਂਦੀ ਹੈ। ਆਪਣੇ ਘਰੇ ਲੇਟ ਨਾਈਟ ਡਿਨਰ ਕਰਨ ਵਾਲੇ ਬਹੁਤ ਘੱਟ ਲੋਕ ਬੱਚਦੇ ਹਨ ਜਿਹੜੇ ਇਸ ਸਵਾਦੀ ਚੱਟਣੀ ਬਣਾਉਣ ਯ ਬਣਵਾਉਣ ਬਾਰੇ ਸੋਚ ਸਕਦੇ ਹੋਣ। ਫਿਰ ਵੀ ਇਸ ਚੱਟਣੀ ਦੀ ਰੈਸਪੀ ਵੀ ਕੋਈ ਬਾਹਲੀ ਔਖੀ ਨਹੀਂ ਹੈ। ਲੰਬੀ ਹਰੀ ਮਿਰਚ ਘਰਾਂ ਵਿੱਚ ਆਮ ਹੀ ਹੁੰਦੀ ਹੈ ਨਾਲੇ ਇਹ ਕਿਹੜਾ ਨਿੰਬੂ ਹੈ ਜਿਹੜਾ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਦਾ ਵਿਸ਼ਾ ਹੈ। ਬਸ ਪੰਜ ਸੱਤ ਲੰਬੀਆਂ ਹਰੀਆਂ ਮਿਰਚਾਂ ਨੂੰ ਇੱਕ ਦੋ ਪਿਆਜ਼ ਪਾਕੇ ਕੂੰਡੇ ਵਿੱਚ ਕੁੱਟ ਲਵੋ। ਧਿਆਨ ਰੱਖੋ ਬਾਹਲਾ ਬਰੀਕ ਰਗੜਾ ਨਹੀਂ ਮਾਰਨਾ। ਫਿਰ ਦੋ ਚਮਚ ਦੇਸੀ ਘਿਓ ਪਾਕੇ ਤੜਕ ਲਵੋ। ਤੁਹਾਡੀ ਡਬਲ ਐਕਸ਼ਨ ਚੱਟਣੀ ਤਿਆਰ ਹੈ। ਖਾਣ ਵੇਲੇ ਤਾਂ ਮੂੰਹ ਮੱਚਦਾ ਹੀ ਹੈ। ਇਹ ਪਹਿਲਾ ਐਕਸ਼ਨ ਹੈ ਤੇ ਇਸ ਦਾ ਦੂਸਰਾ ਐਕਸ਼ਨ ਬਾਅਦ ਵਿੱਚ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *