ਕੌਫ਼ੀ ਵਿਦ ਡਾਕਟਰ ਅਸ਼ਵਨੀ | coffee with doctor ashvani

ਦੀਵਾਲੀ ਦੇ ਦਿਨ ਤੇ ਅੱਜ ਚੇਹਰੇ ਤੇ ਓਦੋਂ ਲਾਲੀ ਆ ਗਈ ਜਦੋਂ lions club supreem ਦੇ ਪ੍ਰਧਾਨ ਅਤੇ ਮਸ਼ਹੂਰ ਡੇਂਟਿਸਟ ਡਾਕਟਰ Ashwani Sachdeva ਆਪਣੇ ਅਨੁਜ ਨਾਲ ਦੀਵਾਲੀ ਦੀ ਮੁਬਾਰਕਬਾਦ ਦੇਣ ਆਏ। ਚਾਹੇ ਸਾਡੀ ਮੁਲਾਕਾਤ ਕਈ ਦਿਨਾਂ ਤੋਂ ਪੈਂਡਿੰਗ ਪਈ ਸੀ। ਪਰ ਦਿਵਾਲੀ ਦੇ ਦਿਨ ਸ਼ਾਮ ਨੂੰ ਜਦੋਂ ਹਰ ਕਿਸੇ ਨੂੰ ਆਪਣੇ ਘਰ ਜਾਣਦੀ ਕਾਹਲ ਹੁੰਦੀ ਹੈ ਤੇ ਬੱਚਿਆਂ ਨਾਲ ਦੀਵਾਲੀ ਮਨਾਉਣ ਦੀ ਤਾਂਘ ਹੁੰਦੀ ਹੈ। ਪਰ ਡਾਕਟਰ ਅਸ਼ਵਨੀ ਜੀ ਨੇ ਗੱਲਬਾਤ ਲਈ ਖੁੱਲ੍ਹਾ ਸਮਾਂ ਦਿੱਤਾ। ਡਾਕਟਰ ਸਾਹਿਬ ਆਪਣੇ ਪੇਸ਼ੇ ਨੂੰ ਬਹੁਤ ਹੀ ਜਿਆਦਾ ਸਮਰਪਿਤ ਹਨ। ਹਰ ਪਲ ਹਲੀਮੀ ਨਾਲ ਮਰੀਜ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਗੱਲਾਂ ਗੱਲਾਂ ਵਿੱਚ ਇਹ ਗੱਲ ਵੀ ਸਾਫ ਹੋ ਗਈ ਕਿ ਡਾਕਟਰ ਸਾਹਿਬ ਕਿਸੇ ਦੇ ਗਿਲੇ ਸ਼ਿਕਵੇ, ਰੀਸਰੋਸੇ ਯ ਕਿਸੇ ਆਪਣੇ ਦੀ ਗਲਤੀ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦੇ। ਨਾ ਹੀ ਦਿਮਾਗ ਤੇ ਬਹੁਤਾ ਬੋਝ ਪਾਉਂਦੇ ਹਨ। ਜਦੋ ਇਹ ਖੁਦ ਸਹੀ ਹਨ। ਤਾਂ ਫਿਰ ਟੈਨਸ਼ਨ ਕਿਉਂ? ਨਾ ਹੀ ਡਾਕਟਰ ਸਾਹਿਬ ਆਪਣਾ ਕਿਸੇ ਨਾਲ ਮੁਕਾਬਲਾ ਕਰਨਾ ਲੋਚਦੇ ਹਨ। ਬਸ ਇਹ ਆਪਣੇ ਵਰਤਮਾਨ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਮਰ ਛੋਟੀ ਹੈ ਪਰ ਜਿੰਦਗੀ ਦਾ ਤਜ਼ੁਰਬਾ ਤੇ ਪਰਿਵਾਰਿਕ ਸੰਸਕਾਰ ਜਬਰਦਸਰ ਹਨ। ਤੇ ਉਪਰੋਂ ਇੰਨਾ ਦ੍ਰਿੜ ਵਿਸ਼ਵਾਸ ਤੇ ਜਜ਼ਬਾ ਹੋਣਾ ਵੀ ਬਕਮਾਲ ਹੁੰਦਾ ਹੈ। ਇੰਨੀਆਂ ਖੁੱਲੀਆਂ ਗੱਲਾਂ ਕਰਨ ਦੇ ਬਾਦਜੂਦ ਵੀ ਅੰਦਰਲੀ ਤਲਬ ਜਿਹੀ ਪੂਰੀ ਨਹੀਂ ਹੋਈ ਜਿਸ ਲਈ ਫਿਰ ਤੋਂ ਮਿਲਣ ਦੀ ਤਾਂਘ ਰਹੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *