ਕੌਫ਼ੀ ਵਿਦ ਨਵਦੀਪ ਚਲਾਣਾ | coffee with navdeep chalana

ਜਿੱਥੇ ਅੱਜ ਦਿਵਾਲੀ ਵਰਗਾ ਪਵਿੱਤਰ ਤਿਉਹਾਰ ਹੈ ਉਥੇ ਹੀ ਅੱਜ ਲੰਬੇ ਲਾਰਿਆਂ ਤੋਂ ਬਾਦ ਐਨਜੀਓ #ਆਪਣੇ ਦੇ ਐਕਟਿਵ ਮੈਂਬਰ ਤੇ ਬਠਿੰਡਾ ਵਿੱਚ ਫ਼ੂਡ ਸਪਲਾਈ ਪੰਜਾਬ ਚ ਇੰਸਪੈਕਟਰ ਵਜੋਂ ਕੰਮ ਕਰਦੇ ਸ੍ਰੀ ਨਵਦੀਪ ਚਲਾਣਾ ਨਾਲ ਰੂ ਬ ਰੂ ਹੋਣ ਦਾ ਮੌਕਾ ਮਿਲਿਆ। ਕੌਫ਼ੀ ਦੇ ਕੱਪ ਤੇ ਹੋਈ ਇਸ ਗੁਫ਼ਤਗੂ ਵਿੱਚ ਸਮਾਜ ਦੇ ਕਈ ਬਿੰਦੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। Navdeep Chalana ਪ੍ਰਸਿੱਧ ਸਮਾਜ ਸੇਵੀ ਅਤੇ #ਆਪਣੇ ਦੇ ਨਿਰਮਾਤਾ ਸ੍ਰੀ Mathra Dass Chalana ਦੇ ਸਪੁੱਤਰ ਹਨ। ਸਮਾਜ ਸੇਵਾ ਵਿੱਚ ਨਾਮਣਾ ਖੱਟਕੇ ਸ਼ਹਿਰ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਾਲੇ ਸ੍ਰੀ ਮਥਰਾ ਦਾਸ ਜੀ ਚਲਾਣਾ ਦਾ ਨਾਮ ਸਦਾ ਧਰੂ ਤਾਰੇ ਵਾਂਗੂ ਚਮਕਦਾ ਰਹੇਗਾ। ਅੱਜ ਵੀ ਉਹਨਾਂ ਦੀ ਨਿਸਵਾਰਥ ਸੇਵਾ ਨੂੰ ਯਾਦ ਕਰਕੇ ਨਵਦੀਪ ਨੂੰ ਉਹਨਾਂ ਦਾ ਪੁੱਤਰ ਹੋਣ ਤੇ ਫਖਰ ਹੁੰਦਾ ਹੈ। ਬਹੁਤ ਸਮਾਂ ਦੋਨੇ ਪਿਓ ਪੁੱਤ ਇਸ ਸੰਸਥਾ ਨਾਲ਼ ਜੁੜੇ ਰਹੇ। ਤੇ ਅੱਜ ਵੀ ਆਪਣੇ ਦਾ ਨਾਮ ਆਉਂਦੇ ਹੀ ਸ੍ਰੀ ਮਥਰਾ ਦਾਸ ਚਲਾਣਾ ਦਾ ਹੱਸਦਾ ਹੋਇਆ ਚੇਹਰਾ ਅੱਖਾਂ ਮੂਹਰੇ ਆ ਜਾਂਦਾ ਹੈ। ਮੈਨੂੰ ਨਵਦੀਪ ਦੀਆਂ ਅੱਖਾਂ ਵਿੱਚ ਉਹ ਹੀ ਜਜ਼ਬਾ ਧੁੰਨ ਨਜ਼ਰ ਆਈ। ਇਹੀ ਚੰਗੇ ਸੰਸਕਾਰ ਹੁੰਦੇ ਹਨ।
ਚਲਾਣਾ ਸਾਹਿਬ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਸਮਾਜ ਸੇਵਾ ਦੀ ਲੱਤ ਲਾਈ। ਹੁਣ ਉਹਨਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦਾ ਬੀੜਾ ਨਵਦੀਪ ਨੇ ਚੁੱਕਿਆ ਹੈ। ਦੀਵਾਲੀ ਦੇ ਦਿਨ ਅਸੀਂ ਦੋਨੇ ਸਮਾਜ ਸੇਵਾ ਦੀ ਚਰਚਾ ਵਿੱਚ ਇੰਨਾ ਖੁੱਬੇ ਕੇ ਇੱਕ ਦੂਜੇ ਨੂੰ ਹੈਪੀ ਦੀਵਾਲੀ ਵੀ ਨਾ ਆਖ ਸਕੇ। ਤੇ ਝੱਟਪੱਟ ਹੀ ਠੰਡੀ ਕੌਫੀ ਇਕੋ ਸਾਂਹ ਪੀ ਗਏ। ਉਂਜ ਹੋਰ ਕੋਈ ਚਾਰਾ ਵੀ ਨਹੀਂ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *